ਕਸ਼ਮੀਰ: ਪੁੰਛ ਜ਼ਿਲ੍ਹੇ ਦੇ ਰਾਜਾ ਸੁਖਦੇਵ ਸਿੰਘ ਹਸਪਤਾਲ ‘ਚ 26 ਦਸੰਬਰ ਨੂੰ ਇੱਕ ਕਸ਼ਮੀਰੀ ਅੋਰਤ ਨੇ ਬੱਚੀ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਬੱਚੀ ਬਿਲਕੁਲ ਸੇਹਤਮੰਦ ਹੈ। ਜੰਮੂ-ਕਸ਼ਮੀਰ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ। ਅਕਸਰ ਇਹ ਮਨੀਆ ਜਾਂਦਾ ਹੈ ਕਿ ਅੋਰਤਾਂ ਲਈ 50 ਸਾਲ ਦੀ ਉਮਰ ਤੋਂ ਬਾਅਦ ਗਰਭਵਤੀ ਹੋਣਾ ਮੁਸ਼ਕਿਲ ਹੁੰਦਾ ਹੈ।

ਪਰ 65 ਸਾਲਾ ਮਹਿਲਾ ਨੇ ਬੱਚੀ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬੱਚੀ ਦਾ ਪਿਓ 80 ਸਾਲ ਦਾ ਹਾਕੀਮ ਦੀਨ ਹੈ ਜੋ ਬੱਚੀ ਦੇ ਜਨਮ ਤੋਂ ਬਾਅਦ ਅਲ੍ਹਾ ਦਾ ਧੰਨਵਾਦ ਕਰ ਰਿਹਾ ਹੈ। ਪੁੰਛ ਦੇ ਪਿੰਡ ਬਸੇ ਸੈਲਾਂ ਵਾਸੀ ਹਾਕੀਮ ਦੀ ਪਤਨੀ ਨੂੰ 26 ਦੀ ਸਵੇਰ ਪਰਸੂਤ ਪੀੜਾਂ ਸ਼ੁਰੂ ਹੋਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕੀਤਾ ਗਿਆ।

ਹਾਕੀਮ ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦੇ ਪਿਓ ਹਨ ਜਿਸ ਦੀ ਉਮਰ 8 ਤੋਂ 10 ਸਾਲ ਹੈ। ਹੁਣ ਉਨ੍ਹਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੁਝ ਮਦਦ ਦਿੱਤੀ ਜਾਵੇ ਤਾਂ ਜੋ ਬੱਚੀ ਦਾ ਪਾਲਣ ਚੰਗੀ ਤਰ੍ਹਾਂ ਹੋ ਸਕੇ।