ਭਾਰਤ ’ਚ ਹੁਣ ਤੱਕ ਕੋਰੋਨਾ ਦੇ ਇੱਕ ਕਰੋੜ 33 ਲੱਖ 58 ਹਜ਼ਾਰ 805 ਕੇਸ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ’ਚ ਸਿਰਫ਼ ਪੰਜ ਰਾਜਾਂ ਦੀ ਹਿੱਸੇਦਾਰੀ 72.23 ਫ਼ੀਸਦੀ ਹੈ। ਕੇਂਦਰ ਸਰਕਾਰ ਦੇ ਨਵੇਂ ਅੰਕੜਿਆਂ ਅਨੁਸਾਰ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼ ਤੇ ਕੇਰਲ ਅਜਿਹੇ ਰਾਜ ਹਨ, ਜਿੱਥੇ ਦੇਸ਼ ਦੇ ਕੁੱਲ ਕੋਰੋਨਾ ਪੀੜਤਾਂ ਵਿੱਚੋਂ 72.23 ਫ਼ੀਸਦੀ ਮੌਜੂਦ ਹਨ। ਇੰਝ ਦੇਸ਼ ਦੇ ਲਾਗ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਭਗ ਸਾਢੇ ਛੇ ਮਹੀਨਿਆਂ ਬਾਅਦ ਇੱਕ ਵਾਰ ਫਿਰ 10 ਲੱਖ ਦਾ ਅੰਕੜਾ ਪਾਰ ਕਰ ਗਈ ਹੈ।
ਭਾਰਤ ਨੇ ਅਮਰੀਕਾ ਤੇ ਯੂਕੇ ਨੂੰ ਵੀ ਛੱਡਿਆ ਪਿੱਛੇ, 10 ਕਰੋੜ ਲੋਕਾਂ ਦੀ ਸਭ ਤੋਂ ਘੱਟ ਦਿਨਾਂ 'ਚ ਕੋਰੋਨਾ ਵੈਕਸੀਨੇਸ਼ਨ
ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਵਿਸ਼ਵਵਿਆਪੀ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਪਰ ਟੀਕਾਕਰਣ ਦੇ ਮਾਮਲੇ 'ਚ ਭਾਰਤ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਗਿਆ ਹੈ। ਭਾਰਤ ਨੇ ਗੁਆਂਢੀ ਮੁਲਕ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਥੇ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਵਿਸ਼ਵਵਿਆਪੀ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਪਰ ਟੀਕਾਕਰਣ ਦੇ ਮਾਮਲੇ 'ਚ ਭਾਰਤ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਗਿਆ ਹੈ। ਭਾਰਤ ਨੇ ਗੁਆਂਢੀ ਮੁਲਕ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਜਿਥੇ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਬ੍ਰਿਟੇਨ ਅਤੇ ਅਮਰੀਕਾ ਵਰਗੇ ਦੇਸ਼ ਵੀ ਟੀਕਾਕਰਣ ਦੀ ਦੌੜ 'ਚ ਭਾਰਤ ਤੋਂ ਪਿੱਛੇ ਹਨ।
ਹੁਣ ਤੱਕ, ਭਾਰਤ ਵਿੱਚ 10 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦੀਆਂ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤ ਤੋਂ ਇਲਾਵਾ, ਅਮਰੀਕਾ ਅਤੇ ਚੀਨ ਦੁਨੀਆ ਦੇ ਦੋ ਹੀ ਦੇਸ਼ ਹਨ ਜਿਥੇ ਹੁਣ ਤੱਕ ਕੁੱਲ 10 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ। ਪਰ ਖਾਸ ਗੱਲ ਇਹ ਹੈ ਕਿ ਭਾਰਤ ਨੇ ਇਹ ਮੁਕਾਮ ਸਿਰਫ 85 ਦਿਨਾਂ 'ਚ ਪ੍ਰਾਪਤ ਕੀਤਾ ਹੈ। ਜਦਕਿ ਅਮਰੀਕਾ ਨੂੰ ਵੈਕਸੀਨ ਦੀਆਂ 10 ਕਰੋੜ ਡੋਜ਼ ਦੇਣ ਲਈ 89 ਦਿਨ ਲੱਗ ਗਏ ਅਤੇ ਚੀਨ ਨੂੰ ਇਹ ਕੰਮ ਕਰਨ ਵਿਚ 102 ਦਿਨ ਲੱਗੇ।
ਇਸ ਤਰ੍ਹਾਂ ਨਾਲ, ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਚੱਲਣ ਵਾਲਾ ਦੇਸ਼ ਬਣ ਗਿਆ ਹੈ। ਦੇਸ਼ ਵਿੱਚ 10 ਅਪ੍ਰੈਲ ਤੱਕ ਕੁੱਲ 10 ਕਰੋੜ 15 ਲੱਖ 95 ਹਜ਼ਾਰ 147 ਡੋਜ਼ ਦਿੱਤੀਆਂ ਗਈਆਂ ਸੀ। ਪਿਛਲੇ 24 ਘੰਟਿਆਂ ਵਿੱਚ 35 ਲੱਖ 19 ਹਜ਼ਾਰ 987 ਡੋਜ਼ ਦਿੱਤੀ ਗਈ।
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਅਮਰੀਕਾ ਨੇ 85 ਦਿਨਾਂ ਵਿੱਚ 9 ਕਰੋੜ 20 ਲੱਖ ਤੋਂ ਵੱਧ ਟੀਕੇ ਲਗਾਏ, ਜਦਕਿ ਚੀਨ ਅਤੇ ਬ੍ਰਿਟੇਨ ਨੇ ਕ੍ਰਮਵਾਰ 6 ਕਰੋੜ 10 ਲੱਖ ਤੋਂ ਵੱਧ ਤੇ 2 ਕਰੋੜ 10 ਲੱਖ ਤੋਂ ਵੱਧ ਟੀਕੇ ਲਗਾਏ।