ਲਾਲ ਕਿਲਾ ਕਾਂਡ 'ਚ 147 ਕਿਸਾਨ ਜ਼ਮਾਨਤ ’ਤੇ ਰਿਹਾਅ, ਹੁਣ ਸਿਰਫ 4 ਨਜ਼ਰਬੰਦ
26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਏ ਲਾਲ ਕਿਲਾ ਕਾਂਡ ਵਿੱਚ ਦਿੱਲੀ ਪੁਲਿਸ ਨੇ 151 ਕਿਸਾਨ ਗ੍ਰਿਫਤਾਰ ਕੀਤੇ ਸੀ। ਇਨ੍ਹਾਂ ਵਿੱਚ 147 ਕਿਸਾਨ ਹੁਣ ਤੱਕ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਹੁਣ ਸਿਰਫ ਚਾਰ ਕਿਸਾਨ ਜੇਲ੍ਹ ਵਿੱਚ ਹਨ। ਇਨ੍ਹਾਂ ਵਿੱਚ ਪੰਜਾਬ ਤੋਂ ਤਿੰਨ ਤੇ ਹਰਿਆਣਾ ਤੋਂ ਇੱਕ ਕਿਸਾਨ ਸ਼ਾਮਲ ਹੈ।
ਨਵੀਂ ਦਿੱਲੀ: 26 ਜਨਵਰੀ ਦੀ ਟਰੈਕਟਰ ਪਰੇਡ (Tractor Parade) ਦੌਰਾਨ ਹੋਏ ਲਾਲ ਕਿਲਾ ਕਾਂਡ (Red Fort) ਵਿੱਚ ਦਿੱਲੀ ਪੁਲਿਸ ਨੇ 151 ਕਿਸਾਨ ਗ੍ਰਿਫਤਾਰ (Farmers arrested) ਕੀਤੇ ਸੀ। ਇਨ੍ਹਾਂ ਵਿੱਚ 147 ਕਿਸਾਨ ਹੁਣ ਤੱਕ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਹੁਣ ਸਿਰਫ ਚਾਰ ਕਿਸਾਨ ਜੇਲ੍ਹ ਵਿੱਚ ਹਨ। ਇਨ੍ਹਾਂ ਵਿੱਚ ਪੰਜਾਬ (Punjab) ਤੋਂ ਤਿੰਨ ਤੇ ਹਰਿਆਣਾ (Haryana) ਤੋਂ ਇੱਕ ਕਿਸਾਨ ਸ਼ਾਮਲ ਹੈ।ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਲਾਲ ਕਿਲੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਵੱਖ-ਵੱਖ ਐਫਆਈਆਰਜ਼ ਵਿੱਚ ਗ੍ਰਿਫ਼ਤਾਰ 151 ਕਿਸਾਨਾਂ ਵਿੱਚੋਂ 147 ਹੁਣ ਤੱਕ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਹੁਣ ਪੰਜਾਬ ਤੋਂ ਤਿੰਨ ਤੇ ਹਰਿਆਣਾ ਤੋਂ ਇੱਕ ਕਿਸਾਨ ਜ਼ਮਾਨਤ ਦੀ ਉਡੀਕ ’ਚ ਹਨ।ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਉਨ੍ਹਾਂ ਦੱਸਿਆ ਕਿ 29 ਜਨਵਰੀ 2021 ਨੂੰ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਹੁਣ ਇਸ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਜਾਵੇਗੀ। ਕਿਸਾਨ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਬਾਕੀ ਕਿਸਾਨਾਂ ਨੂੰ ਵੀ ਰਿਹਾਅ ਕਰਵਾ ਲਿਆ ਜਾਵੇਗਾ।
ਦੱਸ ਦਈਏ ਕਿ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਏ ਲਾਲ ਕਿਲਾ ਕਾਂਡ ਮਗਰੋਂ ਦਿੱਲੀ ਪੁਲਿਸ ਨੇ ਧੜਾਧੜ ਕੇਸ ਦਰਜ ਕਰਕੇ ਅਨੇਕਾਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਕੇਸਾਂ ਦੀ ਪੈਰਵਾਈ ਦੌਰਾਨ ਪਾਇਆ ਗਿਆ ਕਿ ਪੁਲਿਸ ਕੋਲ ਬਹੁਤ ਸਾਰੇ ਕਿਸਾਨਾਂ ਖਿਲਾਫ ਕੋਈ ਸਬੂਤ ਹੀ ਨਹੀਂ ਸੀ।ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ