ਪੁਲਿਸ ਵੱਲੋਂ 14 ਨਕਸਲੀ ਮਾਰਨ ਦਾ ਦਾਅਵਾ
ਏਬੀਪੀ ਸਾਂਝਾ
Updated at:
06 Aug 2018 03:06 PM (IST)
NEXT
PREV
ਰਾਏਪੁਰ: ਛੱਤੀਸਗੜ੍ਹ ਦੇ ਸੁਕਮਾ ਵਿੱਚ ਅੱਜ ਪੁਲਿਸ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ 14 ਨਕਸਲੀ ਮਾਰੇ ਗਏ।
ਡੀਆਈਜੀ (ਐਂਟੀ ਨਕਸਲ ਆਪਰੇਸ਼ਨ) ਸੁੰਦਰਰਾਜ ਪੀ ਨੇ ਮੀਡੀਆ ਨੂੰ ਦੱਸਿਆ ਕਿ ਰਾਏਪੁਰ ਤੋਂ ਕਰੀਬ 500 ਮੀਟਰ ਦੂਰ ਦੱਖਣ ਸੁਕਮਾ ਦੇ ਜੰਗਲੀ ਇਲਾਕੇ ਵਿੱਚ ਅੱਜ ਸਵੇਰੇ ਮੁਕਾਬਲਾ ਸ਼ੁਰੂ ਹੋਇਆ। ਦੋਵਾਂ ਧਿਰਾਂ ਵਿਚਾਲੇ ਗੋਲ਼ੀਬਾਰੀ ਕੀਤੀ ਗਈ।
ਡੀਆਈਜੀ ਨੇ ਦੱਸਿਆ ਕਿ ਹੁਣ ਤਕ ਮੁਕਾਬਲੇ ਵਾਲੀ ਥਾਂ ਤੋਂ ਹੁਣ ਤਕ ਨਕਸਲੀਆਂ ਦੀਆਂ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਹਥਿਆਰ ਵੀ ਜ਼ਬਤ ਕੀਤੇ ਗਏ ਹਨ।
ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਕਿਉਂਕਿ ਪੁਲਿਸ ਅਜੇ ਵੀ ਸਰਚ ਆਪਰੇਸ਼ਨ ਚਲਾ ਰਹੀ ਹੈ।

- - - - - - - - - Advertisement - - - - - - - - -