ਪੜਚੋਲ ਕਰੋ

Lok Sabha election 2024: ਜੇਲ੍ਹ 'ਚ ਬੈਠੇ ਕੇਜਰੀਵਾਲ, ਸਿਸੋਦੀਆ ਸਮੇਤ AAP ਨੇ ਇਹਨਾਂ ਨੂੰ ਬਣਾਇਆ ਸਟਾਰ ਪ੍ਰਚਾਰਕ, ਲਿਸਟ ਹੋਈ ਜਾਰੀ 

Lok Sabha election 2024:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਨਾਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਸੁਨੀਤਾ ਕੇਜਰੀਵਾਲ ਗੁਜਰਾਤ ਵਿੱਚ ਪਾਰਟੀ...

Lok Sabha election 2024:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਨਾਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਸੁਨੀਤਾ ਕੇਜਰੀਵਾਲ ਗੁਜਰਾਤ ਵਿੱਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰੇਗੀ। 

ਗੁਜਰਾਤ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਵੀ ਸ਼ਾਮਲ ਹੈ। ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਵੀ ਹੈ।


ਅਰਵਿੰਦ ਕੇਜਰੀਵਾਲ ਇਸ ਸਮੇਂ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਨਾਂ ਦੂਜੇ ਨੰਬਰ 'ਤੇ ਹੈ। ਟਵਿਟਰ 'ਤੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਲਿਖਿਆ, 'ਗੁਜਰਾਤ ਰਾਜ ਦੀਆਂ ਲੋਕ ਸਭਾ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸਟਾਰ ਪ੍ਰਚਾਰਕ ਅਰਵਿੰਦ ਕੇਜਰੀਵਾਲ ਦੀ ‘ਕੰਮ ਦੀ ਰਾਜਨੀਤੀ’ ਨੂੰ ਲੈ ਕੇ ਲੋਕਾਂ ਤੱਕ ਪਹੁੰਚ ਕਰਨਗੇ।


ਇਸ ਸੂਚੀ 'ਚ ਭਗਵੰਤ ਮਾਨ ਤੋਂ ਇਲਾਵਾ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਦੀਪ ਪਾਠਕ, ਸੰਜੇ ਸਿੰਘ, ਗੋਪਾਲ ਰਾਏ, ਰਾਘਵ ਚੱਢਾ, ਸਤੇਂਦਰ ਜੈਨ, ਆਤਿਸ਼ੀ, ਸੌਰਭ ਭਾਰਦਵਾਜ ਅਤੇ ਕੈਲਾਸ਼ ਗਹਿਲੋਤ ਸਮੇਤ ਪਾਰਟੀ ਦੇ ਲਗਭਗ ਸਾਰੇ ਦਿੱਗਜ ਨੇਤਾਵਾਂ ਦੇ ਨਾਂ ਸ਼ਾਮਲ ਹਨ। ਆਮ ਆਦਮੀ ਪਾਰਟੀ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ 'ਚੋਂ ਸਿਰਫ਼ ਦੋ 'ਤੇ ਹੀ ਚੋਣ ਲੜ ਰਹੀ ਹੈ। ਇਨ੍ਹਾਂ ਵਿੱਚ ਭਰੂਚ ਅਤੇ ਭਾਵਨਗਰ ਸੀਟਾਂ ਸ਼ਾਮਲ ਹਨ।  ਮਨੀਸ਼ ਸਿਸੋਦੀਆ ਵੀ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਹਨ ਅਤੇ ਸਤੇਂਦਰ ਜੈਨ ਵੀ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਕੈਦ ਹਨ। ਪਾਰਟੀ ਨੇ ਇਹਨਾਂ ਨੂੰ ਵੀ ਸਟਾਰ ਪ੍ਰਚਾਰਕ ਬਣਾ ਦਿੱਤਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Advertisement
ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Embed widget