ਅਹਿਮਦਾਬਾਦ: ਇੱਥੇ ਦੇ ਮੈਘਾਨੀਨਗਰ ਇਲਾਕੇ ‘ਚ ਇੱਕ ਪਰਿਵਾਰ ‘ਤੇ ਕੁਝ ਗੁੰਡਿਆਂ ਨੇ ਹਮਲਾ ਕੀਤਾ ਅਤੇ ਇਸ ਹਮਲੇ ‘ਚ ਇੱਕ ਛੋਟੀ ਬੱਚੀ ਜਿਸ ਦੀ ਉਮਰ ਸਿਰਫ 20 ਦਿਨ ਸੀ, ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਹਮਲੇ ‘ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਪੁਲਿਸ ਇੰਸਪੈਕਟਰ ਪੀ.ਜੀ. ਮਰਵਿਆ ਨੇ ਘਟਨਾ ਦੀ ਜਾਣਕਾਰੀ ਦਿੰਦੀਆਂ ਕਿਹਾ ਕਿ ਹਮਲਾ ਵੀਰਵਾਰ ਨੂੰ ਹੋਇਆ ਜਦੋਂ ਰਾਤ ਨੂੰ ਲਕਸ਼ਮੀ ਪਾਟਨੀ ਦੇ ਘਰ ਪੰਜ ਬੰਦਿਆਂ ਨੇ ਹਮਲਾ ਕਰ ਦਿਤਾ ਅਤੇ ਉਨ੍ਹਾਂ ਨੇ ਦੋ ਔਰਤਾਂ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਲਕਸ਼ਮੀ ਅਤੇ ਉਸ ਦੀ ਭੈਣ ਜ਼ਖ਼ਮੀ ਹੋ ਗਈਆਂ ਹਨ।

ਇਸ ਮਾਮਲੇ ‘ਚ ਪੁਲਿਸ ਨੇ ਸਤੀਸ਼ ਪਾਟਨੀ ਅਤੇ ਹਿਤੇਸ਼ ਮਾਰਵਾੜੀ ਨੂੰ ਕਤਲ ਅਤੇ ਦੰਗਾ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ।