ਪੜਚੋਲ ਕਰੋ
ਦਿੱਲੀ 'ਚ ਭਾਜਪਾ ਨੂੰ ਵੱਡਾ ਝਟਕਾ
ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ, 'ਆਪ' ਨੇ 4 ਸੀਟਾਂ ਅਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ

Breaking_News
Delhi MCD Election 2021 Results: ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ ਲੱਗਾ ਹੈ। 'ਆਪ' ਨੇ ਪੰਜ ਵਿੱਚੋਂ 4 ਸੀਟਾਂ ਤੇ ਕਬਜ਼ਾ ਕਰ ਲਿਆ ਹੈ ਜਦਕਿ ਕਾਂਗਰਸ ਨੇ 1 ਸੀਟ 'ਤੇ ਬਾਜ਼ੀ ਮਾਰੀ ਲਈ ਹੈ।
- ਤ੍ਰਿਲੋਕਪੁਰੀ ਤੋਂ ਵਿਜੇ ਕੁਮਾਰ ਨੇ 4986 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।
- ਕਲਿਆਣਪੁਰੀ ਵਿੱਚ ਆਪ ਦੇ ਧੀਰੇਂਦਰ ਕੁਮਾਰ ਨੇ 7043 ਵੋਟਾਂ ਦੇ ਅੰਤਰ ਵਿੱਚ ਜਿੱਤ ਹਾਸਿਲ ਕੀਤੀ।
- ਰੋਹਿਨੀ ਤੋਂ ਆਪ ਦੇ ਉਮੀਦਵਾਰ ਰਾਮ ਚੰਦਰ ਨੇ ਜਿੱਤ ਦਰਜ ਕੀਤੀ।
- ਸ਼ਾਲੀਮਾਰ ਬਾਗ ਤੋਂ ਵੀ ਆਪ ਉਮੀਦਵਾਰ ਸੁਨੀਤਾ ਮਿਸ਼ਰਾ ਨੇ ਜਿੱਤ ਹਾਸਿਲ ਕੀਤੀ।
- ਜਦੋਂ ਕਿ ਪੂਰਬੀ ਚੌਹਾਨ ਬਾਂਗਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ ਜਿੱਤ ਪ੍ਰਾਪਤ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















