News
News
ਟੀਵੀabp shortsABP ਸ਼ੌਰਟਸਵੀਡੀਓ
X

ਪਾਕਿਸਤਾਨ ਨੂੰ ਪਿਆਸਾ ਮਾਰੇਗਾ ਭਾਰਤ!

Share:
ਨਵੀਂ ਦਿੱਲੀ: ਉੜੀ ਹਮਲੇ ਕਾਰਨ ਸਿੰਧੂ ਜਲ ਸਮਝੌਤਾ ਰੱਦ ਹੋ ਸਕਦਾ ਹੈ। ਅੱਜ ਦੁਪਹਿਰ 12 ਵਜੇ ਪੀ.ਐਮ. ਮੋਦੀ ਸਿੰਧੂ ਸਮਝੌਤਾ ਰੱਦ ਕਰਨ ਦੇ ਮੁੱਦੇ 'ਤੇ ਵਿਚਾਰ ਕੀਤੇ। 56 ਸਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੰਧੂ ਨਦੀ ਸਮਝੌਤਾ ਹੋਇਆ ਸੀ ਪਰ ਸਿੰਧੂ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਇੰਨਾ ਸੌਖਾ ਵੀ ਨਹੀਂ ਰਹਿਣ ਵਾਲਾ ਕਿਉਂਕਿ ਚੀਨ ਇਸ 'ਚ ਭਾਰਤ ਖਿਲਾਫ ਅੜਿੱਕਾ ਬਣ ਸਕਦਾ ਹੈ।
ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਹਰਕਤਾਂ ਦਾ ਜਵਾਬ ਦੇਣ ਲਈ ਭਾਰਤ ਨੇ ਪਲਾਨ ਤਿਆਰ ਕੀਤਾ ਹੈ। ਜੇਕਰ ਉਸ 'ਤੇ ਮੋਹਰ ਲੱਗ ਜਾਂਦੀ ਹੈ ਤਾਂ ਫਿਰ ਪਾਕਿਸਤਾਨ ਦਾ ਇਹਾ ਹਾਲ ਹੋਣ ਵਾਲਾ ਹੈ। ਦੋ ਦਿਨ ਪਹਿਲਾਂ ਮੋਦੀ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਗੱਲ ਕਹਿ ਚੁੱਕੇ ਹਨ ਤੇ ਉਸ ਦੀ ਸ਼ੁਰੂਆਤ ਸਿੰਧੂ ਨਦੀ ਦੇ ਪਾਣੀ 'ਤੇ ਬਰੇਕ ਲਾ ਕੇ ਕੀਤੀ ਜਾ ਸਕਦੀ ਹੈ। ਜੰਮੂ-ਕਸ਼ਮੀਰ ਹੁੰਦਿਆਂ ਹੋਇਆਂ ਪਾਕਿਸਤਾਨ 'ਚ ਵਹਿਣ ਵਾਲੀ ਸਿੰਧੂ ਨਦੀ ਉਥੋਂ ਦੀ ਲਾਈਫ ਲਾਈਨ ਮੰਨੀ ਜਾਂਦੀ ਹੈ। ਪਾਕਿਸਤਾਨ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦੀ ਪਿਆਸ ਇਸੇ ਤੋਂ ਬੁਝਦੀ ਹੈ। ਖੇਤੀ ਤੋਂ ਇਲਾਵਾ ਪਾਕਿਸਤਾਨ 'ਚ 10 ਹਜ਼ਾਰ ਮੈਗਾਵਾਟ ਬਿਜਲੀ ਇਸ ਤੋਂ ਹੀ ਪੈਦਾ ਹੁੰਦੀ ਹੈ।
ਦੱਸਣਯੋਗ ਹੈ ਕਿ 1960 'ਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨੀ ਸ਼ਾਸਕ ਅਯੂਬ ਖਾਨ 'ਚ ਸਮਝੌਤਾ ਹੋਇਆ ਸੀ। ਇਸ ਤਹਿਤ ਸਿੰਧੂ ਬੇਸਿਨ 'ਚ ਵੱਗਣ ਵਾਲੀਆਂ 6 ਨਦੀਆਂ 'ਚੋਂ ਸਤਲੁਜ, ਰਾਵੀ ਤੇ ਬਿਆਸ 'ਤੇ ਤਾਂ ਭਾਰਤ ਦਾ ਪੂਰਾ ਹੱਕ ਹੈ, ਉੱਥੇ ਹੀ ਪੱਛਮ 'ਚ ਸਿੰਧੂ, ਚੇਨਾਬ ਤੇ ਜੇਹਲਮ ਦੇ ਪਾਣੀ ਦਾ ਭਾਰਤ ਸੀਮਤ ਇਸਤੇਮਾਲ ਕਰ ਸਕਦਾ ਹੈ।
Published at : 26 Sep 2016 03:27 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

'ਗ੍ਰਹਿ ਮੰਤਰੀ ਕਿਰਪਾ ਕਰਕੇ ਨੀਂਦ ਤੋਂ ਜਾਗੋ, ਆਪਣੀ ਜ਼ਿੰਮੇਵਾਰੀ ਨਿਭਾਓ', ਦਿੱਲੀ ਧਮਾਕੇ ਤੋਂ ਬਾਅਦ ਕੇਜਰੀਵਾਲ ਨੇ ਘੇਰੀ ਭਾਜਪਾ

'ਗ੍ਰਹਿ ਮੰਤਰੀ ਕਿਰਪਾ ਕਰਕੇ ਨੀਂਦ ਤੋਂ ਜਾਗੋ, ਆਪਣੀ ਜ਼ਿੰਮੇਵਾਰੀ ਨਿਭਾਓ', ਦਿੱਲੀ ਧਮਾਕੇ ਤੋਂ ਬਾਅਦ ਕੇਜਰੀਵਾਲ ਨੇ ਘੇਰੀ ਭਾਜਪਾ

Lawrence Bishnoi: ਦੁਬਈ ਤੋਂ ਦਿੱਲੀ ਡਿਪੋਰਟ ਕੀਤਾ ਗਿਆ ਹਰਸ਼ ਉਰਫ਼ ਚਿੰਟੂ ਲਾਰੈਂਸ ਬਿਸ਼ਨੋਈ ਗੈਂਗ ਦਾ ਖਾਸ

Lawrence Bishnoi: ਦੁਬਈ ਤੋਂ ਦਿੱਲੀ ਡਿਪੋਰਟ ਕੀਤਾ ਗਿਆ ਹਰਸ਼ ਉਰਫ਼ ਚਿੰਟੂ ਲਾਰੈਂਸ ਬਿਸ਼ਨੋਈ ਗੈਂਗ ਦਾ ਖਾਸ

AAP ਦੀ ਸਭ ਤੋਂ ਵੱਡੀ ਤਾਕਤ ਤੇ ਭਾਜਪਾ ਦੀ ‘ਇਕਲੌਤੀ’ ਕਮਜ਼ੋਰੀ ! ਕੇਜਰੀਵਾਲ ਦੇ ਸਾਹਮਣੇ ਕੌਣ ? ਪੜ੍ਹੋ ਇਸ ਵਾਰ ਕਿਹੋ ਜਿਹਾ ਮੁਕਾਬਲਾ

AAP ਦੀ ਸਭ ਤੋਂ ਵੱਡੀ ਤਾਕਤ ਤੇ ਭਾਜਪਾ ਦੀ ‘ਇਕਲੌਤੀ’ ਕਮਜ਼ੋਰੀ ! ਕੇਜਰੀਵਾਲ ਦੇ ਸਾਹਮਣੇ ਕੌਣ ? ਪੜ੍ਹੋ ਇਸ ਵਾਰ ਕਿਹੋ ਜਿਹਾ ਮੁਕਾਬਲਾ

'ਦਿੱਲੀ ਦੁਨੀਆ ਦੀ ਸਭ ਤੋਂ ਅਸੁਰੱਖਿਅਤ ਰਾਜਧਾਨੀ', ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਘੇਰਿਆ

'ਦਿੱਲੀ ਦੁਨੀਆ ਦੀ ਸਭ ਤੋਂ ਅਸੁਰੱਖਿਅਤ ਰਾਜਧਾਨੀ', ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਘੇਰਿਆ

ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਹੋਇਆ ਵੱਡਾ ਧਮਾਕਾ, ਮੱਚੀ ਹਫੜਾ-ਦਫੜੀ

ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਹੋਇਆ ਵੱਡਾ ਧਮਾਕਾ, ਮੱਚੀ ਹਫੜਾ-ਦਫੜੀ

ਪ੍ਰਮੁੱਖ ਖ਼ਬਰਾਂ

ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ

ਤੁਰੰਤ ਫੋਨ ਤੋਂ ਡਿਲੀਟ ਕਰ ਦਿਓ ਆਹ 15 ਫਰਜ਼ੀ Loan Apps, 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਣਾ ਚੁੱਕੇ ਸ਼ਿਕਾਰ

ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ

ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਹੋਇਆ ਕਾਬੂ

ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ

ਪੰਜਾਬ ਦੇ 9 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਸੌਖਾ, ਜਾਣੋ ਆਪਣੇ ਸ਼ਹਿਰ ਦਾ ਹਾਲ

ਮੋਗਾ ਦੇ ਧਰਮਕੋਟ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਪੰਜਾਬ ਰੋਡਵੇਜ਼ ਦੀ ਬੱਸ, ਕਈ ਜ਼ਖ਼ਮੀ

ਮੋਗਾ ਦੇ ਧਰਮਕੋਟ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਪੰਜਾਬ ਰੋਡਵੇਜ਼ ਦੀ ਬੱਸ, ਕਈ ਜ਼ਖ਼ਮੀ