ਚੰਡੀਗੜ੍ਹ: ਪੰਜਾਬ ਵਿੱਚ ਨੌਜਵਾਨ ਆਏ ਦਿਨੀਂ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ। ਅੰਕੜਿਆਂ ਮੁਤਾਬਕ ਪੰਜਾਬ ਵਿੱਚ 9 ਲੱਖ ਲੋਕ ਨਸ਼ਾ ਕਰਕੇ ਹਨ। ਇਨ੍ਹਾਂ ਵਿੱਚੋਂ 3.5 ਲੱਖ ਲੋਕ ਅਡਿਕਟਿਡ ਹਨ। ਸੂਬੇ ਅੰਦਰ ਨਸ਼ਿਆਂ ਤੇ ਇਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਹਰ ਮਹੀਨੇ 112 ਜਣਿਆਂ ਦੀ ਮੌਤ ਹੋ ਰਹੀ ਹੈ।

'ਦੈਨਿਕ ਭਾਸਕਰ' ਨੇ ਦੋ ਰਿਸਰਚ ਰਿਪੋਰਟਾਂ, 1000 ਪੀੜਤ ਪਰਿਵਾਰ, ਨਸ਼ਾ ਮੁਕਤੀ ਕੇਂਦਰ, ਓਟ ਸੈਂਟਰ ਤੇ ਮਨੋਵਿਗਿਆਨੀਆਂ ਨਾਲ ਗੱਲ ਕਰਕੇ ਪਤਾ ਲਾਇਆ ਕਿ ਨਸ਼ੇ ਦੀ ਵਜ੍ਹਾ ਕਾਰਨ ਕਈ ਘਰ ਉੱਜੜ ਗਏ ਹਨ। ਇੱਕ ਹੀ ਸਰਿੰਜ ਨਾਲ ਨਸ਼ਾ ਲੈਣ ਕਰਕੇ HIV ਏਡਜ਼ ਤੇ ਹੈਪੇਟਾਈਟਸ-C ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ।

ਐਨਸੀਬੀ ਦੀ ਰਿਪੋਰਟ ਮੁਤਾਬਕ ਪਿਛਲੇ 10 ਸਾਲਾਂ ਦੌਰਾਨ (2007-17) ਭਾਰਤ ਵਿੱਚ 25 ਹਜ਼ਾਰ ਲੋਕਾਂ ਨੇ ਨਸ਼ੇ ਦੀ ਥੁੜ ਕਾਰਨ ਖ਼ੁਦਕੁਸ਼ੀ ਕਰ ਲਈ ਇਨ੍ਹਾਂ ਵਿੱਚੋਂ 74 ਫੀਸਦੀ ਮਾਮਲੇ ਪੰਜਾਬ ਦੇ ਹਨ। ਕਦੀ ਭਾਰਤੀ ਸੇਨਾ ਨੂੰ ਸਭ ਤੋਂ ਜ਼ਿਆਦਾ ਜਵਾਨ ਦੇਣ ਵਾਲਾ ਪੰਜਾਬ ਅੱਜ 6ਵੇਂ ਸਥਾਨ ’ਤੇ ਲੁੜਕ ਗਿਆ ਹੈ, ਕਿਉਂਕਿ ਇੱਥੋਂ ਦੇ ਨੌਜਵਾਨ ਸਰੀਰੀਕ ਯੋਗਤਾ ਵਿੱਚੋਂ ਫੇਲ੍ਹ ਹੋ ਰਹੇ ਹਨ।

ਨਸ਼ੇ ਨਾਲ ਖ਼ੁਦਕੁਸ਼ੀ ਦੀ ਗੱਲ ਕੀਤੀ ਜਾਏ ਤਾਂ 2012 ਵਿੱਚ 4 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸੀ। 2013 ਵਿੱਚ ਇਨ੍ਹਾਂ ਦੀ ਗਿਣਤੀ 4500 ਹੋ ਗਈ ਸੀ। NCB ਦੇ ਅੰਕੜਿਆਂ ਮੁਤਾਬਕ 2007 ਤੋਂ ਲੈ ਕੇ 2017 ਤਕ ਨਸ਼ਿਆਂ ਨਾਲ ਸਬੰਧਤ 25 ਹਜ਼ਾਰ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਹੋਈਆਂ।

ਨਸ਼ੇ ਦੀ ਆਦਤ ਜਾਂ ਸ਼ਰਾਬ ਦੀ ਵਜ੍ਹਾ ਨਾਲ ਜੋ ਖ਼ੁਦਕੁਸ਼ੀਆਂ ਥਣਿਆਂ ’ਚ ਦਰਜ ਹੁੰਦੀਆਂ ਹਨ, ਐਨਸੀਬੀ ਉਨ੍ਹਾਂ ਦੇ ਆਧਾਰ ’ਤੇ ਹੀ ਅੰਕੜੇ ਤਿਆਰ ਕਰਦਾ ਹੈ। ਪਰ ਭਾਸਕਰ ਆਡਿਟ ਵਿੱਚ ਇਹ ਪਤਾ ਲੱਗਾ ਕਿ ਪੇਂਡੂ ਖੇਤਰਾਂ ਵਿੱਚ ਅਜਿਹੇ ਮਾਮਲੇ ਦਰਜ ਹੀ ਨਹੀਂ ਕਰਾਏ ਜਾਂਦੇ। ਨਸ਼ੇ ਕਾਰਨ ਹੋਣ ਵਾਲੀ ਮੌਤ ਦੇ 70 ਫੀਸਦੀ ਤੋਂ ਵੱਧ ਮਾਮਲੇ ਪੁਲਿਸ ਕੋਲ ਪੁੱਜਦੇ ਹੀ ਨਹੀਂ ਹਨ।

ਨਸ਼ਾ ਕਰਨ ਵਾਲੇ ਬੰਦੇ ਦਾ ਸਰੀਰ ਤੇ ਦਿਮਾਗ ਉਸ ’ਤੇ ਨਿਰਭਰ ਹੋ ਜਾਂਦੇ ਹਨ। ਨਸ਼ੇ ਤੋਂ ਬਿਨ੍ਹਾਂ ਉਸਨੂੰ ਕੁਝ ਚੰਗਾ ਨਹੀਂ ਲੱਗਦਾ। ਨਸ਼ਾ ਨਾ ਮਿਲਣ ਕਾਰਨ ਸਰੀਰ ਵਿੱਚ ਦਰਦ, ਬੇਚੈਨੀ ਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਲਿਵਰ, ਗੁਰਿਦਆਂ ਤੇ ਦਿਲ ’ਤੇ ਇਸ ਦਾ ਬੁਰਾ ਅਸਰ ਪੈਂਦਾ ਹੈ। ਇੱਕ ਵਾਰ ਆਦਤ ਪੈ ਜਾਏ ਤਾਂ ਬਿਨ੍ਹਾਂ ਨਸ਼ਾ ਰਿਹਾ ਨਹੀਂ ਜਾਂਦਾ ਤੇ ਹੌਲ਼ੀ-ਹੌਲ਼ੀ ਬੰਦਾ ਮੌਤ ਵੱਲ ਧੱਕਿਆ ਜਾਂਦਾ ਹੈ। (ਧੰਨਵਾਦ ਸਹਿਤ 'ਦੈਨਿਕ ਭਾਸਕਰ' )