ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਇਜਲਾਸ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ 16 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਮਕਬੂਜ਼ਾ ਕਸ਼ਮੀਰ ’ਚ ਸਰਜੀਕਲ ਹਮਲੇ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੌਰਾਨ ਸੰਸਦ ਦਾ ਇਜਲਾਸ 16 ਨਵੰਬਰ ਤੋਂ ਸੱਦਣ ਦਾ ਫ਼ੈਸਲਾ ਲਿਆ ਗਿਆ।
ਸਰਦ ਰੁੱਤ ਦਾ ਇਲਾਸ ਇਸ ਵਾਰ ਪਹਿਲਾਂ ਸੱਦਿਆ ਗਿਆ ਹੈ। ਆਮ ਤੌਰ 'ਤੇ ਇਜਲਾਸ ਨਵੰਬਰ ਦੇ ਤੀਜੇ ਜਾਂ ਚੌਥੇ ਹਫ਼ਤੇ ’ਚ ਸੱਦਿਆ ਜਾਂਦਾ ਹੈ। ਸੂਤਰਾਂ ਮੁਤਾਬਕ ਜੀਐਸਟੀ ਨਾਲ ਸਬੰਧਤ ਬਿੱਲਾਂ ਨੂੰ ਪਾਸ ਕਰਾਉਣ ਲਈ ਇਜਲਾਸ ਪਹਿਲਾਂ ਸੱਦਿਆ ਜਾ ਰਿਹਾ ਹੈ।