SA vs PAK 1st Test: ਪਾਕਿਸਤਾਨ ਨੂੰ ਹਰਾ ਕੇ WTC ਦੇ ਫਾਈਨਲ 'ਚ ਪਹੁੰਚਿਆ ਦੱਖਣੀ ਅਫਰੀਕਾ, ਜਾਣੋ ਹੁਣ ਕਿਸ ਨਾਲ ਹੋਵੇਗਾ ਫਾਈਨਲ ?
South Africa vs Pakistan 1st Test: ਦੱਖਣੀ ਅਫਰੀਕਾ ਨੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ।
South Africa vs Pakistan 1st Test: ਦੱਖਣੀ ਅਫਰੀਕਾ ਨੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਸੈਂਚੁਰੀਅਨ 'ਚ ਖੇਡੇ ਗਏ ਮੈਚ 'ਚ ਦੱਖਣੀ ਅਫਰੀਕਾ ਨੇ ਰੋਮਾਂਚਕ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦੱਖਣੀ ਅਫਰੀਕਾ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਪਾਕਿਸਤਾਨ ਨੇ ਪਹਿਲੀ ਪਾਰੀ 'ਚ 211 ਅਤੇ ਦੂਜੀ ਪਾਰੀ 'ਚ 237 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 301 ਦੌੜਾਂ ਅਤੇ ਦੂਜੀ ਪਾਰੀ ਵਿੱਚ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਲਈ ਏਡਨ ਮਾਰਕਰਮ ਨੇ ਦਮਦਾਰ ਪ੍ਰਦਰਸ਼ਨ ਕੀਤਾ। ਉਥੇ ਹੀ ਕਾਗਿਸੋ ਰਬਾਡਾ ਨੇ ਬੱਲੇਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।
𝙁𝙄𝙍𝙎𝙏 𝙁𝙄𝙉𝘼𝙇𝙄𝙎𝙏 𝘾𝙊𝙉𝙁𝙄𝙍𝙈𝙀𝘿 🇿🇦
— ICC (@ICC) December 29, 2024
South Africa are headed to Lord's for the #WTC25 Final 🤩 #SAvPAK ➡ https://t.co/vWLh4MSQjm pic.twitter.com/sZ5QBnDAYD
ਪਾਕਿਸਤਾਨ ਨੇ ਪਹਿਲੀ ਪਾਰੀ 'ਚ 211 ਦੌੜਾਂ ਬਣਾਈਆਂ ਸਨ। ਇਸ ਦੌਰਾਨ ਬਾਬਰ ਆਜ਼ਮ ਤੇ ਸ਼ਾਨ ਮਸੂਦ ਸਮੇਤ ਕਈ ਦਿੱਗਜ ਖਿਡਾਰੀ ਫਲਾਪ ਸਾਬਤ ਹੋਏ। ਕਾਮਰਾਨ ਗੁਲਾਮ ਨੇ 54 ਦੌੜਾਂ ਦੀ ਪਾਰੀ ਖੇਡੀ ਸੀ। ਦੂਜੀ ਪਾਰੀ ਵਿੱਚ ਵੀ ਟੀਮ 237 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸਾਊਦ ਸ਼ਕੀਲ ਨੇ ਦੂਜੀ ਪਾਰੀ 'ਚ ਆਪਣੀ ਤਾਕਤ ਦਿਖਾਈ ਅਤੇ 84 ਦੌੜਾਂ ਬਣਾਈਆਂ। ਬਾਬਰ ਆਜ਼ਮ ਨੇ 50 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਤੋਂ ਇਲਾਵਾ ਕੋਈ ਖਾਸ ਨਹੀਂ ਕਰ ਸਕਿਆ।
ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 301 ਦੌੜਾਂ ਬਣਾਈਆਂ ਸਨ। ਇਸ ਦੌਰਾਨ ਐਡਿਨ ਮਾਰਕਰਮ ਨੇ 89 ਦੌੜਾਂ ਦੀ ਪਾਰੀ ਖੇਡੀ। ਉਸ ਨੇ 15 ਚੌਕੇ ਲਾਏ। ਕੋਰਬਿਨ ਬੋਸ਼ ਨੇ 81 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ 15 ਚੌਕੇ ਵੀ ਲਾਏ। ਦੱਖਣੀ ਅਫਰੀਕਾ ਨੇ ਦੂਜੀ ਪਾਰੀ 'ਚ 99 ਦੌੜਾਂ ਦੇ ਸਕੋਰ 'ਤੇ 8 ਵਿਕਟਾਂ ਗੁਆ ਦਿੱਤੀਆਂ ਸਨ ਪਰ ਕਾਗਿਸੋ ਰਬਾਡਾ ਅਤੇ ਮਾਰਕੋ ਜੈਨਸਨ ਨੇ ਟੀਮ ਨੂੰ ਬਚਾਇਆ। ਰਬਾਡਾ ਨੇ ਅਜੇਤੂ 31 ਦੌੜਾਂ ਬਣਾਈਆਂ। ਜਦਕਿ ਜੈਨਸਨ ਨੇ ਅਜੇਤੂ 16 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਪਹੁੰਚ ਚੁੱਕੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :