ਆਕਸੀਜ਼ਨ ਨਾ ਮਿਲਣ ਕਾਰਨ 16 ਮਰੀਜ਼ਾਂ ਦੀ ਮੌਤ
ਮੰਗਲਵਾਰ ਦੀ ਰਾਤ ਨੂੰ ਇੱਥੋਂ ਦੇ ਸਰਕਾਰੀ ਚੇਂਗਲਪੱਟੂ ਮੈਡੀਕਲ ਕਾਲਜ ਹਸਪਤਾਲ 'ਚ 11 ਮਰੀਜ਼ਾਂ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜ਼ਨ ਦੀ ਕਮੀ ਕਾਰਨ ਹੋਈ, ਪਰ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਅਜਿਹਾ ਨਹੀਂ, ਕਿਉਂਕਿ ਹਸਪਤਾਲ ਕੋਲ ਕਾਫ਼ੀ ਆਕਸੀਜ਼ਨ ਦਾ ਪੂਰਾ ਸਟਾਕ ਹੈ।
ਚੇਨਈ: ਮੰਗਲਵਾਰ ਦੀ ਰਾਤ ਨੂੰ ਇੱਥੋਂ ਦੇ ਸਰਕਾਰੀ ਚੇਂਗਲਪੱਟੂ ਮੈਡੀਕਲ ਕਾਲਜ ਹਸਪਤਾਲ 'ਚ 11 ਮਰੀਜ਼ਾਂ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜ਼ਨ ਦੀ ਕਮੀ ਕਾਰਨ ਹੋਈ, ਪਰ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਅਜਿਹਾ ਨਹੀਂ, ਕਿਉਂਕਿ ਹਸਪਤਾਲ ਕੋਲ ਕਾਫ਼ੀ ਆਕਸੀਜ਼ਨ ਦਾ ਪੂਰਾ ਸਟਾਕ ਹੈ।
ਸਿਹਤ ਸਕੱਤਰ ਜੇ. ਰਾਧਾਕ੍ਰਿਸ਼ਨਣ ਨੇ ਦੱਸਿਆ, "ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ ਹਸਪਤਾਲ 'ਚ ਆਕਸੀਜ਼ਨ ਦਾ ਕਾਫ਼ੀ ਸਟਾਕ ਹੈ। ਇਨ੍ਹਾਂ ਮੌਤਾਂ ਦਾ ਕਾਰਨ ਆਕਸੀਜ਼ਨ ਸਪਲਾਈ ਨਾਲ ਨਹੀਂ ਜੋੜਿਆ ਜਾ ਸਕਦਾ। ਜਾਂਚ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।" ਉਨ੍ਹਾਂ ਦੱਸਿਆ ਕਿ ਇੱਥੇ ਕਈ ਹੋਰ ਮਰੀਜ਼ ਹਨ, ਜੋ ਆਕਸੀਜ਼ਨ ਸਪੋਰਟ 'ਤੇ ਹਨ ਤੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਾਰੀ ਵੇਲੌਰ ਮੈਡੀਕਲ ਕਾਲਜ ਹਸਪਤਾਲ ਵਿਖੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ 6 ਮਰੀਜ਼ਾਂ ਦੀ ਮੌਤ ਆਕਸੀਜ਼ਨ ਦੀ ਸਪਲਾਈ ਨਾ ਮਿਲਣ ਕਾਰਨ ਹੋਈ ਹੈ। ਅਧਿਕਾਰੀ ਅਨੁਸਾਰ ਹਸਪਤਾਲ ਦਾ ਆਕਸੀਜ਼ਨ ਪਲਾਂਟ ਲਗਾਤਾਰ ਕੰਮ ਕਰ ਰਿਹਾ ਹੈ ਤੇ ਕੋਵਿਡ-19 ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਮੌਤ ਆਕਸੀਜ਼ਨ ਸਪਲਾਈ 'ਚ ਰੁਕਾਵਟ ਕਾਰਨ ਹੋਈ ਹੈ।
ਅਧਿਕਾਰੀ ਨੇ ਕਿਹਾ, "ਹਸਪਤਾਲ ਦੇ ਕੋਵਿਡ-19 ਵਾਰਡ ਵਿੱਚ 150 ਤੋਂ ਵੱਧ ਮਰੀਜ਼ ਹਨ। ਕਈ ਮਰੀਜ਼ਾਂ ਨੂੰ ਆਕਸੀਜ਼ਨ ਦੀ ਲੋੜ ਨਹੀਂ।" ਸਰਕਾਰੀ ਵੇਲੌਰ ਮੈਡੀਕਲ ਕਾਲਜ ਹਸਪਤਾਲ ਦੇ ਮਾਮਲੇ 'ਚ ਡਾਇਰੈਕਟਰ ਮੈਡੀਕਲ ਸਿੱਖਿਆ ਦੁਆਰਾ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਰੁੜਕੀ ਹਸਪਤਾਲ 'ਚ 5 ਕੋਵਿਡ ਮਰੀਜ਼ਾਂ ਦੀ ਮੌਤ ਹੋਈ
ਉੱਥੇ ਹੀ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਦੇ ਨਿੱਜੀ ਹਸਪਤਾਲ 'ਚ ਇੱਕ ਔਰਤ ਸਮੇਤ 5 ਕੋਵਿਡ-19 ਮਰੀਜ਼ਾਂ ਨੂੰ ਕਥਿਤ ਤੌਰ 'ਤੇ ਲਗਪਗ 30 ਮਿੰਟ ਤਕ ਆਕਸੀਜ਼ਨ ਦੀ ਸਪਲਾਈ ਨਾ ਮਿਲਣ ਕਾਰਨ ਮੌਤ ਹੋ ਗਈ।
ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਵਾਪਰੀ, ਜਦੋਂ ਹਸਪਤਾਲ ਨੂੰ ਆਕਸੀਜ਼ਨ ਦੀ ਸਪਲਾਈ 1.30 ਤੋਂ 2 ਵਜੇ ਦੇ ਵਿਚਕਾਰ ਰੁੱਕ ਗਈ। ਉਨ੍ਹਾਂ ਕਿਹਾ ਕਿ ਮਰਨ ਵਾਲੇ ਮਰੀਜ਼ਾਂ 'ਚੋਂ ਇਕ ਵੈਂਟੀਲੇਟਰ ਸਪੋਰਟ ਉੱਤੇ ਸੀ, ਜਦਕਿ 4 ਹੋਰ ਆਕਸੀਜ਼ਨ ਬੈੱਡਾਂ 'ਤੇ ਸਨ। ਹਰਿਦੁਆਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੀ. ਰਵੀਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।