ਪੜਚੋਲ ਕਰੋ
Advertisement
ਹਥਿਆਰਾਂ ‘ਤੇ ਖ਼ਰਚ ਕਰਨ ਦੇ ਮਾਮਲੇ ‘ਚ ਭਾਰਤ ਨੇ ਰੂਸ ਨੂੰ ਛੱਡਿਆ ਪਿੱਛੇ
ਗਲੋਬਲ ਏਜੰਸੀ, ਸਿਪਰੀ (ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ) ਦੀ ਤਾਜ਼ਾ ਰਿਪੋਰਟ ਮੁਤਾਬਕ, ਚੀਨ ਅਤੇ ਭਾਰਤ ਹਥਿਆਰਾਂ ਅਤੇ ਹੋਰ ਫੌਜੀ ਉਪਕਰਣਾਂ ‘ਤੇ ਖ਼ਰਚ ਕਰਨ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਤੇ ਤੀਜੇ ਨੰਬਰ ‘ਤੇ ਹੈ।
ਨਵੀਂ ਦਿੱਲੀ: ਇੱਕ ਪਾਸੇ ਜਦੋਂ ਪੂਰੀ ਦੁਨੀਆ ਕੋਰੋਨਾਵਾਇਰਸ ਨਾਲ ਲੜ ਰਹੀ ਹੈ, ਅਜਿਹੇ ‘ਚ ਖ਼ਬਰਾਂ ਆਈਆਂ ਹਨ ਕਿ ਭਾਰਤ ਅਤੇ ਚੀਨ ਵਰਗੇ ਦੇਸ਼ ਹਥਿਆਰਾਂ ‘ਤੇ ਖ਼ਚ ਕਰਨ ਵਾਲੇ ਦੇਸ਼ਾਂ ਦੀ ਸੂਚੀ ‘ਚ ਸਿਖਰ ‘ਤੇ ਪਹੁੰਚ ਗਏ ਹਨ। ਇਥੋਂ ਤਕ ਕਿ ਇਹ ਦੋਵੇਂ ਦੇਸ਼ ਫੌਜੀ ਉਪਕਰਣਾਂ ‘ਤੇ ਖ਼ਰਚ ਕਰਨ ‘ਚ ਰੂਸ ਨੂੰ ਪਿੱਛੇ ਛੱਡ ਗਏ ਹਨ।
ਗਲੋਬਲ ਏਜੰਸੀ, ਸਿਪਰੀ (ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ) ਦੀ ਤਾਜ਼ਾ ਰਿਪੋਰਟ ਮੁਤਾਬਕ, ਚੀਨ ਅਤੇ ਭਾਰਤ ਹਥਿਆਰਾਂ ਅਤੇ ਹੋਰ ਫੌਜੀ ਉਪਕਰਣਾਂ ‘ਤੇ ਖ਼ਰਚ ਕਰਨ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਤੇ ਤੀਜੇ ਨੰਬਰ ‘ਤੇ ਹੈ। ਰੂਸ ਚੌਥੇ ਤੇ ਸਾਊiਦੀ ਅਰਬ ਪੰਜਵੇਂ ਨੰਬਰ ‘ਤੇ ਹੈ। ਰਿਪੋਰਟ ਮੁਤਾਬਕ, ਸਾਲ 2019 ‘ਚ ਯੂਐਸ ਨੇ ਕੁਲ 732 ਬਿਲੀਅਨ ਡਾਲਰ, ਭਾਵ ਤਕਰੀਬਨ 56 ਲੱਖ ਕਰੋੜ ਰੁਪਏ ਖ਼ਰਚ ਕੀਤੇ, ਜੋ ਵਿਸ਼ਵਵਿਆਪੀ ਫੌਜੀ ਖ਼ਰਚ ਦਾ 38 ਫੀਸਦ ਹੈ।
ਚੀਨ ਨੇ ਆਪਣੇ ਸੈਨਿਕ ਅਤੇ ਫੌਜੀ ਉਪਕਰਣਾਂ ‘ਤੇ ਇੱਕ ਸਾਲ ‘ਚ 261 ਬਿਲੀਅਨ ਡਾਲਰ, ਯਾਨੀ ਤਕਰੀਬਨ 19 ਲੱਖ ਕਰੋੜ ਖ਼ਰਚ ਕੀਤੇ। ਸਾਲ 2019 ‘ਚ ਭਾਰਤ ਨੇ 1 71.1 ਬਿਲੀਅਨ ਯਾਨੀ ਤਕਰੀਬਨ ਸਾਢੇ ਪੰਜ ਲੱਖ ਕਰੋੜ ਰੁਪਏ ਖ਼ਰਚ ਕੀਤੇ, ਜੋ ਪਿਛਲੇ ਸਾਲ ਯਾਨੀ 2018 ਦੇ ਮੁਕਾਬਲੇ 6.8 ਪ੍ਰਤੀਸ਼ਤ ਦਾ ਵਧ ਸੀ। ਸਾਲ 2019 ‘ਚ ਭਾਰਤ ਦੀ ਵਿਸ਼ਵਵਿਆਪੀ ਫੌਜੀ ਖ਼ਰਚਿਆਂ ‘ਚ 3.7 ਪ੍ਰਤੀਸ਼ਤ ਹਿੱਸੇਦਾਰੀ ਸੀ। ਇਸ ਦੇ ਨਾਲ ਹੀ ਰੂਸ 3.4 ਫੀਸਦ ਨਾਲ ਪੰਜਵੇਂ ਨੰਬਰ ‘ਤੇ ਹੈ।
ਦੁਨਿਆ ‘ਚ ਹਥਿਆਰਾਂ ਅਤੇ ਫੌਜੀ ਉਪਕਰਣਾਂ ਦਾ ਲੇਖਾ-ਜੋਖਾ ਰੱਖਣ ਵਾਲੀ ਸਿਪਰੀ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਫੌਜੀ ਉਪਕਰਣਾਂ ਚੀਨ ਅਤੇ ਪਾਕਿਸਤਾਨ ਨਾਲ ਤਣਾਅ ਅਤੇ ਦੁਸ਼ਮਣੀ ਕਾਰਨ ਇੰਨਾ ਜ਼ਿਆਦਾ ਖ਼ਰਚ ਕਰਦਾ ਹੈ।
ਦੱਸ ਦੇਈਏ ਕਿ ਇਸ ਸਾਲ (2020-21) ਲਈ ਭਾਰਤ ਦਾ ਰੱਖਿਆ ਬਜਟ ਤਕਰੀਬਨ 4.71 ਲੱਖ ਕਰੋੜ ਰੁਪਏ ਸੀ, ਪਰ ਇਸ ਵਿੱਚ 1.33 ਲੱਖ ਕਰੋੜ ਸਾਬਕਾ ਸੈਨਿਕਾਂ ਦੀ ਪੈਨਸ਼ਨ ਲਈ ਸੀ। ਉਸੇ ਸਮੇਂ ਸੈਨਿਕਾਂ ਦੀ ਤਨਖਾਹ ‘ਤੇ 2.18 ਲੱਖ ਕਰੋੜ ਰੁਪਏ ਸਨ। ਜਦੋਂਕਿ ਸੈਨਾ ਦੇ ਆਧੁਨਿਕੀਕਰਨ ਲਈ ਸਿਰਫ 2.18 ਲੱਖ ਕਰੋੜ ਰੁਪਏ ਸੀ, ਯਾਨੀ ਨਵੇਂ ਹਥਿਆਰਾਂ ਅਤੇ ਫੌਜੀ ਉਪਕਰਣ ਖਰੀਦਣ ਲਈ 1.18 ਲੱਖ ਕਰੋੜ ਰੁਪਏ ਸੀ। ਪਰ ਲਗਾਤਾਰ ਵਧ ਰਹੇ ਰੱਖਿਆ ਬਜਟ ਬਾਰੇ ਆਰਮੀ ਤੋਂ ਲੈ ਕੇ ਸਰਕਾਰ ਤੱਕ ਫਿਕਰਮੰਦ ਹੈ।
ਹਾਲ ਹੀ ਵਿੱਚ ਜਾਪਾਨ ਦੇ ਰੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੀ ਗਲੋਬਲ ਰਿਪੋਰਟ ’ਚ, ਭਾਰਤੀ ਸੈਨਾ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਸੈਨਾ ਦੱਸਿਆ ਗਿਆ ਹੈ, ਜੋ ਕਿ ਚੀਨ ਦੀ ਫੌਜ ਨਾਲੋਂ ਵੱਡੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਦੇ ਰੱਖਿਆ ਬਜਟ ਨੂੰ ਸਹੀ ਢੰਗ ਨਾਲ ਖ਼ਰਚਣ ਲਈ ਤਿੰਨ ਬਲਾਂ ਦੇ ਸੀਨੀਅਰ ਕਮਾਂਡਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਰੱਖਿਆ ਮੰਤਰੀ ਨੇ ਸੈਨਿਕ ਕਮਾਂਡਰਾਂ ਨੂੰ ਬੇਲੋੜੇ ਖਰਚਿਆਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਸੀ, ਕਿਉਂਕਿ ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਆਰਥਿਕਤਾ ‘ਤੇ ਬਹੁਤ ਜ਼ਿਆਦਾ ਭਾਰ ਪੈਣਾ ਹੈ।
ਪਰ ਇਸ ਮੁਲਾਕਾਤ ਦੌਰਾਨ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਦੁਸ਼ਮਣਾਂ ਨੂੰ ਕੋਰੋਨਾਵਾਇਰਸ ਦੇ ਦੌਰ ਵਿੱਚ ਇਸਦਾ ਫਾਇਦਾ ਚੁੱਕਣ ਦੇ ਯੋਗ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਆਪਣੀ ਲੜਾਈ ਸਮਰੱਥਾ ਨੂੰ ਮਜ਼ਬੂਤ ਰੱਖਣ। ਕਿਉਂਕਿ ਕੋਰੋਨਾਵਾਇਰਸ ਦੇ ਯੁੱਗ ‘ਚ ਵੀ ਪਾਕਿਸਤਾਨ ਕਸ਼ਮੀਰ ਤੋਂ ਅੱਤਵਾਦੀਆਂ ਨੂੰ ਭੇਜਣਾ ਨਿਰੰਤਰ ਜਾਰੀ ਹੈ ਤੇ ਜੰਗਬੰਦੀ ਦੀ ਉਲੰਘਣਾ ਵੀ ਹੋ ਰਹੀ ਹੈ। ਚੀਨ ਵੀ ਹਿੰਦ ਮਹਾਂਸਾਗਰ ‘ਚ ਕਿਸੇ ਤਰ੍ਹਾਂ ਆਪਣੇ ਫੂਟਪ੍ਰਿੰਟਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement