ਨਵੀਂ ਦਿੱਲੀ: ਆਨ ਲਾਈਨ ਪੋਰਟਲ ਲੋਕਲ ਸਰਕਿਲਸ ਨੇ ਜਦੋਂ ਲੋਕਾਂ ਨੂੰ ਪੁੱਛਿਆ ਕਿ ਦਿੱਲੀ-ਐਨਸੀਆਰ ‘ਚ ਬੇਲਗਾਮ ਪ੍ਰਦੂਸ਼ਣ ਨੂੰ ਵੇਖਦੇ ਹੋਏ ਇੱਥੇ ਰਹਿਣ ਬਾਰੇ ਉਨ੍ਹਾਂ ਦੀ ਕੀ ਯੋਜਨਾ ਹੈ ਤਾਂ 40% ਲੋਕਾਂ ਨੇ ਕਿਹਾ ਕਿ ਉਹ ਦਿੱਲੀ-ਐਨਸੀਆਰ ਨੂੰ ਛੱਡ ਕਿਤੇ ਹੋਰ ਜਾਣਾ ਚਾਹੁੰਦੇ ਹਨ ਜਦਕਿ 31 ਫੀਸਦ ਦਾ ਕਹਿਣਾ ਹੈ ਕਿ ਉਹ ਬਚਾਅ ਦੇ ਸਾਧਨਾਂ ਦਾ ਇਸਤੇਮਾਲ ਕਰ ਇੱਥੇ ਹੀ ਰਹਿਣਗੇ।


16 ਫੀਸਦ ਲੋਕਾਂ ਨੇ ਕਿਹਾ ਕਿ ਉਹ ਦਿੱਲੀ-ਐਨਸੀਆਰ ‘ਚ ਰਹਿਣਾ ਤਾਂ ਚਾਹੁੰਦੇ ਹਨ ਪਰ ਇਸ ਮੌਸਮ ‘ਚ ਨਹੀਂ। ਇਸ ਸਰਵੇ ‘ਚ 13% ਲੋਕ ਅਜਿਹੇ ਵੀ ਸੀ ਜੋ ਹਰ ਹਾਲ ‘ਚ ਦਿੱਲੀ-ਐਨਸੀਆਰ ‘ਚ ਹੀ ਰਹਿਣਾ ਚਾਹੁੰਦੇ ਹਨ। ਦੱਸ ਦਈਏ ਕਿ ਪਿਛਲੇ ਇੱਕ ਸਾਲ ‘ਚ ਦਿੱਲੀ ਛੱਡਣ ਵਾਲਿਆਂ ਦੀ ਗਿਣਤੀ ‘ਚ 5% ਦਾ ਵਾਧਾ ਹੋਇਆਂ ਹੈ। ਪਿਛਲੇ ਸਾਲ ਇਹ ਅੰਕੜਾ 35% ਸੀ।

ਪ੍ਰਦੂਸ਼ਣ ਕਰਕੇ ਦਿੱਲੀ ਦੇ ਹਾਲਾਤ ਬੇਹੱਦ ਖ਼ਤਰਨਾਕ ਹੋ ਗਏ ਹਨ। ਦਿੱਲੀ ਤੇ ਨੇੜਲੇ ਸ਼ਹਿਰਾਂ ‘ਚ ਵੀ ਏਅਰ ਕੁਆਲਟੀ ਬੇਹੱਦ ਖ਼ਰਾਬ ਪੱਧਰ ‘ਤੇ ਪਹੁੰਚ ਚੁੱਕੀ ਹੈ। ਐਨਸੀਆਰ ‘ਚ ਨਾ ਧੁੱਪ ਨਿਕਲ ਰਹੀ ਹੈ ਤੇ ਨਾ ਹਵਾ ਤੇ ਬਾਰਸ਼ ਪੈ ਰਹੀ ਹੈ। ਇਸ ਤੋਂ ਸਾਫ ਹੈ ਕਿ ਇੱਥੇ ਦੇ ਲੋਕਾਂ ਨੂੰ ਹਾਲ ਦੀ ਘੜੀ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ।