ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕੁਝ ਅਜਿਹਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪੁਲਿਸ ਨੇ ਸੱਤ ਅਫਗਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲ ਕਰੀਬ 10 ਕਰੋੜ ਰੁਪਏ ਦੇ 214 ਕੈਪਸੂਲ ਹੈਰੋਈਨ ਸੀ। ਉਹ 16 ਨਵੰਬਰ ਨੂੰ 214 ਕੈਪਸੂਲ ਨਿਗਲਕੇ ਦਿੱਲੀ ਪਹੁੰਚੇ ਸੀ।

ਜਿਵੇਂ ਹੀ ਉਹ ਦਿੱਲੀ ਦੇ ਆਈਜੀਆਈ ਏਅਰਪੋਰਟ ‘ਤੇ ਪਹੁੰਚੇ ਤਾਂ ਕਸਟਮ ਵਿਭਾਗ ਨੂੰ ੳੇੁਨ੍ਹਾਂ ‘ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਕੇ ਜਦੋਂ ਅੇਕਸ-ਰੇਅ ਕਰਵਾਇਆ ਗਿਆ ਤਾਂ ਮਹਿਕਮੇ ਦੇ ਵੀ ਹੋਸ਼ ਉੱਡ ਗਏ। ਉਨ੍ਹਾਂ ਨੂੰ ਅਫਗਾਨੀ ਨੌਜਵਾਨਾਂ ਦੇ ਟਿੱਢ ‘ਚ ਕੈਪਸੂਲ ਵਰਗੀ ਚੀਜ਼ ਨਜ਼ਰ ਆਈ। ਜਿਸ ਤੋਂ ਬਾਅਦ ਤੁਰੰਤ ਡਾਕਟਰਾਂ ਨੂੰ ਬੁਲਾਇਆ ਗਿਆ।

ਡਾਕਟਰਾਂ ਦੀ ਮਦਦ ਨਾਲ ਉਨ੍ਹਾਂ ਦੇ ਟਿੱਢ ਤੋਂ 214 ਕੈਪਸੂਲ ਕੱਢੇ ਗਏ। ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ‘ਚ ਹੈਰੋਇਨ ਸੀ। ਜਿਸ ਦੀ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਯਾਤਰੀ 16 ਦਸੰਬਰ ਨੂੰ ਦਿੱਲੀ, ਅਫਗਾਨੀਸਤਾਨ ਦੇ ਕੰਧਾਰ ਤੋਂ ਆਏ ਸੀ।