ਰੇਲਵੇ ਕਰਮਚਾਰੀ ਨੇ ਬੜੀ ਦਲੇਰੀ ਨਾਲ ਬਚਾਈ ਬੱਚੇ ਦੀ ਜਾਨ, ਮੰਤਰਾਲੇ ਵੱਲੋਂ 50,000 ਰੁਪਏ ਇਨਾਮ ਦਾ ਐਲਾਨ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ। ਇਹ ਵੀਡੀਓ ਇੱਕ ਸੀਸੀਟੀਵੀ ਕੈਮਰੇ ਦਾ ਹੈ। ਦਰਅਸਲ ਇੱਕ ਮਾਂ ਤੇ ਬੱਚੇ ਰੇਲਵੇ ਪਲੇਟਫਾਰਮ 'ਤੇ ਤੁਰੇ ਜਾ ਰਹੇ ਸੀ ਤੇ ਅਚਾਨਕ ਬੱਚਾ ਰੇਲ ਦੀ ਪੱਟੜੀ 'ਤੇ ਡਿੱਗ ਪਿਆ।
ਮੁੰਬਈ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ। ਇਹ ਵੀਡੀਓ ਇੱਕ ਸੀਸੀਟੀਵੀ ਕੈਮਰੇ ਦਾ ਹੈ। ਦਰਅਸਲ ਇੱਕ ਮਾਂ ਤੇ ਬੱਚੇ ਰੇਲਵੇ ਪਲੇਟਫਾਰਮ 'ਤੇ ਤੁਰੇ ਜਾ ਰਹੇ ਸੀ ਤੇ ਅਚਾਨਕ ਬੱਚਾ ਰੇਲ ਦੀ ਪੱਟੜੀ 'ਤੇ ਡਿੱਗ ਪਿਆ। ਇਸ ਦੌਰਾਨ ਟ੍ਰੇਨ ਆ ਜਾਂਦੀ ਹੈ ਤੇ ਰੇਲਵੇ ਦਾ ਇੱਕ ਕਰਮਚਾਰੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਬੱਚੇ ਨੂੰ ਬਚਾ ਲੈਂਦਾ ਹੈ।
ਬੱਚੇ ਦੀ ਜਾਨ ਬਚਾਉਣ ਵਾਲਾ ਮੁੰਬਈ ਡਿਵੀਜ਼ਨ ਦਾ ਪੁਆਇੰਟਸਮੈਨ ਮਾਯੂਰ ਸ਼ੇਲਖੇ ਹੈ। ਘਟਨਾ 17 ਅਪਰੈਲ ਵਾਨਗਾਨੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਦੀ ਹੈ। ਇਸ ਮਗਰੋਂ ਮਾਯੂਰ ਦੀ ਇਸ ਦਲੇਰੀ ਲਈ ਪੂਰਾ ਰੇਲਵੇ ਵਿਭਾਗ ਉਸ ਦੀ ਤਾਰੀਫ ਕਰ ਰਿਹਾ ਹੈ।
#WATCH | Maharashtra: A pointsman in Mumbai Division, Mayur Shelkhe saves life of a child who lost his balance while walking at platform 2 of Vangani railway station & fell on railway tracks, while a train was moving in his direction. (17.04.2021)
— ANI (@ANI) April 19, 2021
(Video source: Central Railway) pic.twitter.com/6bVhTqZzJ4
ਮਾਯੂਰ ਨੇ ਨਿਊਜ਼ ਏਜੰਸੀ ANI ਨੂੰ ਦੱਸਿਆ ਕਿ "ਔਰਤ ਤੇ ਬੱਚੇ ਦੀ ਅੱਖਾਂ ਦੀ ਰੌਸ਼ਨੀ ਘੱਟ ਸੀ ਜਿਸ ਕਾਰਨ ਉਹ ਕੁਝ ਨਹੀਂ ਕਰ ਸਕੇ ਤੇ ਮੈਂ ਬੱਚੇ ਨੂੰ ਬਚਾਉਣ ਲਈ ਦੌੜਿਆ। ਮੈਨੂੰ ਇੰਝ ਵੀ ਲੱਗਾ ਕਿ ਖ਼ਤਰਾ ਹੈ ਪਰ ਮੈਂ ਬੱਚੇ ਦੀ ਜਾਨ ਬਚਾਉਣ ਬਾਰੇ ਸੋਚਿਆ। ਮਹਿਲਾ ਬਹੁਤ ਭਾਵੁਕ ਹੋ ਗਈ ਤੇ ਉਸ ਨੇ ਮੇਰਾ ਧੰਨਵਾਦ ਕੀਤਾ। ਇਸ ਮਗਰੋਂ ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਮੈਨੂੰ ਫੋਨ ਕੀਤਾ।" ਰੇਲਵੇ ਮੰਤਰਾਲੇ ਨੇ ਮਾਯੂਰ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
#WATCH | Maharashtra: Railway staff at Central Railway office clap for pointsman Mayur Shelkhe, who saved the life of a child who lost his balance while walking at platform 2 of Vangani railway station & fell on railway tracks, on 17th April. Shelkhe was also felicitated. (19.04) pic.twitter.com/6L8l3VmLlQ
— ANI (@ANI) April 20, 2021
The woman (with the child) was visually impaired. She could do nothing. I ran towards the child but also thought that I might be in danger too. Still, I thought I should save him. The woman was very emotional & thanked me a lot. Min Piyush Goyal also called me up: Mayur Shelkhe pic.twitter.com/ZTkLurIlBf
">
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ