ਪੜਚੋਲ ਕਰੋ
Advertisement
ਵਿਸ਼ਾਖਾਪਟਨਮ: ਹਿੰਦੁਸਤਾਨ ਦੇ ਸਿਪਯਾਰਡ 'ਚ ਅਚਾਨਕ ਟੁੱਟ ਕੇ ਡਿੱਗੀ ਕ੍ਰੇਨ, ਕਾਮਿਆਂ ਦੀ ਮੌਤ
ਸ਼ਨੀਵਾਰ ਨੂੰ ਵਿਸ਼ਾਖਾਪਟਨਮ ਵਿੱਚ ਵਾਪਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹਿੰਦੁਸਤਾਨ ਸ਼ਿਪਯਾਰਡ ਵਿਚਲੀ ਕ੍ਰੇਨ ਅਚਾਨਕ ਟੁੱਟ ਗਈ ਅਤੇ ਹੇਠਾਂ ਡਿੱਗ ਗਈ। ਇਸ ਕਾਰਨ ਕਈ ਕਰਮੀਆਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ।
ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਵਿਖੇ ਇੱਕ ਕ੍ਰੇਨ ਹਾਦਸੇ ਵਿੱਚ 11 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡੀਸੀਪੀ ਸੁਰੇਸ਼ ਬਾਬੂ ਨੇ ਮਾਮਲੇ ਦੀ ਪੁਸ਼ਟੀ ਕੀਤੀ। ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਸ਼ਿਪਯਾਰਡ ਵਿਚਲੀ ਕ੍ਰੇਨ ਅਚਾਨਕ ਹੇਠਾਂ ਡਿੱਗ ਗਈ। ਕ੍ਰੇਨ ਦੇ ਹੇਠਾਂ ਦੱਬ ਕੇ ਲੋਕਾਂ ਦੀ ਮੌਤ ਹੋ ਗਈ।
ਦੂਜੇ ਪਾਸੇ ਮੰਤਰੀ ਅਵੰਤੀ ਸ੍ਰੀਨਿਵਾਸ ਨੇ ਅਧਿਕਾਰੀਆਂ ਨੂੰ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਲੈਣ ਤੋਂ ਬਾਅਦ ਪ੍ਰਭਾਵੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰੀ ਕ੍ਰੇਨ ਨੇੜੇ ਕੁੱਲ 18 ਮਜ਼ਦੂਰ ਕੰਮ ਕਰ ਰਹੇ ਸੀ।
ਇਸ ਦੌਰਾਨ ਅਚਾਨਕ ਕ੍ਰੇਨ ਟੁੱਟ ਗਈ ਅਤੇ ਹੇਠਾਂ ਡਿੱਗ ਗਈ। ਕ੍ਰੇਨ ਦੀ ਚਪੇਟ 'ਚ ਆਉਣ ਨਾਲ 11 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਮਜ਼ਦੂਰ ਹਸਪਤਾਲ ਵਿਚ ਦਾਖਲ ਹੈ। ਹਾਦਸੇ ਸਮੇਂ ਕ੍ਰੇਨ ਲੋਡਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੂਜੇ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਰਾਜ ਦੇ ਸੀਐਮ ਜਗਨ ਮੋਹਨ ਰੈਡੀ ਨੇ ਇਸ ਸਾਰੇ ਮਾਮਲੇ ‘ਤੇ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਦਫਤਰ ਨੇ ਕਿਹਾ ਕਿ ਸੀ.ਐੱਮ. ਵਾਈ ਐਸ ਜਗਨਮੋਹਨ ਰੈਡੀ ਨੇ ਵਿਸ਼ਾਖਾਪਟਨਮ ਦੇ ਜ਼ਿਲ੍ਹਾ ਕੁਲੈਕਟਰ ਅਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਰੇਨ ਦੇ ਢੱਹਿਣ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#WATCH A crane collapses at Hindustan Shipyard Limited in Visakhapatnam, Andhra Pradesh. 10 dead and 1 injured in the incident, says DCP Suresh Babu. pic.twitter.com/BOuz1PdJu3
— ANI (@ANI) August 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement