ਪੜਚੋਲ ਕਰੋ

ਕੇਰਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, ਬਚਾਅ ਕਾਰਜ ਮੁਕੰਮਲ

ਦੁਬਈ ਤੋਂ ਆ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋ ਨਾਲ ਚਾਰ ਚੁਫੇਰੇ ਚੀਕ-ਪੁਕਾਰ, ਖੂਨ ਨਾਲ ਲਿੱਬੜੇ ਕੱਪੜੇ, ਡਰੇ ਸਹਿਮੇ ਰੋਦੇਂ ਹੋਏ ਬੱਚੇ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਸਨ। ਬਾਰਸ਼ ਦਰਮਿਆਨ ਸਥਾਨਕ ਲੋਕਾਂ ਤੇ ਪੁਲਿਸ ਸਮੇਤ ਬਚਾਅ ਕਰਮੀਆਂ ਨੇ ਜਹਾਜ਼ 'ਚੋਂ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਵੱਡੇ ਹਿੱਸਿਆ 'ਚ ਟੁੱਟ ਗਿਆ।

ਕੋਝੀਕੋਡ: ਏਅਰ ਇੰਡੀਆਂ ਦੇ ਜਹਾਜ਼ ਹਾਦਸੇ ਦਾ ਰੈਸੀਕਿਊ ਆਪ੍ਰੇਸ਼ਨ ਪੂਰਾ ਹੋ ਗਿਆ ਹੈ। ਇਸ ਹਾਦਸੇ 'ਚ 18 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਜਹਾਜ਼ 'ਚ 190 ਲੋਕ ਸਵਾਰ ਸਨ। ਇਨ੍ਹਾਂ 'ਚ 10 ਬੱਚਿਆਂ ਤੋਂ ਇਲਾਵਾ 174 ਯਾਤਰੀ, 4 ਕਰੂ ਮੈਂਬਰ ਤੇ ਦੋ ਪਾਇਲਟ ਸ਼ਾਮਲ ਸਨ।

ਬਾਰਸ਼ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਕੇ 35 ਫੁੱਟ ਡੂੰਘੀ ਖੱਡ 'ਚ ਜਾ ਡਿੱਗਾ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਦਸੇ 'ਚ ਜਹਾਜ਼ ਦਾ ਅਗਾਲ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਕੋਝੀਕੋਡ ਦੇ ਜਿਸ ਹਵਾਈ ਅੱਡੇ 'ਤੇ ਇਹ ਹਾਦਸਾ ਵਾਪਰਿਆ ਉਹ ਟੇਬਲ ਟੌਪ ਏਅਰਪੋਰਟ ਹੈ। ਏਅਰ ਇੰਡੀਆਂ ਨੇ ਕਿਹਾ ਕਿ ਲੈਂਡਿੰਗ ਦੌਰਾਨ ਜਹਾਜ਼ 'ਚ ਅੱਗ ਨਹੀਂ ਲੱਗੀ। ਹਾਲਾਂਕਿ ਰਨਵੇਅ ਦੇ ਆਸਪਾਸ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਚੀਕਾਂ ਤੇ ਐਂਬੁਲੈਂਸ ਦੀਆਂ ਆਵਾਜ਼ਾਂ ਨਾਲ ਸਹਿਮੇ ਲੋਕ:

ਦੁਬਈ ਤੋਂ ਆ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋ ਨਾਲ ਚਾਰ ਚੁਫੇਰੇ ਚੀਕ-ਪੁਕਾਰ, ਖੂਨ ਨਾਲ ਲਿੱਬੜੇ ਕੱਪੜੇ, ਡਰੇ ਸਹਿਮੇ ਰੋਦੇਂ ਹੋਏ ਬੱਚੇ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਸਨ। ਬਾਰਸ਼ ਦਰਮਿਆਨ ਸਥਾਨਕ ਲੋਕਾਂ ਤੇ ਪੁਲਿਸ ਸਮੇਤ ਬਚਾਅ ਕਰਮੀਆਂ ਨੇ ਜਹਾਜ਼ 'ਚੋਂ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਵੱਡੇ ਹਿੱਸਿਆ 'ਚ ਟੁੱਟ ਗਿਆ।

ਬਚਾਅ ਕਰਮੀਆਂ ਨੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਚਾਰ ਤੋਂ ਪੰਜ ਸਾਲ ਦੇ ਛੋਟੇ ਬੱਚੇ ਬਚਾਅ ਕਰਮੀਆਂ ਦੀ ਗੋਦ 'ਚ ਚਿਪਕੇ ਦਿਖਾਈ ਦਿੱਤੇ। ਯਾਤਰੀਆ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਤੇਜ਼ ਆਵਾਜ਼ਾਂ ਸੁਣ ਕੇ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ।

ਕੇਰਲ 'ਚ ਵਾਪਰੇ ਜਹਾਜ਼ ਹਾਦਸੇ ਦਾ ਦੁਖਦਾਈ ਬਿਰਤਾਂਤ, ਇਸ ਤਰ੍ਹਾਂ ਦਾ ਸੀ ਮਾਹੌਲ

ਬਚਾਅ ਅਭਿਆਨ 'ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ 'ਜ਼ਖ਼ਮੀ ਪਾਇਲਟ ਨੂੰ ਜਹਾਜ਼ ਦਾ ਕੌਕਪਿਟ ਤੋੜ ਕੇ ਕੱਢਿਆ ਗਿਆ।' ਇਕ ਹੋਰ ਵਿਅਕਤੀ ਨੇ ਦੱਸਿਆ ਛੋਟੇ ਬੱਚੇ ਸੀਟਾਂ ਹੇਠ ਫਸੇ ਹੋਏ ਸਨ ਤੇ ਬਹੁਤ ਹੀ ਦੁਖਦਾਈ ਸੀ। ਬਹੁਤ ਲੋਕ ਜ਼ਖ਼ਮੀ ਸਨ। ਕਈਆਂ ਦੀ ਹਾਲਤ ਬਹੁਤ ਗੰਭੀਰ ਸੀ, ਕਿਸੇ ਦੇ ਪੈਰ ਟੁੱਟੇ ਸਨ। ਉਸ ਵਿਅਕਤੀ ਨੇ ਦੱਸਿਆ ਕਿ ਮੇਰੇ ਹੱਥ ਤੇ ਕੱਪੜੇ ਜ਼ਖ਼ਮੀਆਂ ਦੇ ਖੂਨ ਨਾਲ ਲਿੱਬੜੇ ਹੋਏ ਸਨ।

ਇਸ ਘਟਨਾ ਤੋਂ ਬਾਅਦ ਦੁਬਈ ਸਥਿਤ ਭਾਰਤ ਦੇ ਦੂਤਾਵਾਸ ਨੇ ਹੈਲਪਲਾਈਨ ਨੰਬਰ 056 546 3903, 054 309 0572, ਅਤੇ 054 309 0575 ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ
'ਸਹਿਮਤੀ ਨਾਲ ਸਰੀਰਕ ਸੰਬੰਧਾਂ ਦੀ ਉਮਰ ਘਟਾਉਣ ਤੋਂ ਪਹਿਲਾਂ...' VHP ਦੀ ਚੇਤਾਵਨੀ
ਫਿਰ ਗਰਮਾਇਆ ਕਾਵੇਰੀ ਜਲ ਵਿਵਾਦ: ਤਾਮਿਲਨਾਡੂ ਨੂੰ ਪਾਣੀ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਬੰਦ ਦੀ ਧਮਕੀ !
ਫਿਰ ਗਰਮਾਇਆ ਕਾਵੇਰੀ ਜਲ ਵਿਵਾਦ: ਤਾਮਿਲਨਾਡੂ ਨੂੰ ਪਾਣੀ ਛੱਡਣ ਦੇ ਵਿਰੋਧ ਵਿੱਚ ਕਰਨਾਟਕ ਬੰਦ ਦੀ ਧਮਕੀ !
CJP ਪ੍ਰਦਰਸ਼ਨ: PM ਮੋਦੀ ਦੀ ਤਸਵੀਰ 'ਤੇ ਐਕਸ਼ਨ, Instagram-Facebook 'ਤੇ FIR, Meta India Head ਵੀ ਨਾਮਜ਼ਦ
CJP ਪ੍ਰਦਰਸ਼ਨ: PM ਮੋਦੀ ਦੀ ਤਸਵੀਰ 'ਤੇ ਐਕਸ਼ਨ, Instagram-Facebook 'ਤੇ FIR, Meta India Head ਵੀ ਨਾਮਜ਼ਦ
ਭਾਰਤ ਤਿਵਾੜੀ ਐਨਕਾਊਂਟਰ: ਐਸਟੀਐਫ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ, ਹਥਿਆਰ ਸੁੱਟਣ ਤੋਂ ਬਾਅਦ ਵੀ ਗੋਲੀ ਚਲਾਉਣ ਦਾ ਦੋਸ਼!
ਭਾਰਤ ਤਿਵਾੜੀ ਐਨਕਾਊਂਟਰ: ਐਸਟੀਐਫ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ, ਹਥਿਆਰ ਸੁੱਟਣ ਤੋਂ ਬਾਅਦ ਵੀ ਗੋਲੀ ਚਲਾਉਣ ਦਾ ਦੋਸ਼!

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
Embed widget