News
News
ਟੀਵੀabp shortsABP ਸ਼ੌਰਟਸਵੀਡੀਓ
X

ਜੇਕਰ ਤੁਹਾਡਾ ATM ਬਲੌਕ ਹੈ ਤਾਂ ਤੁਰੰਤ ਇਹ ਕਰੋ...

Share:
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ ਇੰਡੀਆ (SBI) ਤੇ ਉਸ ਦੇ ਸਹਿਯੋਗੀ ਬੈਂਕਾਂ ਨੇ ਕਰੀਬ 6 ਲੱਖ 25 ਹਜ਼ਾਰ ਡੈਬਿਟ ਕਾਰਡ ਬਲਾਕ ਕਰ ਦਿੱਤੇ ਹਨ। SBI ਨੇ ਕਿਹਾ ਹੈ ਕਿ ਸਾਨੂੰ ਪਤਾ ਲੱਗਾ ਕਿ ਸਾਡੇ ਕੁਝ ਗ੍ਰਾਹਕ ਵਾਇਰਸ ਨਾਲ ਪ੍ਰਭਾਵਿਤ ਏ.ਟੀ.ਐਮ. ਦੀ ਵਰਤੋਂ ਕਰ ਰਹੇ ਸਨ ਜਿਸ ਤੋਂ ਬਾਅਦ ਅਸੀਂ ਕਰੀਬ 0.25 ਫੀਸਦੀ ਕਾਰਡਾਂ ਨੂੰ ਬਲਾਕ ਕਰ ਦਿੱਤਾ ਹੈ। ਹੁਣ SBI ਆਪਣੇ ਗ੍ਰਾਹਕਾਂ ਨੂੰ ਨਵੇਂ ਏ.ਟੀ.ਐਮ. ਕਾਰਡ ਜਾਰੀ ਕਰ ਰਿਹਾ ਹੈ। ਇਸ ਲਈ ਗਾਹਕਾਂ ਨੂੰ ਸਬੰਧਤ ਬੈਂਕ 'ਚ ਅਰਜ਼ੀ ਦੇਣੀ ਹੋਵੇਗੀ।
ਦੁਬਾਰਾ ਏ.ਟੀ.ਐਮ. ਕਾਰਡ ਅਪਲਾਈ ਕਰਨ ਲਈ ਤੁਹਾਨੂੰ ਬੈਂਕ ਜਾ ਕੇ ਇੱਕ ਫਾਰਮ ਭਰਨਾ ਹੋਵੇਗਾ। ਇਸ ਫਾਰਮ 'ਚ ਆਪਣੇ ਬੈਂਕ ਖਾਤੇ ਨਾਲ ਜੁੜੀ ਜਾਣਕਾਰੀ ਜਿਵੇਂ, ਬੈਂਕ ਖਾਤਾ ਨੰਬਰ, ਆਪਣਾ ਨਾਮ, ਪਿਤਾ ਦਾ ਨਾਮ, ਸ਼ਾਖਾ ਦਾ ਪਤਾ, ਆਪਣਾ ਪਤਾ, ਤਾਰੀਕ ਤੇ ਆਪਣੇ ਦਸਤਖਤ ਕਰਨੇ ਹੋਣਗੇ। ਫਾਰਮ ਭਰਨ ਦੇ ਨਾਲ ਨਾਲ ਤੁਹਾਨੂੰ ਆਪਣਾ ਵੋਟਰ ਆਈ.ਡੀ. ਕਾਰਡ ਜਾਂ ਅਧਾਰ ਕਾਰਡ ਵੀ ਦੇਣਾ ਹੋਵੇਗਾ। ਇਸ ਸਾਰੀ ਕਾਰਵਾਈ ਤੋਂ ਕੁਝ ਦਿਨ ਬਾਅਦ ਤੁਹਾਡੇ ਪਤੇ 'ਤੇ ਨਵਾਂ ਏ.ਟੀ.ਐਮ. ਕਾਰਡ ਆ ਜਾਏਗਾ।
ਰਿਪੋਰਟਾਂ ਮੁਤਾਬਕ SBI ਨੇ ਜੁਲਾਈ ਦੇ ਅਖੀਰ ਤੱਕ 20.27 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ। ਇਨ੍ਹਾਂ ‘ਚੋਂ 0.25 ਫੀਸਦੀ ਕਰੀਬ 5.07 ਲੱਖ ਕਾਰਡ ਬਲਾਕ ਕੀਤੇ ਗਏ ਹਨ। ਇਸ ‘ਚ SBI ਦੇ ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਤ੍ਰਵਨਕੋਰ ਤੇ ਸਟੇਟ ਬੈਂਕ ਆਫ ਪਟਿਆਲਾ ਸ਼ਾਮਲ ਹਨ। ਇਨ੍ਹਾਂ ਬੈਂਕਾਂ ਨੇ ਕਰੀਬ 25 ਕਰੋੜ ਡੈਬਿਟ ਕਾਰਡ ਜਾਰੀ ਕੀਤੇ ਹਨ।
SBI ਨੇ ਕਿਹਾ ਕਿ ਕੁਝ ਵਾਈਟ ਲੇਬਲ ਏ.ਟੀ.ਐਮ. ਹਨ, ਜਿਨ੍ਹਾਂ ਨੂੰ ਹਿਤਾਚੀ ਪੇਂਮੈਂਟ ਸਰਵਿਸ ਅਪ੍ਰੇਟ ਕਰ ਰਹੀ ਹੈ। ਕੁਝ ਗਾਹਕਾਂ ਨੇ ਆਪਣੇ ਕਾਰਡ ਬਲਾਕ ਹੋਣ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਾਰਡ ਦੀ ਦੁਰਵਰਤੋਂ ਹੋਣ ਤੋਂ ਰੋਕਣ ਲਈ ਬਲਾਕ ਕਰ ਦਿੱਤਾ ਗਿਆ ਹੈ।
Published at : 19 Oct 2016 04:15 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ

Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ

Canada News: ਪੰਜ ਲੱਖ ਪੰਜਾਬੀ ਨੌਜਵਾਨਾਂ ਦੀਆਂ ਨਾ ਤਾਂ PR ਫਾਈਲਾਂ ਕਲੀਅਰ ਹੋਈਆਂ ਅਤੇ ਨਾ ਹੀ ਵਰਕ ਵੀਜ਼ਾ ਵਧਿਆ, ਪੰਜਾਬੀਆਂ ਨੂੰ ਛੱਡਣਾ ਪਵੇਗਾ ਕੈਨੇਡਾ!

Canada News: ਪੰਜ ਲੱਖ ਪੰਜਾਬੀ ਨੌਜਵਾਨਾਂ ਦੀਆਂ ਨਾ ਤਾਂ PR ਫਾਈਲਾਂ ਕਲੀਅਰ ਹੋਈਆਂ ਅਤੇ ਨਾ ਹੀ ਵਰਕ ਵੀਜ਼ਾ ਵਧਿਆ, ਪੰਜਾਬੀਆਂ ਨੂੰ ਛੱਡਣਾ ਪਵੇਗਾ ਕੈਨੇਡਾ!

ਜਨਤਾ ਨੂੰ 300 ਯੂਨਿਟ ਮੁਫਤ ਬਿਜਲੀ, ਮੰਦਰਾਂ ਨੂੰ 500 ਯੂਨਿਟ...BJP ਨੇ ਕੱਢ ਲਿਆ 'AAP' ਦਾ ਤੋੜ, ਕਰ ਸਕਦੀ ਇਹ ਵੱਡੇ ਐਲਾਨ

ਜਨਤਾ ਨੂੰ 300 ਯੂਨਿਟ ਮੁਫਤ ਬਿਜਲੀ, ਮੰਦਰਾਂ ਨੂੰ 500 ਯੂਨਿਟ...BJP ਨੇ ਕੱਢ ਲਿਆ 'AAP' ਦਾ ਤੋੜ, ਕਰ ਸਕਦੀ ਇਹ ਵੱਡੇ ਐਲਾਨ

ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?

ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?

ਪ੍ਰਮੁੱਖ ਖ਼ਬਰਾਂ

Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ

Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ

Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 

Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...