ਹਵਾ 'ਚ ਨਵੀਂ ਜ਼ਿੰਦਗੀ: ਮਹਿਲਾ ਨੇ ਫਲਾਈਟ 'ਚ ਦਿੱਤਾ ਬੱਚੇ ਨੂੰ ਜਨਮ, ਇੰਝ ਕੀਤਾ ਗਿਆ ਸੁਆਗਤ
ਹਵਾਈ ਫੌਜ ਦੇ ਰਿਟਾਇਰਡ ਕੈਪਟਨ ਕ੍ਰਿਸਟੋਫਰ ਨੇ ਬੱਚੇ ਅਤੇ ਮਹਿਲਾ ਦੀਆਂ ਤਸਵੀਰਾਂ ਤੇ ਵੀਡੀਓ ਟਵੀਟ ਕੀਤੇ ਹਨ। ਟਵੀਟ 'ਚ ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ ਬੁੱਧਵਾਰ ਸ਼ਾਮ ਛੇ ਵੱਜ ਕੇ 10 ਮਿੰਟ 'ਤੇ ਹੋਇਆ।

ਨਵੀਂ ਦਿੱਲੀ: ਇੰਡੀਗੋ ਦੀ ਦਿੱਲੀ-ਬੈਂਗਲੁਰੂ ਦੀ ਫਲਾਈਟ 'ਚ ਬੁੱਧਵਾਰ ਇਕ ਮਹਿਲਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ। ਇਕ ਸਵਾਲ ਦੇ ਜਵਾਬ 'ਚ ਇੰਡੀਗੋ ਨੇ ਕਿਹਾ, 'ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ ਕਿ ਦਿੱਲੀ ਤੋਂ ਬੈਂਗਲੁਰੂ ਫਲਾਈਟ 6E122 'ਚ ਇਕ ਮਹਿਲਾ ਦੀ ਪ੍ਰੀਮੈਚਿਓਰ ਡਿਲੀਵਰੀ ਹੋਈ ਹੈ।'
Baby boy born in flight on Delhi-Bangalore @IndiGo6E flight at 6:10pm.
So proud of #Indigo ???????????????????? pic.twitter.com/KqBuX84lBN — Gp Capt Christopher (Retd) (@bcchristopher) October 7, 2020
ਹਵਾਈ ਫੌਜ ਦੇ ਰਿਟਾਇਰਡ ਕੈਪਟਨ ਕ੍ਰਿਸਟੋਫਰ ਨੇ ਬੱਚੇ ਅਤੇ ਮਹਿਲਾ ਦੀਆਂ ਤਸਵੀਰਾਂ ਤੇ ਵੀਡੀਓ ਟਵੀਟ ਕੀਤੇ ਹਨ। ਟਵੀਟ 'ਚ ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ ਬੁੱਧਵਾਰ ਸ਼ਾਮ ਛੇ ਵੱਜ ਕੇ 10 ਮਿੰਟ 'ਤੇ ਹੋਇਆ। ਸੱਤ ਵੱਜ ਕੇ 40 ਮਿੰਟ 'ਤੇ ਫਲਾਈਟ ਬੈਂਗਲੁਰੂ ਏਅਰਪੋਰਟ 'ਤੇ ਪਹੁੰਚੀ। ਏਅਰਪੋਰਟ 'ਤੇ ਇੰਡੀਗੋ ਫਲਾਈਟ ਦੇ ਸਾਰੇ ਸਟਾਫ ਨੇ ਮਹਿਲਾ ਤੇ ਬੱਚੇ ਦਾ ਸੁਆਗਤ ਕੀਤਾ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਫਿਲਹਾਲ ਬੱਚਾ ਤੇ ਮਾਂ ਦੋਵੇਂ ਸਿਹਤਮੰਦ ਹਨ।
ਪੰਜਾਬ 'ਚ ਸੋਸ਼ਲ ਡਿਸਟੈਂਸਿੰਗ ਘਟਣ ਦੇ ਨਾਲ ਹੀ ਘਟੇ ਕੋਰੋਨਾ ਕੇਸ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















