Pulwama Anniversary RDX: ਪੁਲਵਾਮਾ ਹਮਲੇ ਦੀ ਦੂਜੀ ਬਰਸੀ ਮੌਕੇ ਮੁੜ ਪਹੁੰਚਿਆ 7 ਕਿੱਲੋ RDX, ਆਖਰ ਕੀ ਸੀ ਅੱਤਵਾਦੀਆਂ ਦੀ ਸਾਜਿਸ਼?
ਦੇਸ਼ 'ਚ 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਦੂਜੀ ਵਰ੍ਹੇਗਢ ਮੌਕੇ 2019 'ਚ ਸ਼ਹੀਦ ਹੋਏ 40 ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉਧਰ ਅੱਤਵਾਦੀ ਨਵੀਆਂ ਸਾਜਿਸ਼ਾਂ ਘੜ ਰਹੇ ਹਨ।
ਜੰਮੂ: ਸੁੱਰਖਿਆ ਬਲਾਂ ਨੇ ਪੁਲਵਾਮਾ ਹਮਲੇ ਦੀ ਦੂਜੀ ਵਰ੍ਹੇਗੰਢ 'ਤੇ ਇੱਕ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਜੰਮੂ ਵਿੱਚ ਸੱਤ ਕਿਲੋ ਆਰਡੀਐਕਸ ਬਰਾਮਦ ਹੋਇਆ ਹੈ। ਇਹ ਆਰਡੀਐਕਸ ਜੰਮੂ ਦੇ ਬੱਸ ਸਟੈਂਡ ਨੇੜੇ ਬਰਾਮਦ ਕੀਤਾ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਪੁਲਵਾਮਾ ਦੀ ਦੂਜੀ ਬਰਸੀ ਮੌਕੇ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਕੀ ਪਲਾਨਿੰਗ ਕਰ ਰਹੇ ਸੀ। ਇਸ ਸਬੰਧੀ ਪੁਲਿਸ ਸ਼ਾਮ 4:30 ਵਜੇ ਪ੍ਰੈੱਸ ਕਾਨਫਰਸ ਕਰ ਹੋਰ ਖੁਲਾਸੇ ਕਰ ਸਕਦੀ ਹੈ।
ਦੱਸ ਦਈਏ ਕਿ ਅੱਜ ਤੋਂ ਦੋ ਸਾਲ ਪਹਿਲਾਂ (14 ਫਰਵਰੀ 2019) ਜੈਸ਼-ਏ-ਮੁਹੰਮਦ ਦੀ ਇੱਕ ਆਤਮਘਾਤੀ ਦਸਤੇ ਨੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸੀ।
ਪੁਲਵਾਮਾ ਹਮਲਾ ਪਾਕਿਸਤਾਨ ਵਿਚ ਯੋਜਨਾਬੱਧ ਸਾਜਿਸ਼ ਦਾ ਨਤੀਜਾ ਸੀ। ਇਸ ਸਾਜਿਸ਼ ਤਹਿਤ ਜੈਸ਼-ਏ-ਮੁਹੰਮਦ ਨੇ ਆਪਣੇ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਅਲ-ਕਾਇਦਾ, ਤਾਲਿਬਾਨ ਤੇ ਹੱਕਾਨੀ ਦੇ ਅਫਗਾਨਿਸਤਾਨ ਵਿੱਚ ਸਿਖਲਾਈ ਕੈਂਪਾਂ ਵਿੱਚ ਹਥਿਆਰ ਤੇ ਗੋਲਾ-ਬਾਰੂਦ ਦੀ ਸਿੱਖਿਆ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਪੁਲਿਸ ਦੇ ਨਿਸ਼ਾਨੇ 'ਤੇ ਹੁਣ ਲੱਖਾ ਸਿਧਾਣਾ, ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin