ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਲਈ ਆਪਣੇ ਤਿੰਨਾਂ ਉਮੀਦਵਾਰਾਂ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ.ਡੀ. ਗੁਪਤਾ 'ਤੇ ਪੱਕੀ ਮੋਹਰ ਲਾ ਦਿੱਤੀ ਹੈ। ਤਿੰਨੇ ਉਮੀਦਵਾਰਾਂ ਨੂੰ ਚੋਣ ਅਧਿਕਾਰੀ ਨਿਧੀ ਸ਼੍ਰੀਵਾਸਤਵ ਨੇ ਰਾਜਸਭਾ 'ਚ ਚੁਣੇ ਜਾਣ ਨਾਲ ਸਬੰਧਿਤ ਸਰਟੀਫ਼ਿਕੇਟ ਸੌਂਪਿਆ।
ਪਾਰਟੀ ਵਲੋਂ ਤਿੰਨਾਂ ਦੇ ਨਾਵਾਂ ਦਾ ਐਲਾਨ 3 ਜਨਵਰੀ ਨੂੰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਾਰਟੀ 'ਚ ਅਸੰਤੁਸ਼ਟੀ ਦੀਆਂ ਸੁਰਾਂ ਤੇਜ਼ ਹੋ ਗਈਆਂ ਸਨ। ਪਾਰਟੀ ਆਗੂ ਕੁਮਾਰ ਵਿਸ਼ਵਾਸ ਨੇ ਸਿੱਧੇ-ਅਸਿੱਧੇ ਤਰੀਕੇ ਨਾਲ ਪਾਰਟੀ ਮੁਖੀਆਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ।