ਪੜਚੋਲ ਕਰੋ
Advertisement
ਛੱਤ 'ਤੇ ਖੇਡਦੀ-ਖੇਡਦੀ ਗੁਆਂਢੀਆਂ ਦੇ ਬਾਥਰੂਮ 'ਚ ਡਿੱਗੀ ਬੱਚੀ, 4 ਦਿਨ ਪਾਣੀ ਆਸਰੇ ਟਿਕੀ
ਪੁਲਿਸ ਨੇ ਦੱਸਿਆ ਕਿ ਸੱਤ ਸਾਲਾਂ ਦੀ ਇਹ ਬੱਚੀ 20 ਅਪਰੈਲ ਨੂੰ ਆਪਣੇ ਘਰ ਦੇ ਨਾਲ ਦੇ ਮਕਾਨ ਦੀ ਛੱਤ 'ਤੇ ਖੇਡ ਰਹੀ ਸੀ। ਉਸੇ ਦੌਰਾਨ ਉਹ ਪਲਾਸਟਿਕ ਦੇ ਜਾਲ 'ਤੇ ਡਿੱਗੀ ਤੇ ਆਪਣੇ ਗੁਆਂਢੀ ਦੇ ਬਾਥਰੂਮ ਵਿੱਚ ਪਹੁੰਚ ਗਈ। ਬੱਚੀ ਦੇ ਡਿੱਗਣ ਬਾਅਦ ਉਸ ਦੇ ਮਾਪਿਆਂ ਨੇ ਲਾਪਤਾ ਹੋਣ ਦੀ ਸ਼ਿਆਇਤ ਵੀ ਦਰਜ ਕਰਵਾਈ।
ਹੈਦਰਾਬਾਦ: ਤੇਲੰਗਾਨਾ ਦੇ ਮਕਥਲ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ 7 ਸਾਲਾਂ ਦੀ ਇੱਕ ਬੱਚੀ ਛੱਤ 'ਤੇ ਖੇਡਦੀ-ਖੇਡਦੀ ਅਚਾਨਕ ਗੁਆਂਢੀਆਂ ਦੇ ਬਾਥਰੂਮ 'ਚ ਜਾ ਡਿੱਗੀ। ਵੱਡੀ ਗੱਲ ਇਹ ਹੈ ਕਿ ਉਹ ਬੱਚੀ ਸਿਰਫ ਪਾਣੀ ਪੀ-ਪੀ ਕੇ ਜ਼ਿਉਂਦੀ ਰਹੀ।
ਪੁਲਿਸ ਨੇ ਦੱਸਿਆ ਕਿ ਸੱਤ ਸਾਲਾਂ ਦੀ ਇਹ ਬੱਚੀ 20 ਅਪਰੈਲ ਨੂੰ ਆਪਣੇ ਘਰ ਦੇ ਨਾਲ ਦੇ ਮਕਾਨ ਦੀ ਛੱਤ 'ਤੇ ਖੇਡ ਰਹੀ ਸੀ। ਉਸੇ ਦੌਰਾਨ ਉਹ ਪਲਾਸਟਿਕ ਦੇ ਜਾਲ 'ਤੇ ਡਿੱਗੀ ਤੇ ਆਪਣੇ ਗੁਆਂਢੀ ਦੇ ਬਾਥਰੂਮ ਵਿੱਚ ਪਹੁੰਚ ਗਈ। ਬੱਚੀ ਦੇ ਡਿੱਗਣ ਬਾਅਦ ਉਸ ਦੇ ਮਾਪਿਆਂ ਨੇ ਲਾਪਤਾ ਹੋਣ ਦੀ ਸ਼ਿਆਇਤ ਵੀ ਦਰਜ ਕਰਵਾਈ।
ਇਸ ਦੇ ਬਾਅਦ 24 ਅਪਰੈਲ ਨੂੰ ਜਦੋਂ ਗੁਆਂਢੀ ਵਾਪਸ ਆਇਆ ਤਾਂ ਉਸ ਨੂੰ ਆਪਣੇ ਬਾਥਰੂਮ ਵਿੱਚ ਲੜਕੀ ਬੇਹੋਸ਼ ਮਿਲੀ। ਉਸ ਨੇ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਲੜਕੀ ਨੇ ਦੱਸਿਆ ਕਿ 4 ਦਿਨ ਉਹ ਬਾਥਰੂਮ ਵਿੱਚ ਸਿਰਫ ਪਾਣੀ ਹੀ ਪੀਂਦੀ ਰਹੀ। ਉਸ ਨੂੰ ਕੋਈ ਸੱਟ ਨਹੀਂ ਲੱਗੀ, ਕਿਉਂਕਿ ਉਹ ਰੱਸੀ 'ਤੇ ਟੰਗੇ ਕੱਪੜਿਆਂ 'ਤੇ ਡਿੱਗੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement