ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਜਿਹੜੀ ਸੋਨਮ ਗੁਪਤਾ ਦਾ ਨਾਮ ਨੋਟ ਤੋਂ ਹਟ ਨਹੀਂ ਰਿਹਾ। ਉਸ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਕਈ ਤਰਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਮ ਗੁਪਤਾ ਨੋਟਬੰਦੀ ਦਾ ਕੋਡਵਰਡ ਹੈ। ਇਸ ਦਲੀਲ ਨੂੰ ਦਮ ਦੇਣ ਲਈ 1974 ਦੇ ਪਰਮਾਣੂ ਪਰੀਖਣ ਦੇ ਸੀਕ੍ਰੇਟ ਕੋਡਵਰਡ ਦੀ ਦਲੀਲ ਵੀ ਦਿੱਤੀ ਜਾ ਰਹੀ ਹੈ।



ਦਰਅਸਲ 1974 'ਚ ਪੋਖਰਨ 'ਚ ਪਰਮਾਣੂ ਪਰੀਖਣ ਕਰ ਭਾਰਤ ਨੇ ਦੁਨੀਆਂ ਨੂੰ ਆਪਣੀ ਤਾਕਤ ਦਿਖਾਈ ਸੀ। ਉਸ ਵੇਲੇ ਇੰਦਰਾ ਸਰਕਾਰ ਨੇ ਇਸ ਮਿਸ਼ਨ ਨੂੰ 'ਬੁੱਧਾ ਸਮਾਇਲਿੰਗ' ਨਾਮ ਦਾ ਕੋਡਵਰਡ ਦਿੱਤਾ ਸੀ।

ਨੋਟਬੰਦੀ ਨੂੰ ਲੈ ਕੇ ਵਾਇਰਲ ਹੋ ਰਹੇ ਮੈਸੇਜ 'ਚ ਕਿਹਾ ਜਾ ਰਿਹਾ ਹੈ ਕਿ ਸੂਤਰਾਂ ਨੇ ਦੱਸਿਆ ਹੈ ਕਿ ਨੋਟਬੰਦੀ ਦੀ ਯੋਜਨਾ ਨੂੰ ਗੁਪਤ ਰੱਖਣ ਲਈ ਮੋਦੀ ਸਰਕਾਰ ਨੇ ਕਾਲੇ ਧਨ ਖਿਲਾਫ ਕੀਤੇ ਸਰਜੀਕਲ ਸਟ੍ਰਾਈਕ ਦੇ ਇਸ ਮਿਸ਼ਨ ਨੂੰ 'ਸੋਨਮ ਗੁਪਤਾ ਬੇਵਫਾ ਹੈ' ਕੋਡਵਰਡ ਦਿੱਤਾ ਸੀ। ਦਾਅਵੇ ਮੁਤਾਬਕ 'ਸੋਨਮ- ਜਇਦਾਦ (ਵੱਡੇ ਨੋਟ), ਗੁਪਤਾ- ਗੁਪਤ (ਕਾਲਾ ਧਨ), ਬੇਵਫਾ ਹੈ- ਬੰਦ ਹੋਣ ਵਾਲੇ ਹਨ, ਹੀ ਇਸ ਦਾ ਅਰਥ ਹੈ।'
ਅਸੀਂ ਇਸ ਪੂਰੇ ਦਾਅਵੇ ਦੀ ਸੱਚਾਈ ਜਾਨਣ ਲਈ ਹਰ ਪਹਿਲੂ ਤੋਂ ਪੜਤਾਲ ਕੀਤੀ ਹੈ। ਇਸ ਪੜਤਾਲ 'ਚ ਸਾਫ ਹੋਇਆ ਹੈ ਕਿ ਸੋਨਮ ਗੁਪਤਾ ਬੇਵਫਾ ਹੈ ਨਾਮੀ ਕੋਈ ਵੀ ਕੋਡਵਰਡ ਨੋਟਬੰਦੀ ਲਈ ਨਹੀਂ ਬਣਾਇਆ ਗਿਆ ਸੀ। ਜੇਕਰ ਨੋਟਬੰਦੀ ਦਾ ਕੋਈ ਕੋਡਵਰਡ ਸੀ ਵੀ ਤਾਂ ਉਸ ਦਾ ਨਾਮ ਸੋਨਮ ਗੁਪਤਾ ਤਾਂ ਬਿਲਕੁਲ ਵੀ ਨਹੀਂ ਹੈ।