News
News
ਟੀਵੀabp shortsABP ਸ਼ੌਰਟਸਵੀਡੀਓ
X

ਸੁਪਰੀਮ ਕੋਰਟ ਦਾ ਪੀੜਤ ਪਤੀਆਂ ਦੇ ਹੱਕ 'ਚ ਵੱਡਾ ਫੈਸਲਾ

Share:
ਨਵੀਂ ਦਿੱਲੀ: ਜੇਕਰ ਪਤਨੀ ਆਪਣੇ ਪਤੀ ਨੂੰ ਮਾਤਾ ਪਿਤਾ ਤੋਂ ਅਲੱਗ ਰਹਿਣ ਲਈ ਮਜਬੂਰ ਕਰਦੀ ਹੈ ਤਾਂ ਪਤੀ ਨੂੰ ਤਲਾਕ ਲੈਣ ਦਾ ਅਧਿਕਾਰ ਹੈ। ਇਹ ਵੱਡਾ ਫੈਸਲਾ ਦੇਸ਼ ਦੀ ਸਰਵਉੱਚ ਅਦਾਲਤ ਨੇ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਕ ਜੋੜੇ ਦੇ ਤਲਾਕ ਮਾਮਲੇ 'ਚ ਅਹਿਮ ਫੈਸਲਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਹੈ ਕਿ ਜੇਕਰ ਪਤਨੀ ਬਿਨ੍ਹਾਂ ਕਿਸੇ ਠੋਸ ਕਾਰਨ ਆਪਣੇ ਪਤੀ 'ਤੇ ਪਰਿਵਾਰ ਤੋਂ ਅਲੱਗ ਰਹਿਣ ਦਾ ਦਬਾਅ ਪਾਉਂਦੀ ਹੈ ਤਾਂ, ਇਹ ਹਰਕਤ ਵੀ ਉਤਪੀੜਨ ਦੇ ਦਾਇਰੇ 'ਚ ਆਵੇਗੀ। ਅਜਿਹੇ 'ਚ ਪਤੀ ਤਲਾਕ ਲੈਣ ਦਾ ਹੱਕਦਾਰ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਮਾਮਲੇ 'ਚ ਪਤਨੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ, ਨਾਲ ਹੀ ਪਤੀ 'ਤੇ ਇਸ ਗੱਲ ਲਈ ਦਬਾਅ ਪਾਇਆ ਕਿ ਉਹ ਆਪਣੇ ਪਰਿਵਾਰ ਨੂੰ ਛੱਡ ਦੇਵੇ। ਜਦਕਿ ਪਤੀ ਦੇ ਮਾਤਾ-ਪਿਤਾ ਉਸੇ 'ਤੇ ਹੀ ਆਰਥਿਕ ਤੌਰ 'ਤੇ ਨਿਰਭਰ ਸਨ। ਔਰਤ ਨੇ ਪਤੀ 'ਤੇ ਅਫੇਅਰ ਦਾ ਝੂਠਾ ਇਲਜ਼ਾਮ ਵੀ ਲਗਾਇਆ। ਇਨ੍ਹਾਂ ਸਾਰੀਆਂ ਹਰਕਤਾਂ ਨੂੰ ਸੁਪਰੀਮ ਕੋਰਟ ਨੇ ਜ਼ਾਲਮਾਨਾ ਮੰਨਿਆ ਅਤੇ ਇਸ ਆਧਾਰ 'ਤੇ ਪਤੀ ਦੇ ਪੱਖ 'ਚ ਤਲਾਕ ਨੂੰ ਮੰਨਜ਼ੂਰੀ ਦੇ ਦਿੱਤੀ। ਜਸਟਿਸ ਏ. ਆਰ ਦਵੇ ਅਤੇ ਜਸਟਿਸ ਐੱਲ. ਨਾਗੇਸ਼ਵਰ ਰਾਵ ਦੇ ਬੈਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਬੇਟੇ ਵੱਲੋਂ ਮਾਤਾ-ਪਿਤਾ ਦੀ ਦੇਖਭਾਲ ਕਰਨਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਪਰ ਇਸ ਮਾਮਲੇ 'ਚ ਪਤਨੀ ਚਾਹੁੰਦੀ ਸੀ ਕਿ ਉਸ ਦਾ ਪਤੀ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਵੇ, ਜਦਕਿ ਪਤੀ ਦੀ ਆਮਦਨੀ 'ਤੇ ਉਸ ਦੇ ਮਾਤਾ-ਪਿਤਾ ਨਿਰਭਰ ਸਨ। ਕਿਹਾ ਗਿਆ ਕਿ ਭਾਰਤੀ ਸੰਸਕ੍ਰਿਤੀ 'ਚ ਅਜਿਹਾ ਚਲਣ ਨਹੀਂ ਹੈ ਕਿ ਕੋਈ ਲੜਕਾ ਵਿਆਹ ਤੋਂ ਬਾਅਦ ਪਤਨੀ ਦੇ ਕਹਿਣ 'ਤੇ ਆਪਣੇ ਪਰਿਵਾਰ ਤੋਂ ਅਲੱਗ ਹੋ ਜਾਵੇ।
Published at : 08 Oct 2016 10:58 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ

Punjab Bandh: 'ਪੰਜਾਬ ਬੰਦ' ਨੂੰ ਲੈ ਕੇ ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ, ਭਲਕੇ ਪੰਜਾਬ 'ਚ ਬੰਦ ਰਹੇਗੀ ਰੇਲ ਸੇਵਾ

ਧੁੰਦ ਕਾਰਨ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਪੂਰੀ ਲਿਸਟ ਦੇਖ ਲਓ

ਧੁੰਦ ਕਾਰਨ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ, ਯਾਤਰਾ ਕਰਨ ਤੋਂ ਪਹਿਲਾਂ ਪੂਰੀ ਲਿਸਟ ਦੇਖ ਲਓ

ਸਿਰਫ਼ ਫੋਟੋਆਂ ਖਿਚਵਾਉਣ ਆਉਂਦੇ ਨੇ ਕਾਂਗਰਸੀ, ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਵਿਸਰਜਣ ਵੇਲੇ ਨਹੀਂ ਅੱਪੜਿਆ ਕੋਈ ਲੀਡਰ, ਹਰਦੀਪ ਪੁਰੀ ਦਾ ਵੱਡਾ ਇਲਜ਼ਾਮ

ਸਿਰਫ਼ ਫੋਟੋਆਂ ਖਿਚਵਾਉਣ ਆਉਂਦੇ ਨੇ ਕਾਂਗਰਸੀ, ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਵਿਸਰਜਣ ਵੇਲੇ ਨਹੀਂ ਅੱਪੜਿਆ ਕੋਈ ਲੀਡਰ, ਹਰਦੀਪ ਪੁਰੀ ਦਾ ਵੱਡਾ ਇਲਜ਼ਾਮ

HORRIBLE ACCIDENT: ਦਰਦਨਾਕ ਹਾਦਸਾ, ਟਰੱਕ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜੇ 4 ਨੌਜਵਾਨ

HORRIBLE ACCIDENT: ਦਰਦਨਾਕ ਹਾਦਸਾ, ਟਰੱਕ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜੇ 4 ਨੌਜਵਾਨ

ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ

ਮੂਸੇਵਾਲਾ ਕਤਲ ਕਾਂਡ ਦੇ ਆਰੋਪੀ ਨੇ ਜ਼ਮਾਨਤ ਮਿਲਣ 'ਤੇ ਮਨਾਇਆ ਜਸ਼ਨ, ਡੀਜੇ 'ਤੇ ਵਜਾਏ ਗੀਤ ਤੇ ਕੱਢੇ ਫਾਇਰ, ਵੀਡੀਓ ਵਾਇਰਲ

ਪ੍ਰਮੁੱਖ ਖ਼ਬਰਾਂ

Plane Crash: ਦਸੰਬਰ ਬਣਿਆ ਫਲਾਇਟਸ ਦੇ ਲਈ ਕਾਲ! ਇੱਕ ਮਹੀਨੇ 'ਚ 6 ਵੱਡੇ ਜਹਾਜ਼ ਹੋਏ ਹਾਦਸਿਆਂ ਦਾ ਸ਼ਿਕਾਰ, 234 ਲੋਕਾਂ ਦੀਆਂ ਗਈਆਂ ਜਾਨ

Plane Crash: ਦਸੰਬਰ ਬਣਿਆ ਫਲਾਇਟਸ ਦੇ ਲਈ ਕਾਲ! ਇੱਕ ਮਹੀਨੇ 'ਚ 6 ਵੱਡੇ ਜਹਾਜ਼ ਹੋਏ ਹਾਦਸਿਆਂ ਦਾ ਸ਼ਿਕਾਰ, 234 ਲੋਕਾਂ ਦੀਆਂ ਗਈਆਂ ਜਾਨ

Punjab News: ਦੁੱਧ ਦੀਆਂ ਕੀਮਤ 'ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ! ਮਿਲਕਫੈੱਡ ਨੇ ਤੋੜੇ ਰਿਕਾਰਡ, ਰੋਜ਼ਾਨਾ 20 ਲੱਖ ਲਿਟਰ ਦੁੱਧ ਖਰੀਦਿਆ 

Punjab News: ਦੁੱਧ ਦੀਆਂ ਕੀਮਤ 'ਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ! ਮਿਲਕਫੈੱਡ ਨੇ ਤੋੜੇ ਰਿਕਾਰਡ, ਰੋਜ਼ਾਨਾ 20 ਲੱਖ ਲਿਟਰ ਦੁੱਧ ਖਰੀਦਿਆ 

SA vs PAK 1st Test: ਪਾਕਿਸਤਾਨ ਨੂੰ ਹਰਾ ਕੇ WTC ਦੇ ਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ, ਜਾਣੋ ਹੁਣ ਕਿਸ ਨਾਲ ਹੋਵੇਗਾ ਫਾਈਨਲ ?

SA vs PAK 1st Test: ਪਾਕਿਸਤਾਨ ਨੂੰ ਹਰਾ ਕੇ WTC ਦੇ ਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ, ਜਾਣੋ ਹੁਣ ਕਿਸ ਨਾਲ ਹੋਵੇਗਾ ਫਾਈਨਲ  ?

Punjab News: ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ

Punjab News:  ਗਿਆਨੀ ਹਰਪ੍ਰੀਤ ਸਿੰਘ ਨੂੰ ਖਿਲਾਫ਼ ਸਾਜ਼ਿਸ਼, SGPC ਚੋਣਾਂ 'ਚ RSS ਦਾ ਦਖ਼ਲ, ਮੁੜ ਪ੍ਰਧਾਨ ਬਣਾਇਆ ਜਾਵੇਗਾ ਸੁਖਬੀਰ ਬਾਦਲ, ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਚਿੱਠੇ