ਨਵੀਂ ਦਿੱਲੀ: ਨੋਟਬੰਦੀ ਦਾ ਅੱਜ 18ਵਾਂ ਦਿਨ ਹੈ। ਪਰ ਅਜੇ ਵੀ ਕੈਸ਼ ਦੀ ਕਿੱਲਤ ਦੂਰ ਨਹੀਂ ਹੋਈ ਹੈ। ਜਨਤਾ ਨੂੰ ਨਕਦੀ ਲਈ ਲਗਾਤਾਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਅੱਜ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਤੇ ਕੱਲ੍ਹ ਐਤਵਾਰ ਹੋਣ ਕਾਰਨ ਬੈਂਕ ਲਗਾਤਾਰ 2 ਦਿਨ ਬੰਦ ਰਹਿਣਗੇ। ਅਜਿਹੇ ਚ ਤੁਹਾਨੂੰ ਨਕਦੀ ਲਈ ਸਿਰਫ ਏਟੀਐਮ ਦਾ ਹੀ ਸਹਾਰਾ ਹੈ। ਪਰ ਏਟੀਐਮ 'ਤੇ ਵੀ ਤੁਹਾਨੂੰ ਕੈਸ਼ ਮਿਲੇਗਾ ਜਾਂ ਨਹੀਂ ਇਸ ਦੀ ਕੋਈ ਗਰੰਟੀ ਨਹੀਂ ਹੈ। ਕਿਉਂਕਿ ਦੇਸ਼ ਦੇ ਜਿਆਦਾਤਰ ਏਟੀਐਮ ਖਾਲੀ ਹੀ ਪਏ ਹਨ।
ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਦੇ ਅੱਧੇ ਤੋਂ ਜਿਆਦਾ ਏਟੀਐਮ ਕੰਮ ਕਰਨ ਲੱਗੇ ਹਨ। ਪਰ ਪੜਤਾਲ ਦੌਰਾਨ ਪਾਇਆ ਗਿਆ ਹੈ ਕਿ ਦੇਸ਼ ਦੇ ਜਿਆਦਾਤਰ ਏਟੀਐਮ ਦੇ ਬਾਹਰ ਨੋ ਕੈਸ਼ ਲਿਖਿਆ ਹੋਇਆ ਹੈ। ਅਜਿਹੇ 'ਚ ਲੋਕਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਹਲਾਤ ਹੌਲੀ ਹੌਲੀ ਠੀਕ ਹੋ ਰਹੇ ਹਨ।