ਪੜਚੋਲ ਕਰੋ
ਆਮ ਆਦਮੀ ਪਾਰਟੀ ਦੇ ਪੀਐਮਓ ਘਿਰਾਓ ਮਾਰਚ ਨੇ ਹਿਲਾਈ ਦਿੱਲੀ

ਨਵੀਂ ਦਿੱਲੀ: ਹਜ਼ਾਰਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਸੜਕਾਂ 'ਤੇ ਉੱਤਰ ਆਏ। 'ਆਪ' ਦੇ ਇਸ ਪ੍ਰਦਰਸ਼ਨ ਕਾਰਨ ਸੜਕਾਂ 'ਤੇ ਵੱਡਾ ਜਾਮ ਵੀ ਲੱਗ ਗਿਆ। ਵੱਡੀ ਗਿਣਤੀ ਵਿੱਚ ਲੱਗੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤਕ ਪਹੁੰਚਣ ਨਹੀਂ ਦਿੱਤਾ। https://twitter.com/AAPDelhi/status/1008329541448761349 ਸੜਕਾਂ 'ਤੇ ਆਏ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵਰਕਰਾਂ ਤੇ ਲੀਡਰਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਪ੍ਰਧਾਨ ਮੰਤਰੀ ਮੰਤਰੀ ਦੇ ਦਫ਼ਤਰ ਵੱਲ ਵਹੀਰਾਂ ਘੱਤ ਲਈਆਂ। ਉੱਧਰ, ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਲੀ ਵਿੱਚ ਆਈਏਐਸ ਅਫ਼ਸਰਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਦਖ਼ਲ ਦੇਣ ਲਈ ਅਪੀਲ ਕੀਤੀ। ਕੇਜਰੀਵਾਲ ਮੁਤਾਬਕ ਦਿੱਲੀ ਦੇ ਆਈਏਐਸ ਅਫ਼ਸਰ ਸਰਕਾਰ ਦੀਆਂ ਬੈਠਕਾਂ ਵਿੱਚ ਨਹੀਂ ਆਉਂਦੇ, ਫ਼ੋਨ ਨਹੀਂ ਚੁੱਕਦੇ ਤੇ ਨਾ ਹੀ ਕੰਮ ਕਰ ਰਹੇ ਹਨ। ਕੇਜਰੀਵਾਲ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਵਿੱਚ ਆਈਏਐਸ ਅਧਿਕਾਰੀਆਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਧਰਨਾ ਦੇ ਰਹੇ ਹਨ। ਇਹ ਮਾਰਚ ਵੀ ਇਸੇ ਮੰਗ ਦੀ ਪੂਰਤੀ ਲਈ ਕੀਤਾ ਗਿਆ ਸੀ, ਪਰ ਪੁਲਿਸ ਨੇ ਆਪ ਆਗੂਆਂ ਨੂੰ ਅਧਵਾਟੇ ਹੀ ਰੋਕ ਲਿਆ ਸੀ। ਕੁਝ ਸਮੇਂ ਬਾਅਦ ਹੀ ਭੀੜ ਆਪੇ ਖਿੰਡ ਪੁੰਡ ਗਈ। https://twitter.com/ANI/status/1008260740518727683 ਹਾਲਾਂਕਿ, ਆਈਏਐਸ ਅਫ਼ਸਰ ਐਸੋਸੀਏਸ਼ਨ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਿਹਾ ਕਿ ਦਿੱਲੀ ਵਿੱਚ ਪ੍ਰਸ਼ਾਸਨਿਕ ਕਾਰਜ ਸਹੀ ਤਰੀਕੇ ਨਾਲ ਜਾਰੀ ਹਨ ਤੇ ਅਧਿਕਾਰੀ ਹੜਤਾਲ 'ਤੇ ਨਹੀਂ ਹਨ। ਕੇਜਰੀਵਾਲ ਨੂੰ ਬੀਤੇ ਕੱਲ੍ਹ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਵੀ ਸਮਰਥਨ ਹਾਸਲ ਹੋ ਗਿਆ ਤੇ ਅੱਜ ਵਿਸ਼ਾਲ ਮਾਰਚ ਕੱਢ ਕੇ ਉਨ੍ਹਾਂ ਕੇਂਦਰ 'ਤੇ ਆਪਣਾ ਦਬਾਅ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















