ਬਰੇਲੀ: ਦੇਸ਼ ਭਰ ਵਿੱਚ ਅਲੋਚਨਾ ਹੋਣ ਬਾਅਦ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਮੁੜ ਦਾਅਵਾ ਕੀਤਾ ਹੈ ਕਿ ਹਰ ਭਾਰਤੀ ਹਿੰਦੂ ਹੈ। ਉਨ੍ਹਾਂ ਕਿਹਾ ਕਿ ਜਦੋਂ ਆਰਐਸਐਸ ਵਰਕਰ ਇਹ ਕਹਿੰਦੇ ਹਨ ਕਿ ਇਹ ਦੇਸ਼ ਸਿਰਫ਼ ਹਿੰਦੂਆਂ ਦਾ ਹੈ ਤਾਂ ਇਸ ਦਾ ਸਿੱਧਾ ਅਰਥ ਹੈ ਕਿ ਦੇਸ਼ ਦੇ 130 ਕਰੋੜ ਲੋਕ ਹਿੰਦੂ ਹਨ।
ਉਨ੍ਹਾਂ ਕਿਹਾ, ‘ਸਭ ਨੂੰ ਹਿੰਦੂ ਕਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦਾ ਧਰਮ, ਭਾਸ਼ਾ ਜਾਂ ਜਾਤ ਬਦਲਣਾ ਚਾਹੁੰਦੇ ਹਾਂ। ਅਸੀਂ ਸੰਵਿਧਾਨ ਤੋਂ ਇਲਾਵਾ ਕੋਈ ਹੋਰ ਤਾਕਤ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਇਸ ’ਚ ਭਰੋਸਾ ਹੈ। ਹਿੰਦੂਤਵ ਇੱਕ ਪਾਕ-ਸਾਫ਼ ਨਜ਼ਰੀਆ ਹੈ ਤੇ ਸਾਡਾ ਮੰਨਣਾ ਹੈ ਕਿ ਸਾਡੇ ਸਾਰਿਆਂ ਦੇ ਪੁਰਖੇ ਹਿੰਦੂ ਸਨ।’ ਉਨ੍ਹਾਂ ਕਿਹਾ ਕਿ ਦੇਸ਼ ਸੰਵਿਧਾਨ ਰਾਹੀਂ ਚੱਲਦਾ ਹੈ ਜਿਸ ’ਚ ਦੇਸ਼ ਦੇ ਭਵਿੱਖ ਦੀ ਰੂਪ-ਰੇਖਾ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਵੀ ਭਾਗਵਤ ਨੇ ਦਾਅਵਾ ਕੀਤਾ ਸੀ ਕਿ ਦੇਸ਼ ਦੇ 130 ਕਰੋੜ ਲੋਕ ਹਿੰਦੂ ਹੀ ਹਨ। ਇਸ ਕਰਕੇ ਵੱਖ-ਵੱਖ ਧਰਮਾਂ ਦੇ ਲੋਕਾਂ ਕਰੜਾ ਰੋਸ ਜਾਹਿਰ ਕੀਤਾ ਸੀ। ਇਸ ਬਿਆਨ ਕਰਕੇ ਮੋਦੀ ਸਰਕਾਰ 'ਤੇ ਵੀ ਸਵਾਲ ਉੱਠੇ ਸੀ। ਹੁਣ ਭਾਗਵਤ ਨੇ ਮੁੜ ਉਹੀ ਦਾਅਵਾ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਸੋਚ ਤੋਂ ਪਿੱਛੇ ਨਹੀਂ ਹਟਣਗੇ।
ਭਾਰਤ ਦਾ ਹਰ ਨਾਗਰਿਕ ਹੈ ਹਿੰਦੂ, ਆਰਐਸਐਸ ਮੁਖੀ ਦਾ ਮੁੜ ਦਾਅਵਾ
ਏਬੀਪੀ ਸਾਂਝਾ
Updated at:
20 Jan 2020 01:59 PM (IST)
ਦੇਸ਼ ਭਰ ਵਿੱਚ ਅਲੋਚਨਾ ਹੋਣ ਬਾਅਦ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਮੁੜ ਦਾਅਵਾ ਕੀਤਾ ਹੈ ਕਿ ਹਰ ਭਾਰਤੀ ਹਿੰਦੂ ਹੈ। ਉਨ੍ਹਾਂ ਕਿਹਾ ਕਿ ਜਦੋਂ ਆਰਐਸਐਸ ਵਰਕਰ ਇਹ ਕਹਿੰਦੇ ਹਨ ਕਿ ਇਹ ਦੇਸ਼ ਸਿਰਫ਼ ਹਿੰਦੂਆਂ ਦਾ ਹੈ ਤਾਂ ਇਸ ਦਾ ਸਿੱਧਾ ਅਰਥ ਹੈ ਕਿ ਦੇਸ਼ ਦੇ 130 ਕਰੋੜ ਲੋਕ ਹਿੰਦੂ ਹਨ।
- - - - - - - - - Advertisement - - - - - - - - -