ਪੜਚੋਲ ਕਰੋ
Advertisement
ਨਿਰਭਿਆ ਕਾਂਡ ਦੇ 5 ਸਾਲ ਬਾਅਦ ਔਰਤਾਂ ਕਿੰਨੀਆਂ ਸੁਰੱਖਿਅਤ..?
ਦਿੱਲੀ ਦੇ ਨਿਰਭਿਆ ਕਾਂਡ ਨੂੰ ਅਜੇ ਤੱਕ ਦੇਸ਼ਵਾਸੀ ਭੁੱਲੇ ਨਹੀਂ ਹਨ। ਦਸੰਬਰ ਦੀ 16 ਤਰੀਕ ਵਾਲੀ ਰਾਤ ਨੂੰ ਪੰਜ ਦਰਿੰਦਿਆਂ ਨੇ 23 ਸਾਲ ਦੀ ਨਿਰਭਿਆ ਨਾਲ ਗੈਂਗਰੇਪ ਹੀ ਨਹੀਂ ਕੀਤਾ ਸੀ, ਬਲਕਿ ਉਸ ਨੂੰ ਵਹਿਸ਼ੀਆਨਾ ਤਰੀਕੇ ਨਾਲ ਇੰਨੇ ਜ਼ਖ਼ਮ ਦਿੱਤੇ ਗਏ ਕਿ ਅੰਤ ਸਿੰਗਾਪੁਰ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦਿੱਲੀ ਨੂੰ ਰੇਪ ਦੀ ਰਾਜਧਾਨੀ ਕਿਹਾ ਜਾਣ ਲੱਗ ਪਿਆ। ਹੁਣ ਸਵਾਲ ਇਹ ਹੈ ਕਿ ਪੰਜ ਸਾਲ ਬਾਅਦ ਦਿੱਲੀ ਤੇ ਦੇਸ਼ ਵਿੱਚ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਹਨ?
ਅਪਰਾਧ ਦੇ 2016-17 ਦੇ ਅੰਕੜੇ ਵੇਖੀਏ ਤਾਂ ਦਿੱਲੀ ਵਿੱਚ ਕ੍ਰਾਇਮ ਦੀ ਦਰ 160 ਫ਼ੀ ਸਦੀ ਰਹੀ ਹੈ ਜਦਕਿ ਇਸ ਦੌਰਾਨ ਮੁਲਕ ਵਿੱਚ ਔਸਤ ਦਰ 55.2 ਫ਼ੀ ਸਦੀ ਰਹੀ ਹੈ। ਦਿੱਲੀ ਵਿੱਚ 40 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਨੋਇਡਾ ਵਿੱਚ ਕੰਮ ਕਰਨ ਵਾਲੀ ਹਰਿਆਣਾ ਦੀ ਸੁਮਿਤ੍ਰਾ ਦਿੱਲੀ ਦੇ ਪੌਸ਼ ਇਲਾਕੇ ਵਿੱਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਉਹ ਕਹਿੰਦੀ ਹੈ- ਦਿਨ-ਦਿਹਾੜੇ ਔਰਤਾਂ ਨਾਲ ਛੇੜਛਾੜ ਦੀਆਂ ਖ਼ਬਰਾਂ ਅਜੀਬ ਲਗਦੀਆਂ ਹਨ ਪਰ ਦਿੱਲੀ ਦੀਆਂ ਸੜਕਾਂ 'ਤੇ ਛੇੜਛਾੜ ਅਜੀਬ ਗੱਲ ਨਹੀਂ। ਮੈਂ ਵੀ ਕਈ ਵਾਰ ਇਸ ਦਾ ਸ਼ਿਕਾਰ ਹੋਈ ਹੈ। ਦਿੱਲੀ ਦੇ ਅਜੇ ਵੀ ਹਾਲਾਤ ਮਾੜੇ ਹੀ ਨਹੀਂ।
ਗੁਰੁਗ੍ਰਾਮ ਦੀ 24 ਸਾਲ ਦੀ ਡਿਜ਼ਾਇਨਰ ਉਤਕਰਸ਼ਾ ਦਾ ਕਹਿਣਾ ਹੈ ਕਿ ਰਾਤ ਨੌ ਵਜੇ ਤੋਂ ਬਾਅਦ ਘਰ ਦੇ ਬਾਹਰ ਰਹਿਣਾ ਡਰਾਉਣਾ ਹੈ। ਤੁਹਾਨੂੰ ਨਹੀਂ ਪਤਾ ਹੁੰਦਾ ਹੈ ਕਿ ਤੁਹਾਡੇ ਅੱਗੇ-ਪਿੱਛੇ ਜਾ ਰਿਹਾ ਇਨਸਾਨ ਕੀ ਕਰ ਦਵੇ। ਮੈਂ ਪੇਪਰ ਸਪ੍ਰੇ ਤੋਂ ਬਿਨਾ ਸਫਰ ਨਹੀਂ ਕਰ ਸਕਦੀ। ਮੇਰੀ ਖੁਦ ਹੀ ਸੁਰੱਖਿਆ ਦੇ ਲਈ ਇਹ ਜ਼ਰੂਰੀ ਹੈ। ਮੈਂ ਪੁਲਿਸ 'ਤੇ ਵੀ ਨਿਰਭਰ ਨਹੀਂ ਰਹਿ ਸਕਦੀ ਜ਼ਿਆਦਾਤਰ ਉਨਾਂ ਦਾ ਹੈਲਪਲਾਇਨ ਨੰਬਰ ਚਲਦਾ ਹੀ ਨਹੀਂ।
ਦੱਸ ਦੇਈਏ ਕਿ ਬੀਤੇ ਦਿਨੀਂ ਹਰਿਆਣਾ ਦੇ ਹਿਸਾਰ ਦੇ ਉਕਲਾਨਾ ਵਿੱਚ ਵੀ 5 ਸਾਲ ਦੀ ਬੱਚੀ ਨੂੰ ਉਸ ਦੀ ਮਾਂ ਕੋਲੋਂ ਚੁੱਕ ਕੇ ਇੰਨੀ ਬੁਰੀ ਤਰੀਕੇ ਨਾਲ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਕਿ ਦਿੱਲੀ ਦਾ ਨਿਰਭਿਆ ਕਾਂਡ ਲੋਕਾਂ ਨੂੰ ਮੁੜ ਯਾਦ ਆ ਗਿਆ ਹੈ। 5 ਸਾਲ ਦੀ ਬੱਚੀ ਨਾਲ ਅਜਿਹੀ ਨੀਚ ਹਰਕਤ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਪਰ ਦੋਸ਼ੀ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਬੱਚੀ ਦੇ ਗੁਪਤ ਅੰਗ ਵਿੱਚ 2 ਫੁੱਟ ਦੀ ਲੱਕੜ ਪਾ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 1 ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਉਂਝ ਤਾਂ ਨਿਰਭਿਆ ਬਲਾਤਕਾਰ ਦੇ ਇੱਕ ਨਾਬਾਲਗ਼ ਸਮੇਤ ਕੁੱਲ 6 ਮੁਲਜ਼ਮਾਂ ਨੂੰ ਦੋਸ਼ੀ ਵੀ ਐਲਾਨ ਦਿੱਤਾ ਜਾ ਚੁੱਕਾ ਹੈ ਤੇ ਮੌਤ ਦੀ ਸਜ਼ਾ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ, ਪਰ ਹਾਲੇ ਤਕ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਹੈ। 6 ਵਿੱਚੋਂ ਮੁੱਖ ਮੁਲਜ਼ਮ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਸੀ। 5 ਮਈ 2017 ਨੂੰ ਦੇਸ਼ ਦੀ ਸਿਖਰਲੀ ਅਦਾਲਤ ਨੇ ਵੀ ਹੇਠਲੀਆਂ ਅਦਾਲਤਾਂ ਵੱਲੋਂ ਦਿੱਤੀ ਮੌਤ ਦੀ ਸਜ਼ਾ ਨੂੰ ਜਾਇਜ਼ ਠਹਿਰਾਇਆ ਹੈ। ਸਰਕਾਰ ਤੇ ਕਾਨੂੰਨ ਪ੍ਰਣਾਲੀ ਨੂੰ ਲੋੜ ਹੈ ਕਿ ਅਜਿਹੀਆਂ ਹੌਲਨਾਕ ਦਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰ ਕੇ ਉਦਾਹਰਣ ਪੇਸ਼ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement