ਨਵੀਂ ਦਿੱਲੀ: ਸਿਆਚਿਨ ਵਿੱਚ ਆਏ ਬਰਫ਼ੀਲੇ ਤੂਫ਼ਾਨ ਨੇ ਚਾਰ ਭਾਰਤੀ ਫੌਜੀਆਂ ਦੀ ਜਾਨ ਲੈ ਲਈ ਹੈ। ਇਸ ਤੂਫਾਨ 'ਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ। ਆਮ ਨਾਗਰਿਕ ਪੇਸ਼ੇ ਵਜੋਂ ਕੁਲੀ ਸਨ। ਬਰਫ਼ੀਲਾ ਤੂਫ਼ਾਨ ਉੱਤਰੀ ਸਿਆਚਿਨ ਵਿੱਚ ਆਇਆ ਜਿਸ ਕਰਕੇ ਚਾਰ ਫ਼ੌਜੀ ਫਸ ਗਏ।
ਅਧਿਕਾਰੀਆਂ ਮੁਤਾਬਕ ਸੋਮਵਾਰ ਨੂੰ ਫੌਜੀ ਜਵਾਨਾਂ ਦੀ ਅਗਵਾਈ ਵਾਲੀ ਅੱਠ ਮੈਂਬਰਾਂ ਦੀ ਟੀਮ ਬਰਫੀਲੇ ਤੂਫਾਨ ਵਿੱਚ ਫਸ ਗਈ। ਇਹ ਟੀਮ ਗਸ਼ਤੀ ਡਿਊਟੀ ’ਤੇ ਸੀ। ਬਰਫ਼ ਹੇਠ ਫਸੇ ਫ਼ੌਜੀਆਂ ਨੂੰ ਬਾਹਰ ਕੱਢਣ ਲਈ ਨੇੜਲੀਆਂ ਚੌਕੀਆਂ ਤੋਂ ਰਾਹਤ ਟੀਮਾਂ ਮੌਕੇ ’ਤੇ ਭੇਜੀਆਂ ਗਈਆਂ।
ਟੀਮਾਂ ਨੇ ਬਰਫ਼ ਹੇਠ ਦੱਬੇ ਫੌਜੀਆਂ ਨੂੰ ਕੱਢਿਆ ਤੇ ਹੈਲੀਕਾਪਟਰ ਜ਼ਰੀਏ ਨੇੜਲੇ ਫੌਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਚਾਰ ਫ਼ੌਜੀਆਂ ਤੇ ਦੋ ਕੁਲੀਆਂ ਨੇ ਦਮ ਤੋੜ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿਛਲੇ ਮਹੀਨੇ ਸਿਆਚਿਨ ਗਲੇਸੀਅਰ ਸੈਲਾਨੀਆਂ ਲਈ ਖੋਲ੍ਹਣ ਦਾ ਐਲਾਨ ਕੀਤਾ ਸੀ।
ਸਰਹੱਦ ਦੀ ਰਾਖੀ ਕਰਦਿਆਂ 4 ਭਾਰਤੀ ਫੌਜੀਆਂ ਦੀ ਗਈ ਜਾਨ
ਏਬੀਪੀ ਸਾਂਝਾ
Updated at:
19 Nov 2019 12:06 PM (IST)
ਸਿਆਚਿਨ ਵਿੱਚ ਆਏ ਬਰਫ਼ੀਲੇ ਤੂਫ਼ਾਨ ਨੇ ਚਾਰ ਭਾਰਤੀ ਫੌਜੀਆਂ ਦੀ ਜਾਨ ਲੈ ਲਈ ਹੈ। ਇਸ ਤੂਫਾਨ 'ਚ ਦੋ ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ। ਆਮ ਨਾਗਰਿਕ ਪੇਸ਼ੇ ਵਜੋਂ ਕੁਲੀ ਸਨ। ਬਰਫ਼ੀਲਾ ਤੂਫ਼ਾਨ ਉੱਤਰੀ ਸਿਆਚਿਨ ਵਿੱਚ ਆਇਆ ਜਿਸ ਕਰਕੇ ਚਾਰ ਫ਼ੌਜੀ ਫਸ ਗਏ।
- - - - - - - - - Advertisement - - - - - - - - -