ਨਵੀਂ ਦਿੱਲੀ: ਦਿੱਲੀ ਦੇ ਸਭ ਤੋਂ ਉਮਰਦਰਾਜ਼ ਵੋਟਰ 111 ਸਾਲਾਂ ਦੇ ਬਚਨ ਸਿੰਘ ਵੋਟ ਪਾਉਣ ਲਈ ਪੋਲਿੰਗ ਬੂਥ ਪੁੱਜੇ। ਇੰਨੀ ਉਮਰ ਹੋਣ ਦੇ ਬਾਵਜੂਦ ਆਪਣੀ ਵੋਟ ਪਾ ਕੇ ਉਨ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੋਟਾਂ ਪ੍ਰਤੀ ਕਿੰਨੇ ਜਾਗਰੂਕ ਹਨ ਤੇ ਲੋਕਤੰਤਰ ਲਈ ਵੋਟ ਪਾਉਣਾ ਕਿੰਨਾ ਜ਼ਰੂਰੀ ਹੈ।
ਦਿੱਲੀ ਦੇ ਤਿਲਕ ਵਿਹਾਰ ਖੇਤਰ ਦੇ ਰਹਿਣ ਵਾਲੇ 111 ਸਾਲਾ ਬਚਨ ਸਿੰਘ ਨੇ ਆਪਣਾ ਵੋਟ ਦਾ ਅਧਿਕਾਰ ਇਸਤੇਮਾਲ ਕੀਤਾ। ਉਹ ਦਿੱਲੀ ਦੇ ਸਭ ਤੋਂ ਵੱਧ ਉਮਰ ਦੇ ਵੋਟਰ ਹਨ। ਉਹ 1951 ਤੋਂ ਲਗਾਤਾਰ ਵੋਟ ਪਾਉਂਦੇ ਆ ਰਹੇ ਹਨ।
ਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਉਸ ਲੀਡਰ ਨੂੰ ਵੋਟ ਪਾਈ, ਜਿਸ ਨੇ ਉਨ੍ਹਾਂ ਲਈ ਕੰਮ ਕੀਤੇ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਬਚਨ ਸਿੰਘ ਹਮੇਸ਼ਾ ਮੰਨਦੇ ਹਨ ਕਿ ਦਿੱਲੀ ਵਿੱਚ ਬੀਜੇਪੀ ਤੇ ਕਾਂਗਰਸ ਵਿਚਾਲੇ ਮੁਕਾਬਲਾ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
111 ਸਾਲਾ ਬਾਬਾ ਬਚਨ ਸਿੰਘ ਨੇ ਪਾਈ ਵੋਟ, 1951 ਤੋਂ ਪਾ ਰਹੇ ਲਗਾਤਾਰ ਵੋਟ
ਏਬੀਪੀ ਸਾਂਝਾ
Updated at:
12 May 2019 04:21 PM (IST)
ਨਵੀਂ ਦਿੱਲੀ: ਦਿੱਲੀ ਦੇ ਸਭ ਤੋਂ ਉਮਰਦਰਾਜ਼ ਵੋਟਰ 111 ਸਾਲਾਂ ਦੇ ਬਚਨ ਸਿੰਘ ਵੋਟ ਪਾਉਣ ਲਈ ਪੋਲਿੰਗ ਬੂਥ ਪੁੱਜੇ। ਇੰਨੀ ਉਮਰ ਹੋਣ ਦੇ ਬਾਵਜੂਦ ਆਪਣੀ ਵੋਟ ਪਾ ਕੇ ਉਨ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੋਟਾਂ ਪ੍ਰਤੀ ਕਿੰਨੇ ਜਾਗਰੂਕ ਹਨ ਤੇ ਲੋਕਤੰਤਰ ਲਈ ਵੋਟ ਪਾਉਣਾ ਕਿੰਨਾ ਜ਼ਰੂਰੀ ਹੈ।
- - - - - - - - - Advertisement - - - - - - - - -