15 ਤਾਰੀਖ ਤੱਕ ਲੱਗੇਗੀ ਆਧਾਰ ਕਾਰਡ ਦੀ ਵਰਤੋਂ ‘ਤੇ ਮੁਕੰਮਲ ਰੋਕ
ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਆਧਾਰ ਕਾਰਡ ‘ਤੇ ਰੋਕ ਲਾਏ ਜਾਣ ਤੋਂ ਬਾਅਦ ਹੁਣ ਬਾਇਓਮੈਟ੍ਰਿਕ ਜਾਰੀ ਕਰਨ ਵਾਲੀ ਆਥਾਰਿਟੀ UIDAI ਨੇ ਅੱਜ ਸਾਰੀਆਂ ਟੈਲੀਕੌਮ ਕੰਪਨੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਅਗਲੇ 15 ਦਿਨਾਂ ‘ਚ ਆਧਾਰ ਕਾਰਡ ਦੀ ਵਰਤੋਂ ‘ਤੇ ਰੋਕ ਲਾਉਣ ਲਈ ਕਿਹਾ ਗਿਆ ਹੈ। ਇਸ ਸਰਕੂਲਰ ਨੂੰ ਸਾਰੇ ਟੈਲੀਕੌਮ ਆਪਰੇਟਰਸ ਨੂੰ ਭੇਜ ਦਿੱਤਾ ਗਿਆ ਹੈ ਜਿਸ ‘ਚ ਭਾਰਤੀ ਏਅਰਟੈਲ, ਰਿਲਾਇੰਸ ਜੀਓ, ਵੋਡਾਫੋਨ ਆਈਡੀਆ ਤੇ ਦੂਜੇ ਨੈੱਟਵਰਕ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 26 ਤਾਰੀਖ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਸੀ। ਇਸ ਤੋਂ ਬਾਅਦ ਸਾਰੀਆਂ ਟੈਲੀਕੌਮ ਕੰਪਨੀਆਂ ਨੂੰ 15 ਅਕਤੂਬਰ, 2018 ਤੱਕ ਦਾ ਸਮਾਂ ਦਿੱਤਾ ਗਿਆ। ਇਸ ‘ਚ ਉਹ ਆਪਣੀ ਰਿਪੋਰਟ ਸੌਂਪ ਸਕਣ ਤੇ ਆਧਾਰ ਆਧਾਰਤ ਔਥੈਂਟੀਕੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਣ।
ਪਿਛਲੇ ਹਫਤੇ ਸੁਪਰੀਮ ਕੋਰਟ ਨੇ ਆਧਾਰ ਐਕਟ ਦੀ ਧਾਰਾ 57 ਪੂਰੀ ਤਰ੍ਹਾਂ ਖਤਮ ਕਰ ਦਿੱਤੀ ਸੀ। ਪਹਿਲਾਂ ਕੰਪਨੀਆਂ ਨੂੰ ਇਜਾਜ਼ਤ ਸੀ ਕਿ ਉਹ 12 ਅੰਕਾਂ ਵਾਲੇ ਆਈ ਬੇਸਡ eKYC ਦੀ ਮੰਗ ਕਰ ਸਕਦੀਆਂ ਸਨ ਪਰ ਹੁਣ ਕੋਰਟ ਦੇ ਫੈਸਲੇ ਤੋਂ ਬਾਅਦ ਅਜਿਹਾ ਨਹੀਂ ਕਰ ਸਕਣਗੇ।
ਇਸ ਤੋਂ ਭਾਵ ਕਿ ਹੁਣ ਟੈਲੀਕੌਮ ਕੰਪਨੀਆਂ ਨੂੰ ਫਿਰ ਤੋਂ ਕਾਗਜ਼ ਆਧਾਰਤ ਤਕਨੀਕ ‘ਤੇ ਵਾਪਸ ਜਾਣਾ ਪਵੇਗਾ। ਜਿੱਥੇ ਦਸਤਖਤ, ਫੋਟੋ ਦੀ ਮਦਦ ਨਾਲ ਵੈਰੀਫਿਕੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਵੈਰੀਫਿਕੇਸ਼ਨ ਪੂਰਾ ਕਰਨ ਤੋਂ ਬਾਅਦ ਕਸਟਮਰ ਕੇਅਰ ਨੂੰ ਫੋਨ ਕਰਨਾ ਹੋਵੇਗਾ। ਇਸ ਲਈ 24 ਤੋਂ 36 ਘੰਟਿਆਂ ਦਾ ਸਮਾਂ ਲੱਗੇਗਾ।