ਨਿਊਜ਼ੀਲੈਂਡ: ਮਸਜਿਦਾਂ 'ਚ ਗੋਲ਼ੀਬਾਰੀ ਮਗਰੋਂ 9 ਭਾਰਤੀ ਲਾਪਤਾ, ਹੁਣ ਤਕ 49 ਦੀ ਮੌਤ

ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੋਹਲੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਮਾਮਲਾ ਸੰਵੇਦਨਸ਼ੀਲ ਹੈ ਅਤੇ ਅਸੀਂ ਉਦੋਂ ਤਕ ਇਸ ਦੀ ਜਾਣਕਾਰੀ ਨਹੀਂ ਦੇ ਸਕਦੇ ਜਦ ਤਕ ਪੂਰੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਹੋ ਜਾਂਦੀ।As per updates received from multiple sources there are 9 missing persons of indian nationality/ origin. Official confirmation still awaited. Huge crime against humanity. Our prayers with their families
— sanjiv kohli (@kohli_sanjiv) March 15, 2019
ਉੱਧਰ, ਏਆਈਐਮਆਈਐਮ ਨੇਤਾ ਅਸਦੁਦੀਨ ਓਵੈਸੀ ਨੇ ਦਾਅਵਾ ਕੀਤਾ ਹੈ ਕਿ ਅਹਿਮਦ ਜਹਾਂਗੀਰ ਨਾਂਅ ਦਾ ਇੱਕ ਭਾਰਤੀ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੋਇਆ ਹੈ। ਦਰਦਨਾਕ ਦਹਿਸ਼ਤੀ ਦੁਰਘਟਨਾ ਦੀ ਪੂਰੀ ਵਿਸ਼ਵ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।PM @narendramodi strongly condemns the heinous terrorist attack at the places of worship in #Christchurch today https://t.co/6IviTxd2Pk pic.twitter.com/xCxNUpNNEL
— Raveesh Kumar (@MEAIndia) March 15, 2019
ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਕ੍ਰਾਇਸਟਚਰਚ ਦੀਆਂ ਦੋ ਮਸਜਿਦਾਂ 'ਤੇ ਹੋਏ ਹਮਲੇ ਵਿੱਚ ਕੋਈ ਵੀ ਭਾਰਤੀ ਨਾਗਰਿਕ ਮਦਦ ਲਈ ਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ। ਇਸ ਸਬੰਧੀ ਦੋ ਹੈਲਪਲਾਈਨ ਨੰਬਰ 021803899 ਅਤੇ 021850033 ਵੀ ਜਾਰੀ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਤਕਰੀਬਨ ਦੋ ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਵੀ ਹਨ। ਭਾਰਤੀ ਹਾਈ ਕਮਿਸ਼ਨ ਮੁਤਾਬਕ ਇਨ੍ਹਾਂ ਵਿੱਚੋਂ 30,000 ਭਾਰਤੀ ਵਿਦਿਆਰਥੀ ਹਨ।Shocked at the senseless killing of 49 people in #NewZealandShooting at 2 mosques in Christchurch. Terrorism has no place in a civil society. Let’s unite against such destructive forces. My heartfelt condolences to those who have lost their near & dear ones in this dastardly act.
— Capt.Amarinder Singh (@capt_amarinder) March 15, 2019
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
