ਪੜਚੋਲ ਕਰੋ
(Source: ECI/ABP News)
ਇਰਾਨ ਨੇ ਮੁੜ ਦਾਗੇ ਅਮਰੀਕੀ ਦੂਤਾਵਾਸ 'ਤੇ ਰਾਕੇਟ, ਮਹੀਨੇ 'ਚ ਤੀਜੀ ਵਾਰ ਹਮਲਾ
ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸੋਮਵਾਰ ਦੇਰ ਰਾਤ ਤਿੰਨ ਕਾਤਯੁਸ਼ਾ ਰਾਕੇਟ ਅਮਰੀਕੀ ਦੂਤਾਵਾਸ ਕੋਲ ਸੁੱਟੇ ਗਏ। ਹਾਲਾਂਕਿ, ਕਿਸੇ ਨੁਕਸਾਨ ਦੀ ਖ਼ਬਰ ਨਹੀਂ। ਅਮਰੀਕੀ ਟਿਕਾਣਿਆਂ 'ਤੇ ਮਹੀਨੇ 'ਚ ਇਹ ਤੀਜਾ ਹਮਲਾ ਹੈ।
![ਇਰਾਨ ਨੇ ਮੁੜ ਦਾਗੇ ਅਮਰੀਕੀ ਦੂਤਾਵਾਸ 'ਤੇ ਰਾਕੇਟ, ਮਹੀਨੇ 'ਚ ਤੀਜੀ ਵਾਰ ਹਮਲਾ 3rd attack in month on American Embassy by Iran ਇਰਾਨ ਨੇ ਮੁੜ ਦਾਗੇ ਅਮਰੀਕੀ ਦੂਤਾਵਾਸ 'ਤੇ ਰਾਕੇਟ, ਮਹੀਨੇ 'ਚ ਤੀਜੀ ਵਾਰ ਹਮਲਾ](https://static.abplive.com/wp-content/uploads/sites/5/2020/01/21143714/New-Project-6.jpg?impolicy=abp_cdn&imwidth=1200&height=675)
ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸੋਮਵਾਰ ਦੇਰ ਰਾਤ ਤਿੰਨ ਕਾਤਯੁਸ਼ਾ ਰਾਕੇਟ ਅਮਰੀਕੀ ਦੂਤਾਵਾਸ ਕੋਲ ਸੁੱਟੇ ਗਏ। ਹਾਲਾਂਕਿ, ਕਿਸੇ ਨੁਕਸਾਨ ਦੀ ਖ਼ਬਰ ਨਹੀਂ। ਅਮਰੀਕੀ ਟਿਕਾਣਿਆਂ 'ਤੇ ਮਹੀਨੇ 'ਚ ਇਹ ਤੀਜਾ ਹਮਲਾ ਹੈ।
ਇਰਾਨ ਦੇ ਸੈਨਿਕ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰ ਦੇ ਨਵੇਂ ਕਮਾਂਡਰ, ਇਸਮਾਈਲ ਕਾਨੀ ਨੂੰ ਬਣਾਇਆ ਗਿਆ ਹੈ। ਸੋਮਵਾਰ ਨੂੰ ਕਾਨੀ ਨੇ ਕਿਹਾ ਕਿ ਅਮਰੀਕਾ ਨੇ ਸੁਲੇਮਾਨੀ ਨੂੰ ਕਾਇਰਤਾ ਨਾਲ ਮਾਰਿਆ ਹੈ। ਪਰ, ਅਸੀਂ ਆਪਣੇ ਦੁਸ਼ਮਣ ਨੂੰ ਜ਼ੋਰਦਾਰ ਤਰੀਕੇ ਨਾਲ ਮਾਰਾਂਗੇ। ਅਮਰੀਕਾ ਨੇ 3 ਜਨਵਰੀ ਨੂੰ ਬਗਦਾਦ ਦੇ ਹਵਾਈ ਅੱਡੇ 'ਤੇ ਡਰੋਨ ਨਾਲ ਕਾਸਿਮ ਸੁਲੇਮਾਨੀ' ਤੇ ਹਮਲਾ ਕੀਤਾ ਸੀ।
ਉਧਰ ਇਰਾਨ ਨੇ 80 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਸੇ ਵੀ ਕਿਸਮ ਦੇ ਨੁਕਸਾਨ ਨਾ ਹੋਣ ਦਾ ਦਾਅਵਾ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)