ਪੜਚੋਲ ਕਰੋ
Advertisement
ਫ਼ੌਜ 'ਚ ਭਰਤੀ ਕਰਵਾਉਣ ਵਾਲੇ ਵੱਡੇ ਗਰੋਹ ਦਾ ਪਰਦਾਫਾਸ਼
ਚੰਡੀਗੜ੍ਹ: ਰੂਪਨਗਰ ਯਾਨੀ ਰੋਪੜ ਜ਼ਿਲ੍ਹੇ ਤੋਂ ਪੈਸਿਆਂ ਬਦਲੇ ਫ਼ੌਜ ਵਿੱਚ ਭਰਤੀ ਕਰਵਾਉਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 48 ਵਿਅਕਤੀਆਂ ਦੇ ਜਾਅਲੀ ਦਸਤਾਵੇਜ਼, 29 ਆਧਾਰ ਕਾਰਡ, 63 ਫ਼ਰਜ਼ੀ ਮੋਹਰਾਂ, ਅੱਠ ਲੱਖ ਰੁਪਏ, ਦੋ ਲੈਪਟਾਪ ਤੇ ਕਾਰ ਬਰਾਮਦ ਕੀਤੀ ਹੈ। ਗਰੋਹ ਨਾਲ ਫ਼ੌਜ ਦੇ ਕਰਮਚਾਰੀਆਂ ਦੀ ਗੰਢਤੁੱਪ ਸੀ, ਜਿਸ ਨਾਲ ਉਹ ਭਰਤੀ ਨੇਪਰੇ ਚਾੜ੍ਹਦੇ ਸੀ।
ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਕਿ ਗਰੋਹ ਦਾ ਸਰਗਨਾ ਯੋਗੇਸ਼ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸ ਦਾ ਗਰੋਹ ਪਿਛਲੇ ਪੰਜ ਸਾਲਾਂ ਦੌਰਾਨ ਹਰਿਆਣਾ ਦੇ 150 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਚੁੱਕੇ ਹਨ। ਉਨ੍ਹਾਂ ਆਪਣੇ ਗੋਰਖਧੰਦੇ ਰਾਹੀਂ ਹੁਣ ਤਕ 26 ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਵੀ ਕਰਵਾ ਚੁੱਕੇ ਹਨ। ਐਸਐਸਪੀ ਨੇ ਦੱਸਿਆ ਕਿ ਤਫ਼ਤੀਸ਼ ਮਗਰੋਂ ਇਹ ਅੰਕੜਾ ਵਧ ਵੀ ਸਕਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਆਰਮੀ ਰਿਕਰੂਟਮੈਂਟ ਕੇਂਦਰ ਪਟਿਆਲਾ, ਲੁਧਿਆਣਾ ਤੇ ਫ਼ਿਰੋਜ਼ਪੁਰ ਦੇ ਕਲਰਕ ਇਸ ਭਰਤੀ ਘਪਲੇ ਵਿੱਚ ਸ਼ਾਮਲ ਹੋ ਸਕਦੇ ਹਨ। ਹਰਿਆਣਾ ਦੇ ਜੀਂਦ ਵਿੱਚ ਫ਼ੌਜ ਭਰਤੀ ਅਕੈਡਮੀ ਚਲਾਉਣ ਵਾਲੇ ਮਨਜੀਤ ਤੇ ਸੁਨੀਲ ਲੋਕਾਂ ਨੂੰ ਕਮਜ਼ੋਰ ਉਮੀਦਵਾਰਾਂ ਨੂੰ ਅਸਿੱਧੇ ਢੰਗ ਨਾਲ ਭਰਤੀ ਦਾ ਲਾਲਚ ਦਿੰਦੇ ਸਨ। ਪੁਲਿਸ ਵੱਲੋਂ ਜ਼ਬਤ ਕੀਤੀਆਂ ਮੁਹਰਾਂ ਵਿੱਚੋਂ ਐਸਐਚਓ ਤੋਂ ਲੈ ਕੇ ਤਹਿਸੀਲਦਾਰ ਤੇ ਕੌਂਸਲਰ ਸਰਪੰਚ ਆਦਿ ਦੀਆਂ ਹਨ। ਇਨ੍ਹਾਂ ਦੀ ਮਦਦ ਨਾਲ ਯੋਗੇਸ਼ ਗੈਂਗ ਨੌਜਵਾਨਾਂ ਦੇ ਜਾਅਲੀ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਤਿਆਰ ਕਰਦੇ ਸਨ।
ਐਸਐਸਪੀ ਮੁਤਾਬਕ ਸਾਲ 2017 ਵਿੱਚ ਕੁਰੁਕਸ਼ੇਤਰ ਦੇ ਚਾਰ ਨੌਜਵਾਨਾਂ ਨੂੰ ਸਿੱਖ ਤੇ ਜਾਟ ਰੈਜੀਮੈਂਟ ਵਿੱਚ ਭਰਤੀ ਕਰਵਾਇਆ ਜਦਕਿ 2018 ਵਿੱਚ ਛੇ ਉਮੀਦਵਾਰਾਂ ਦੀ ਸਿੱਖ ਰੈਜੀਮੈਂਟ ਵਿੱਚ ਭਰਤੀ ਸਫਲ ਕਰਵਾਈ ਹੈ। ਗਰੋਹ ਨੇ ਹਰਿਆਣਾ ਦੇ ਛੋਟੇ ਕੱਦ ਦੇ ਨੌਜਵਾਨਾਂ ਨੂੰ ਰੋਪੜ ਜ਼ਿਲ੍ਹੇ ਦੇ ਵਸਨੀਕ ਦਿਖਾ ਕੇ ਫ਼ੌਜ ਵਿੱਚ ਭਰਤੀ ਕਰਵਾਉਂਦੇ ਸਨ। ਕੰਢੀ ਖੇਤਰ ਕਾਰਨ ਨੌਜਵਾਨਾਂ ਨੂੰ ਕੱਦ ਹੱਦ ਵਿੱਚ ਰਿਆਇਤ ਮਿਲਦੀ ਹੈ। ਪੁਲਿਸ ਮੁਤਾਬਕ ਗਰੋਹ ਪਿਛਲੇ ਪੰਜ ਸਾਲਾਂ ਤੋਂ ਸਰਗਰਮ ਸੀ ਤੇ ਉਨ੍ਹਾਂ ਬਾਰੇ ਹੋਰ ਖੁਲਾਸੇ ਹੋਣ ਦੀ ਆਸ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement