ਜੈਪੁਰ: ਬੀਤੇ ਸ਼ਨੀਵਾਰ ਰਾਜਸਥਾਨ ਦੇ ਝੂੰਝੁਨੂ ਖੇਤਰੀ ਲੋਕ ਅਦਾਲਤ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੈਂਕ ਅਧਿਕਾਰੀਆਂ ਨੇ ਇੱਕ ਕਿਸਾਨ ਨੂੰ 50 ਪੈਸੇ ਬਕਾਇਆ ਹੋਣ 'ਤੇ ਕੋਰਟ ਦਾ ਨੋਟਿਸ ਫੜਾ ਦਿੱਤਾ।
ਦਰਅਸਲ ਮਾਮਲਾ ਇਹ ਸੀ ਕਿ ਕਿਸਾਨ ਜਤਿੰਦਰ ਕੁਮਾਰ ਦਾ ਐਬੀਆਈ ਬੈਂਕ ਵਿੱਚ ਜਨਧਨ ਖਾਤਾ ਹੈ। ਜਤਿੰਦਰ ਦਾ ਕਹਿਣਾ ਹੈ ਕਿ ਵੀਰਵਾਰ ਦੇਰ ਰਾਤ ਕੁਝ ਬੈਂਕ ਕਰਮੀ ਉਨ੍ਹਾਂ ਦੇ ਘਰ ਆਏ ਤੇ ਕੋਰਟ ਦਾ ਨੋਟਿਸ ਉਨ੍ਹਾਂ ਦੇ ਹੱਥ ਫੜਾ ਦਿੱਤਾ।
ਨੋਟਿਸ ਮੁਤਾਬਕ ਜਤਿੰਦਰ ਕੁਮਾਰ ਨੂੰ ਸ਼ੁੱਕਰਵਾਰ ਲੋਕ ਅਦਾਲਤ ਪਹੁੰਚ ਕੇ 50 ਪੈਸੇ ਜਮਾਂ ਕਰਾਉਣ ਦੇ ਆਦੇਸ਼ ਸਨ। ਅਜਿਹਾ ਨਾ ਕਰਨ 'ਤੇ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਸੀ।
ਜਦੋਂ ਜਤਿੰਦਰ ਦੇ ਪਿਤਾ ਕੋਰਟ 50 ਪੈਸੇ ਜਮਾਂ ਕਰਵਾਉਣ ਗਏ ਤਾਂ ਇਸ ਦਿਲਚਸਪ ਮਾਮਲੇ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ। ਇਸ ਤੋਂ ਬਾਅਦ ਬੈਂਕ ਕਰਮੀ ਨੇ ਉਥੋਂ ਬਿਨ੍ਹਾਂ ਪੈਸੇ ਲਏ ਹੀ ਖਿਸਕਣਾ ਵਾਜਬ ਸਮਝਿਆ। ਉਧਰ ਜਤਿੰਦਰ ਦੇ ਵਕੀਲ ਨੇ ਬੈਂਕ 'ਤੇ ਮਾਨਹਾਨੀ ਦਾ ਦਾਅਵਾ ਪੇਸ਼ ਕਰਨ ਦੀ ਗੱਲ ਕੀਤੀ।
ਬੈਂਕ ਦੀ ਦਾਦਾਗਿਰੀ! ਕਿਸਾਨ ਨੂੰ 50 ਪੈਸੇ ਲਈ ਭੇਜਿਆ ਕਾਨੂੰਨੀ ਨੋਟਿਸ, ਕਾਰਵਾਈ ਦੀ ਚੇਤਾਵਨੀ
ਏਬੀਪੀ ਸਾਂਝਾ
Updated at:
16 Dec 2019 12:36 PM (IST)
ਬੀਤੇ ਸ਼ਨੀਵਾਰ ਰਾਜਸਥਾਨ ਦੇ ਝੂੰਝੁਨੂ ਖੇਤਰੀ ਲੋਕ ਅਦਾਲਤ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੈਂਕ ਅਧਿਕਾਰੀਆਂ ਨੇ ਇੱਕ ਕਿਸਾਨ ਨੂੰ 50 ਪੈਸੇ ਬਕਾਇਆ ਹੋਣ 'ਤੇ ਕੋਰਟ ਦਾ ਨੋਟਿਸ ਫੜਾ ਦਿੱਤਾ।
- - - - - - - - - Advertisement - - - - - - - - -