'ਆਪ' ਲੀਡਰ ਰਾਘਵ ਚੱਢਾ ਕੋਰੋਨਾ ਦਾ ਸ਼ਿਕਾਰ, ਟਵੀਟ ਕਰ ਦਿੱਤੀ ਜਾਣਕਾਰੀ
ਦਿੱਲੀ ਵਿੱਚ ਕੋਰੋਨਾ ਸੰਕਰਮ ਦੇ ਵੱਧ ਰਹੇ ਮਾਮਲਿਆਂ ਦਰਮਿਆਨ ‘ਆਪ’ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ (AAP Leader) ਦੇ ਨੇਤਾ ਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ (Raghav Chadha) ਕੋਵਿਡ-19 ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦੋ ਬੈਕ-ਟੂ-ਬੈਕ ਟਵੀਟ ਕਰਕੇ ਦਿੱਤੀ। ਆਪਣੇ ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਖੁਦ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ, ਜਦੋਂਕਿ ਬਾਅਦ ਵਾਲੇ ਟਵੀਟ ਵਿੱਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਦੱਸਿਆ।
‘ਆਪ’ ਨੇਤਾ ਰਾਘਵ ਚੱਢਾ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ, ‘‘ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਵਿਡ-19 ਪੌਜ਼ੇਟਿਵ (Covid19 Positive) ਹੋ ਗਿਆ ਹੈ, ਹਾਲਾਂਕਿ ਗੰਭੀਰ ਲੱਛਣ ਨਹੀਂ ਮਿਲੇ ਹਨ, ਪਰ ਸਾਵਧਾਨੀ ਦੇ ਤੌਰ ‘ਤੇ ਮੈਂ ਆਪਣੇ ਆਪ ਨੂੰ ਅਗਲੇ ਕੁਝ ਦਿਨਾਂ ਲਈ ਆਈਸੋਲੇਟ ਕਰ ਲਿਆ ਹੈ।"
ਇਸ ਦੇ ਨਾਲ ਹੀ ਰਾਘਵ ਨੇ ਆਪਣੇ ਅਗਲੇ ਟਵੀਟ 'ਚ ਉਸ ਨਾਲ ਪਿਛਲੇ ਕੁਝ ਦਿਨਾਂ ਤੋਂ ਸੰਪਰਕ 'ਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ, ਖੁਦ ਨੂੰ ਅਤੇ ਦੂਜੀਆਂ ਨੂੰ ਸੁਰੱਖਿਅਤ ਰੱਖਣ, ਵਾਇਰਸ ਦੇ ਫੈਲਾਓ ਨੂੰ ਰੋਕਣ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ: Corona in Chandigarh: ਕੋਰੋਨਾ ਕਰਕੇ ਚੰਡੀਗੜ੍ਹ 'ਚ ਮੁੜ ਸਖ਼ਤੀ, ਪ੍ਰਾਇਮਰੀ ਸਕੂਲ ਬੰਦ ਰਹਿਣਗੇ ਤੇ ਲੋਕਾਂ ਦੇ ਇਕੱਠ 'ਤੇ ਵੀ ਪਾਬੰਦੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904