ਭਾਰਤ ਨੂੰ ਕੋਰੋਨਾ ਤੋਂ ਬਚਾਉਣ ਲਈ ਅਮਰੀਕਾ ਨੇ ਸੰਭਾਲੀ ਕਮਾਨ, 318 ਆਕਸੀਜਨ ਕੰਸਨਟ੍ਰੇਟਰ ਦਿੱਲੀ ਪਹੁੰਚੇ
ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਪੰਜ ਟਨ (5000 ਕਿਲੋ) ਆਕਸੀਜਨ ਲੈ ਕੇ ਰਵਾਨਾ ਹੋ ਚੁੱਕੇ ਸੀ। ਇਹ ਸੋਮਵਾਰ ਦੁਪਹਿਰ ਨੂੰ ਦਿੱਲੀ ਪਹੁੰਚੇ। ਕੰਸਨਟ੍ਰੇਟਰ ਇੱਕ ਅਜਿਹਾ ਉਪਕਰਣ ਹੈ ਜੋ ਹਵਾ ਤੋਂ ਆਕਸੀਜਨ ਪੈਦਾ ਕਰਦਾ ਹੈ। ਅੱਜ ਭਾਰਤ ਵਿੱਚ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ।
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਰ ਰੋਜ਼ ਆਕਸੀਜਨ ਦੀ ਘਾਟ ਕਾਰਨ ਕਈ ਲੋਕ ਮਰ ਰਹੇ ਹਨ। ਦੇਸ਼ ਵਿੱਚ ਚੱਲ ਰਹੇ ਆਕਸੀਜਨ ਸੰਕਟ ਦੇ ਮੱਦੇਨਜ਼ਰ ਵਿਕਸਤ ਦੇਸ਼ਾਂ ਨੇ ਮਦਦ ਲਈ ਹੱਥ ਵਧਾਏ ਹਨ। ਇਸੇ ਤਰਤੀਬ ਵਿੱਚ ਅਮਰੀਕਾ ਨੇ ਭਾਰਤ ਵਿੱਚ 318 ਆਕਸੀਜਨ ਕੰਸਨਟ੍ਰੇਟਰ ਭੇਜੇ, ਜੋ ਦਿੱਲੀ ਏਅਰਪੋਰਟ ਪਹੁੰਚ ਚੁੱਕੇ ਹਨ।
ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਪੰਜ ਟਨ (5000 ਕਿਲੋ) ਆਕਸੀਜਨ ਲੈ ਕੇ ਰਵਾਨਾ ਹੋ ਚੁੱਕੇ ਸੀ। ਇਹ ਸੋਮਵਾਰ ਦੁਪਹਿਰ ਨੂੰ ਦਿੱਲੀ ਪਹੁੰਚੇ। ਕੰਸਨਟ੍ਰੇਟਰ ਇੱਕ ਅਜਿਹਾ ਉਪਕਰਣ ਹੈ ਜੋ ਹਵਾ ਤੋਂ ਆਕਸੀਜਨ ਪੈਦਾ ਕਰਦਾ ਹੈ। ਅੱਜ ਭਾਰਤ ਵਿੱਚ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ।
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜੋ ਕਾਫ਼ੀ ਘਾਤਕ ਹੋ ਸਕਦੇ ਹਨ। ਵਧ ਰਹੇ ਕੋਰੋਨਾ ਮਾਮਲਿਆਂ ਕਰਕੇ ਦੇਸ਼ ਵਿਚ ਆਕਸੀਜਨ ਦੀ ਭਾਰੀ ਘਾਟ ਹੈ। ਇਸ ਖੇਪ ਤੋਂ ਇਲਾਵਾ ਹੋਰ ਦੇਸ਼ ਵੀ ਭਾਰਤ ਨੂੰ ਅਜਿਹੀ ਮਦਦ ਦੇ ਰਹੇ ਹਨ।
ਇਸ ਦੇ ਨਾਲ ਹੀ ਏਅਰ ਇੰਡੀਆ ਦੀਆਂ ਉਡਾਣਾਂ 'ਚ ਅਗਲੇ ਦੋ ਦਿਨਾਂ ਵਿੱਚ 600 ਆਕਸੀਜਨ ਕੰਸਨਟ੍ਰੇਟਰ ਲਿਆਂਦੇ ਜਾਣਗੇ। ਹਵਾਬਾਜ਼ੀ ਉਦਯੋਗ ਦੇ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਇਹ ਕੰਸਨਟ੍ਰੇਟਰ ਪ੍ਰਾਈਵੇਟ ਕੰਪਨੀਆਂ ਨੇ ਅਮਰੀਕੀ ਕੰਪਨੀਆਂ ਤੋਂ ਖਰੀਦੇ ਹਨ। ਇਸ ਤੋਂ ਇਲਾਵਾ ਅਗਲੇ ਕੁਝ ਹਫਤਿਆਂ ਵਿੱਚ ਏਅਰ ਇੰਡੀਆ ਨੇ ਨਿੱਜੀ ਸਥਾਪਨਾਵਾਂ ਲਈ 10,000 ਆਕਸੀਜਨ ਕੰਸਨਟ੍ਰੇਟਰ ਲਿਜਾਣ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ: Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin