Jammu-Kashmir ਦੇ 11 ਸਰਕਾਰੀ ਕਰਮਚਾਰੀ ਬਰਖ਼ਾਸਤ, ਅੱਤਵਾਦੀ ਸੱਈਦ ਦੇ ਦੋ ਬੇਟਿਆਂ ਖਿਲਾਫ ਵੀ ਕਾਰਵਾਈ
ਸੂਤਰਾਂ ਮੁਤਾਬਕ ਜੰਮੂ-ਕਸ਼ਮਾਰ ਪ੍ਰਸਾਸ਼ਨ ਦੇ 11 ਅਧਿਕਾਰੀਆਂ ਨੂੰ ਅੱਤਵਾਦੀ ਲਿੰਕ ਹੋਣ ਦੇ ਅਧਾਰ 'ਤੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ 'ਚ ਚਾਰ ਅਧਿਕਾਰੀ ਸਿੱਖਿਆ ਵਿਭਾਗ ਦੇ ਹਨ।
ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਵੱਡੀ ਕਾਰਵਾਈ ਹੋਈ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ 11 ਸਰਕਾਰੀ ਅਧਿਕਾਰੀਆਂ ਨੂੰ ਅੱਤਵਾਦੀਆਂ ਨਾਲ ਸਬੰਧ ਰੱਖਣ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਬਾਰੇ ਸੂਤਰਾਂ ਨੇ ਜਾਣਕਾਰੀ ਦਿੱਤੀ। ਅੱਤਵਾਦੀ ਸਈਦ ਸਲਾਉਦੀਨ ਦੇ ਦੋ ਪੁੱਤਰਾਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਚਾਰ ਕਰਮਚਾਰੀ - ਸੂਤਰ
ਸੂਤਰਾਂ ਨੇ ਦੱਸਿਆ ਕਿ ਬਰਖਾਸਤ ਕੀਤੇ ਗਏ 11 ਸਰਕਾਰੀ ਕਰਮਚਾਰੀਆਂ ਵਿਚੋਂ ਚਾਰ ਅਨੰਤਨਾਗ, ਤਿੰਨ ਬਡਗਾਮ ਅਤੇ ਇੱਕ ਬਾਰਾਮੂਲਾ, ਸ੍ਰੀਨਗਰ, ਪੁਲਵਾਮਾ ਅਤੇ ਕੁਪਵਾੜਾ ਤੋਂ ਹਨ। 11 ਚੋਂ ਚਾਰ ਸਿੱਖਿਆ ਵਿਭਾਗ, ਦੋ ਜੰਮੂ ਕਸ਼ਮੀਰ ਪੁਲਿਸ ਅਤੇ ਇੱਕ-ਇੱਕ ਖੇਤੀਬਾੜੀ, ਹੁਨਰ ਵਿਕਾਸ, ਬਿਜਲੀ, ਐਸਕੇਆਈਐਮਐਸ ਅਤੇ ਸਿਹਤ ਵਿਭਾਗ ਵਿਚ ਕੰਮ ਕਰਦੇ ਸੀ।
ਦੋ ਅਧਿਆਪਕ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਪਾਏ ਗਏ- ਸਰੋਤ
ਸੂਤਰਾਂ ਨੇ ਇਹ ਵੀ ਦੱਸਿਆ ਕਿ ਅੱਤਵਾਦੀ ਸੰਬੰਧਾਂ ਲਈ ਬਰਖਾਸਤ ਕੀਤੇ ਗਏ ਜੰਮੂ-ਕਸ਼ਮੀਰ ਦੇ 11 ਸਰਕਾਰੀ ਕਰਮਚਾਰੀਆਂ ਚੋਂ ਅਨੰਤਨਾਗ ਦੇ ਦੋ ਅਧਿਆਪਕ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਪਾਏ ਗਏ ਅਤੇ ਦੋ ਪੁਲਿਸ ਕਾਂਸਟੇਬਲ ਜੋ ਅੱਤਵਾਦੀਆਂ ਨੂੰ ਅੰਦਰੂਨੀ ਜਾਣਕਾਰੀ ਮੁਹੱਈਆ ਕਰਾਉਣ ਵਿਚ ਮਦਦ ਕਰਦੇ ਸੀ, ਉਨ੍ਹਾਂ ਨੂੰ ਵੀ ਬਰਖ਼ਾਸਤ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904