Google ਨੇ ਫਿਰ ਕਰ'ਤਾ ਧੋਖਾ, Tourists ਨੂੰ ਨੇਪਾਲ ਦੀ ਥਾਂ ਪਹੁੰਚਾਇਆ ਡੈਮ 'ਤੇ, ਫਿਰ ਜੋ ਹੋਇਆ...
French Tourist: ਫਰਾਂਸ ਦੇ ਦੋ ਯਾਤਰੀ ਨਵੀਂ ਦਿੱਲੀ ਤੋਂ ਕਾਠਮਾਂਡੂ ਜਾਣ ਲਈ ਰਵਾਨਾ ਹੋਏ ਸਨ। ਉਹ ਗੂਗਲਮੈਪ 'ਤੇ ਦਿਖਾਏ ਗਏ ਸ਼ਾਰਟਕਟ ਰਸਤੇ ਦੇ ਕਰਕੇ ਆਪਣਾ ਰਸਤਾ ਭਟਕ ਗਏ।

French Tourist: ਗੂਗਲ ਮੈਪ ਕਰਕੇ ਰਸਤਾ ਭਟਕਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਯੂਪੀ ਦੇ ਬਰੇਲੀ ਵਿੱਚ ਦੋ ਫਰਾਂਸੀਸੀ ਸੈਲਾਨੀਆਂ ਨਾਲ ਵਾਪਰੀ ਹੈ। ਇਨ੍ਹਾਂ ਦੋਵਾਂ ਯਾਤਰੀਆਂ ਨੇ ਨੇਪਾਲ ਜਾਣਾ ਸੀ ਪਰ ਗੂਗਲ ਮੈਪਸ ਨੇ ਉਨ੍ਹਾਂ ਨੂੰ ਰਸਤਾ ਭਟਕਾ ਕੇ ਬਹੇੜੀ ਖੇਤਰ ਦੇ ਚੁਰੈਲੀ ਡੈਮ 'ਤੇ ਪਹੁੰਚਾ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਵੀਰਵਾਰ ਰਾਤ 11 ਵਜੇ ਦੋਵਾਂ ਨੂੰ ਇੱਕ ਸੁੰਨਸਾਨ ਇਲਾਕੇ ਵਿੱਚ ਦੇਖਿਆ।
ਬਹੇੜੀ ਸਰਕਲ ਅਫਸਰ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਸੈਲਾਨੀ 7 ਜਨਵਰੀ ਨੂੰ ਫਰਾਂਸ ਤੋਂ ਦਿੱਲੀ ਆਏ ਸਨ। ਉਨ੍ਹਾਂ ਨੂੰ ਪੀਲੀਭੀਤ ਤੋਂ ਟਨਕਪੁਰ ਰਾਹੀਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਜਾਣਾ ਸੀ। ਇਹ ਲੋਕ ਗੂਗਲ ਮੈਪਸ ਰਾਹੀਂ ਅੱਗੇ ਵੱਧ ਰਹੇ ਸਨ। ਐਪ ਨੇ ਉਨ੍ਹਾਂ ਨੂੰ ਬਰੇਲੀ ਦੇ ਬਹੇੜੀ ਖੇਤਰ ਵਿੱਚੋਂ ਹੁੰਦਿਆਂ ਹੋਇਆਂ ਇੱਕ ਸ਼ਾਰਟਕੱਟ ਦਿਖਾਇਆ ਅਤੇ ਉਹ ਉਸ ਰਸਤੇ 'ਤੇ ਤੁਰ ਪਏ। ਫਿਰ ਇਹ ਲੋਕ ਆਪਣਾ ਰਸਤਾ ਭਟਕ ਗਏ ਅਤੇ ਚੁਰੈਲੀ ਡੈਮ ਪਹੁੰਚ ਗਏ।
ਅਧਿਕਾਰੀ ਨੇ ਕਿਹਾ, 'ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਵੀਰਵਾਰ ਰਾਤ 11 ਵਜੇ ਇੱਕ ਸੁੰਨਸਾਨ ਸੜਕ 'ਤੇ ਸਾਈਕਲ 'ਤੇ ਘੁੰਮਦਿਆਂ ਹੋਇਆਂ ਦੇਖਿਆ।' ਉਨ੍ਹਾਂ ਨੂੰ ਇਨ੍ਹਾਂ ਦੀ ਭਾਸ਼ਾ ਨਹੀਂ ਸਮਝ ਆਈ। ਵਿਦੇਸ਼ੀਆਂ ਨਾਲ ਸੁੰਨਸਾਨ ਜਗ੍ਹਾ 'ਤੇ ਕਿਸੇ ਵੀ ਤਰ੍ਹਾਂ ਦਾ ਘਟਨਾ ਨਾ ਹੋ ਜਾਵੇ, ਇਸ ਕਰਕੇ ਪਿੰਡ ਵਾਸੀ ਦੋਵਾਂ ਨੂੰ ਚੁਰੈਲੀ ਪੁਲਿਸ ਚੌਕੀ ਲੈ ਆਏ। ਜਦੋਂ ਇਹ ਮਾਮਲਾ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅਨੁਰਾਗ ਆਰੀਆ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਦੋਵਾਂ ਯਾਤਰੀਆਂ ਨੂੰ ਕਾਠਮਾਂਡੂ ਦਾ ਸਹੀ ਰਸਤਾ ਦੱਸਣ।
ਗੂਗਲ ਮੈਪ ਨੇ ਲਈ ਸੀ ਤਿੰਨ ਲੋਕਾਂ ਦੀ ਜਾਨ
ਹਾਲ ਹੀ ਵਿੱਚ ਗੂਗਲ ਮੈਪ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਹ ਤਿੰਨੋਂ ਲੋਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਨੇ ਗੂਗਲ ਮੈਪਸ 'ਤੇ ਫਰੀਦਪੁਰ ਅਤੇ ਦਾਤਾਗੰਜ ਦੇ ਵਿਚਕਾਰ ਰਾਮਗੰਗਾ ਨਦੀ 'ਤੇ ਇੱਕ ਪੁਲ ਦੇਖਿਆ ਅਤੇ ਆਪਣੀ ਕਾਰ ਉਸ ਉੱਤੇ ਚੜ੍ਹਾ ਦਿੱਤੀ, ਜਦਕਿ ਅੱਗ ਪੁਲ ਬਣਿਆ ਹੀ ਨਹੀਂ ਹੋਇਆ ਸੀ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਤੇਜ਼ ਰਫ਼ਤਾਰ ਵਿੱਚ ਆਉਂਦੀ ਕਾਰ ਹੇਠਾਂ ਡਿੱਗ ਪਈ।






















