Delhi Deputy Mayor : AAP ਦੇ ਮੁਹੰਮਦ ਇਕਬਾਲ ਬਣੇ ਡਿਪਟੀ ਮੇਅਰ , BJP ਦੇ ਕਮਲ ਬਾਗੜੀ ਨੂੰ 31 ਵੋਟਾਂ ਨਾਲ ਹਰਾਇਆ
MCD Deputy Mayor Election Result : ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਡਿਪਟੀ ਮੇਅਰ ਦਾ ਅਹੁਦਾ ਵੀ ਜਿੱਤ ਲਿਆ ਹੈ। 'ਆਪ' ਉਮੀਦਵਾਰ ਅਲੇ ਮੁਹੰਮਦ ਇਕਬਾਲ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਜਿੱਤ ਗਏ ਹਨ। ਅਲੇ ਇਕਬਾਲ ਨੂੰ 147 ਵੋਟਾਂ ਮਿਲੀਆਂ।
MCD Deputy Mayor Election Result : ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਡਿਪਟੀ ਮੇਅਰ ਦਾ ਅਹੁਦਾ ਵੀ ਜਿੱਤ ਲਿਆ ਹੈ। 'ਆਪ' ਉਮੀਦਵਾਰ ਅਲੇ ਮੁਹੰਮਦ ਇਕਬਾਲ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਜਿੱਤ ਗਏ ਹਨ। ਅਲੇ ਇਕਬਾਲ ਨੂੰ 147 ਵੋਟਾਂ ਮਿਲੀਆਂ। ਜਦੋਂਕਿ ਭਾਜਪਾ ਦੇ ਕਮਲ ਬੰਗੜੀ ਨੂੰ 116 ਵੋਟਾਂ ਮਿਲੀਆਂ। ਇਸ ਤੋਂ ਪਹਿਲਾਂ ਦਿੱਲੀ ਨੂੰ ਨਵਾਂ ਮੇਅਰ ਮਿਲਿਆ ਸੀ। ਸਿਵਿਕ ਸੈਂਟਰ ਵਿਖੇ ਮੇਅਰ, ਡਿਪਟੀ ਮੇਅਰ, ਸਟੈਂਡਿੰਗ ਕਮੇਟੀ ਮੈਂਬਰਾਂ ਦੀ ਚੋਣ ਸਫਲਤਾਪੂਰਵਕ ਸੰਪੰਨ ਹੋਈ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਦਿੱਲੀ ਦੇ ਮੇਅਰ ਚੁਣੇ ਗਏ। ਸ਼ੈਲੀ ਓਬਰਾਏ ਨੂੰ 150 ਵੋਟਾਂ ਮਿਲੀਆਂ, ਜਦਕਿ ਭਾਜਪਾ ਦੀ ਰੇਖਾ ਗੁਪਤਾ ਨੂੰ 116 ਵੋਟਾਂ ਮਿਲੀਆਂ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਚੱਲ ਰਹੀ ਖਿੱਚੋਤਾਣ ਕਾਰਨ ਤਿੰਨ ਵਾਰ ਬੁਲਾਈ ਗਈ ਐਮਸੀਡੀ ਹਾਊਸ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 'ਆਪ' ਦੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ 'ਚ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਸੀ। ਉਸਨੇ ਐਲਡਰਮੈਨ ਦੇ ਵੋਟਿੰਗ ਅਧਿਕਾਰ ਨੂੰ ਵੀ ਚੁਣੌਤੀ ਦਿੱਤੀ। ਇਸ ਵਿਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਕਿ ਐਲਡਰਮੈਨ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਇਸ ਲਈ ਉਹ ਮੇਅਰ ਚੋਣ ਦੀ ਪ੍ਰਕਿਰਿਆ ਤੋਂ ਦੂਰ ਰਹਿਣਗੇ। ਲੰਬੀ ਉਡੀਕ ਤੋਂ ਬਾਅਦ ਦਿੱਲੀ ਨੂੰ ਸ਼ੈਲੀ ਓਬਰਾਏ ਦੇ ਰੂਪ 'ਚ ਨਵਾਂ ਮੇਅਰ ਮਿਲ ਗਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦਾ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ ਸ਼ਿਕੰਜਾ, 24 ਫਰਵਰੀ ਨੂੰ ਕੀਤਾ ਤਲਬ
4 ਦਸੰਬਰ ਨੂੰ ਹੋਈਆਂ ਸਨ MCD ਚੋਣਾਂ
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਨਗਰ ਨਿਗਮ ਚੋਣਾਂ 4 ਦਸੰਬਰ ਨੂੰ ਹੋਈਆਂ ਸਨ ਅਤੇ ਨਤੀਜੇ 7 ਦਸੰਬਰ ਨੂੰ ਆਏ ਸਨ, ਜਿਸ ਵਿੱਚ ਆਮ ਆਦਮੀ ਪਾਰਟੀ ਨੇ 250 ਵਿੱਚੋਂ ਸਭ ਤੋਂ ਵੱਧ 134 ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਮੇਅਰ ਦੀ ਚੋਣ ਨਹੀਂ ਹੋ ਸਕੀ। ਐਮਸੀਡੀ ਹਾਊਸ ਵਿੱਚ ਹੋਈਆਂ ਤਿੰਨ ਮੀਟਿੰਗਾਂ ਵਿੱਚ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਵਿੱਚ ਹੋਏ ਹੰਗਾਮੇ ਕਾਰਨ ਦਿੱਲੀ ਨੂੰ ਨਵਾਂ ਮੇਅਰ ਨਹੀਂ ਮਿਲ ਸਕਿਆ। ਅੱਜ ਦਿੱਲੀ ਨੂੰ ਸ਼ੈਲੀ ਓਬਰਾਏ ਦੇ ਰੂਪ ਵਿੱਚ ਨਵਾਂ ਮੇਅਰ ਮਿਲਿਆ ਹੈ।