ਪੜਚੋਲ ਕਰੋ
Advertisement
ਮਾਂ ਨਾਲ ਸੌਂ ਰਹੀ 3 ਸਾਲ ਦੀ ਬੱਚੀ ਨੂੰ ਅਗ਼ਵਾ ਕਰ ਕੀਤਾ ਬਲਾਤਕਾਰ, ਫਿਰ ਸਿਰ ਵੱਢ ਕੇ ਝਾੜੀਆਂ 'ਚ ਸੁੱਟਿਆ
ਇਹ ਘਟਨਾ ਉਦੋਂ ਵਾਪਰੀ ਜਦ ਬੱਚੀ ਦੀ ਮਾਂ ਉਸ ਨੂੰ ਪਲੇਟਫਾਰਮ 'ਤੇ ਲੈ ਕੇ ਸੌਂ ਰਹੀ ਸੀ। ਅਚਾਨਕ ਉਹ ਗਾਇਬ ਹੋ ਜਾਂਦੀ ਹੈ। ਘਟਨਾ ਦੀ ਛਾਣਬੀਣ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਵਿੱਚ ਪਾਇਆ ਕਿ ਬੱਚੀ ਨੂੰ ਇੱਕ ਵਿਅਕਤੀ ਚੁੱਕ ਕੇ ਲਿਜਾ ਰਿਹਾ ਹੈ।
ਜਮਸ਼ੇਦਪੁਰ: ਝਾਰਖੰਡ ਦੀ ਮਸ਼ਹੂਰ ਸਟੀਲ ਨਗਰੀ ਤੋਂ ਦਿਲਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਵਹਿਸ਼ੀਆਂ ਨੇ ਰਲ ਕੇ ਤਿੰਨ ਸਾਲ ਦੀ ਬੱਚੀ ਨਾਲ ਨਾ ਸਿਰਫ ਬਲਾਤਕਾਰ ਕੀਤਾ ਬਲਕਿ ਉਸ ਦਾ ਸਿਰ ਵੀ ਕਲਮ ਕਰ ਦਿੱਤਾ। ਦੋਵਾਂ ਨੇ ਬੱਚੀ ਨੂੰ ਜਮਸ਼ੇਦਪੁਰ (ਟਾਟਾਨਗਰ) ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਅਗਵਾ ਕੀਤਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦ ਬੱਚੀ ਦੀ ਮਾਂ ਉਸ ਨੂੰ ਪਲੇਟਫਾਰਮ 'ਤੇ ਲੈ ਕੇ ਸੌਂ ਰਹੀ ਸੀ। ਅਚਾਨਕ ਉਹ ਗਾਇਬ ਹੋ ਜਾਂਦੀ ਹੈ। ਘਟਨਾ ਦੀ ਛਾਣਬੀਣ ਸ਼ੁਰੂ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਵਿੱਚ ਪਾਇਆ ਕਿ ਬੱਚੀ ਨੂੰ ਇੱਕ ਵਿਅਕਤੀ ਚੁੱਕ ਕੇ ਲਿਜਾ ਰਿਹਾ ਹੈ। ਖੋਜੀ ਕੁੱਤਿਆਂ ਦੀ ਮਦਦ ਨਾਲ ਪੁਲਿਸ ਨੇ ਸਟੇਸ਼ਨ ਤੋਂ ਤਕਰੀਬਨ 4 ਕਿਲੋਮੀਟਰ ਦੂਰ ਝਾੜੀਆਂ ਵਿੱਚੋਂ ਪਾਲੀਥੀਨ ਵਿੱਚ ਬੱਚੀ ਦੀ ਲਾਸ਼ ਬਰਾਮਦ ਕੀਤੀ।
ਇਸ ਹੌਲਨਾਕ ਘਟਨਾ ਉਪਰੰਤ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੀ ਮਾਂ ਨੇ ਧੀ ਦੇ ਅਗਵਾ ਹੋਣ ਪਿੱਛੇ ਆਪਣੇ ਪਤੀ ਦਾ ਵੀ ਹੱਥ ਦੱਸਿਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਰਿੰਕੂ ਸਾਹੂ ਨਾਂ ਦੇ ਵਿਅਕਤੀ ਉੱਪਰ ਪਹਿਲਾਂ ਤੋਂ ਹੀ ਕਤਲ ਦਾ ਕੇਸ ਚੱਲ ਰਿਹਾ ਹੈ। ਪਹਿਲਾਂ ਵੀ ਉਸ ਉੱਪਰ ਅਗਵਾ ਕਰਨ ਤੇ ਬੱਚਿਆਂ ਦੇ ਕਤਲ ਦਾ ਕੇਸ ਦਰਜ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement