ਨਵੀਂ ਦਿੱਲੀ: ਨੋਟਬੰਦੀ ਨੂੰ ਲੈ ਕੇ ਆਮ ਜਨਤਾ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ। ਪਰ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕਾਲਾ ਧਨ ਸਾਂਭਣ ਲਈ ਲੋਕ ਹੋਰਾਂ ਦੇ ਖਾਤਿਆਂ ਦੀ ਵਰਤੋਂ ਕਰਨ ਦੀ ਤਾਕ 'ਚ ਹਨ। ਅਜਿਹੇ 'ਚ ਆਮਦਨ ਕਰ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਦੂਜਿਆਂ ਦੇ ਖ਼ਾਤਿਆਂ ’ਚ ਪੁਰਾਣੇ ਨੋਟ ਜਮ੍ਹਾਂ ਕਰਵਾ ਰਹੇ ਹਨ ਉਨ੍ਹਾਂ ਖ਼ਿਲਾਫ਼ ਬੇਨਾਮੀ ਲੈਣ-ਦੇਣ ਐਕਟ ਤਹਿਤ ਕਾਰਵਾਈ ਹੋ ਸਕਦੀ ਹੈ। ਇਸ ਐਕਟ ਤਹਿਤ 7 ਸਾਲ ਦੀ ਕੈਦ ਹੋ ਸਕਦੀ ਹੈ।

ਅੱਜ ਨੋਟਬੰਦੀ ਦੇ 13ਵੇਂ ਦਿਨ ਵੀ ਬੈਂਕਾਂ 'ਚ ਨੋਟ ਬਦਲਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਕੱਲ੍ਹ ਐਤਵਾਰ ਦੀ ਛੁੱਟੀ ਤੋਂ ਬਾਅਦ ਅੱਜ ਬੈਂਕਾਂ ਖੁੱਲ੍ਹਣ ਕਾਰਨ ਭੀੜ ਜਿਆਦਾ ਹੋ ਸਕਦੀ ਹੈ। ਅੱਜ ਬੈਂਕਾਂ ਤੋਂ ਸਿਰਫ 2000 ਰੁਪਏ ਹੀ ਬਦਲਾਏ ਜਾ ਸਕਦੇ ਹਨ। ਹਾਲਾਂਕਿ ਆਰਬੀਆਈ ਦੇ ਹੁਕਮਾਂ ਤੋਂ ਬਾਅਦ ਸਵੈਪ ਮਸ਼ੀਨ ਦੀ ਵਰਤੋਂ ਕਰ ਪੈਟਰੋਲ ਪੰਪਾਂ ਤੋਂ ਨਕਦੀ ਵੀ ਲਈ ਜਾ ਕਦੀ ਹੈ।