ABP Network Ideas Of India Summit: 'ਨਿਊ ਇੰਡੀਆ' 'ਤੇ ਫੋਕਸ ਨਾਲ, ਏਬੀਪੀ ਨੈੱਟਵਰਕ ਆਈਡੀਆਜ਼ ਆਫ਼ ਇੰਡੀਆ ਸਮਿਟ ਇੱਕ ਵਾਰ ਫਿਰ
ਇਸ ਸੰਮੇਲਨ ਦਾ ਦੂਜਾ ਐਡੀਸ਼ਨ ਹੈ। ਦਰਅਸਲ, ਪਹਿਲੀ ਆਈਡੀਆਜ਼ ਆਫ਼ ਇੰਡੀਆ ਸਮਿਟ 2022 ਵਿੱਚ ਭਾਰਤ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਵਾਲੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਭਾਰਤੀ ਬੁੱਧੀਜੀਵੀ ਇਸ ਰਾਹੀਂ ਇੱਕ ਮੰਚ 'ਤੇ ਇਕੱਠੇ ਹੋਏ ਸੀ।
ABP Network Ideas Of India Will Focus On Naya India: ABP ਨੈੱਟਵਰਕ ਹੁਣ ਆਪਣੇ ਦੋ-ਰੋਜ਼ਾ ਆਈਡੀਆਜ਼ ਆਫ਼ ਇੰਡੀਆ ਸਮਿਟ 2023 ਕਰਾਉਣ ਲਈ ਤਿਆਰ ਹੈ। ਇਹ ਇਸ ਸੰਮੇਲਨ ਦਾ ਦੂਜਾ ਐਡੀਸ਼ਨ ਹੈ। ਦਰਅਸਲ, ਪਹਿਲੀ ਆਈਡੀਆਜ਼ ਆਫ਼ ਇੰਡੀਆ ਸਮਿਟ 2022 ਵਿੱਚ ਭਾਰਤ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਵਾਲੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਭਾਰਤੀ ਬੁੱਧੀਜੀਵੀ ਇਸ ਰਾਹੀਂ ਇੱਕ ਮੰਚ 'ਤੇ ਇਕੱਠੇ ਹੋਏ ਸੀ।
ਇਸ ਸੰਮੇਲਨ ਦਾ ਦੂਜਾ ਐਡੀਸ਼ਨ "ਨਿਊ ਇੰਡੀਆ: ਲੁਕਿੰਗ ਇਨਵਰਡ, ਰੀਚਿੰਗ ਆਊਟ" ਦੇ ਥੀਮ 'ਤੇ ਹੈ। ਇਹ 24-25 ਫਰਵਰੀ 2023 ਨੂੰ ਕਰਵਾਇਆ ਜਾਵੇਗਾ। ਇਸ ਵਿੱਚ ਇੱਕ ਵਾਰ ਫਿਰ ਵੱਖ-ਵੱਖ ਖੇਤਰਾਂ ਦੇ ਮਾਹਿਰ ਪਿਛਲੇ 75 ਸਾਲਾਂ ਵਿੱਚ ਭਾਰਤ ਦੀ ਯਾਤਰਾ ਬਾਰੇ ਗੱਲ ਕਰਨਗੇ ਤੇ ਭਵਿੱਖ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਵਿੱਚ ਬਹੁਤ ਸਾਰੇ ਕਾਰੋਬਾਰੀ ਆਈਕਨਾਂ, ਸੱਭਿਆਚਾਰਕ ਰਾਜਦੂਤਾਂ ਤੇ ਸਿਆਸਤਦਾਨਾਂ ਨੂੰ ਸੁਣਨ ਲਈ ਤੁਸੀਂ ਵੀ ABP ਨੈੱਟਵਰਕ ਦੇ ਆਈਡੀਆਜ਼ ਆਫ਼ ਇੰਡੀਆ ਸਮਿਟ ਵਿੱਚ ਸ਼ਾਮਲ ਹੋ ਸਕਦੇ ਹੋ।
ਵਿਸ਼ਵ ਭੂ-ਰਾਜਨੀਤਿਕ ਤਣਾਅ ਵਿਚਾਲੇ ਹੋ ਰਿਹਾ ਸੰਮੇਲਨ
ਏਬੀਪੀ ਨੈੱਟਵਰਕ ਦਾ "ਆਈਡੀਆਜ਼ ਆਫ਼ ਇੰਡੀਆ ਸਮਿਟ" ਦਾ ਦੂਜਾ ਐਡੀਸ਼ਨ 24-25 ਫਰਵਰੀ ਨੂੰ ਅਜਿਹੇ ਸਮੇਂ ਹੋਣ ਜਾ ਰਿਹਾ ਹੈ ਜਦੋਂ ਦੁਨੀਆ ਭੂ-ਰਾਜਨੀਤਿਕ ਤਣਾਅ ਵਿੱਚੋਂ ਲੰਘ ਰਹੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਅਗਲੇ ਸਾਲ 2024 ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਸਮੇਂ 'ਚ 'ਨਿਊ ਇੰਡੀਆ: ਲੁਕਿੰਗ ਇਨਵਰਡ, ਰੀਚਿੰਗ ਆਊਟ' ਵਿਸ਼ੇ 'ਤੇ ਕਾਰੋਬਾਰੀ ਆਈਕੌਨਾਂ, ਸੱਭਿਆਚਾਰਕ ਰਾਜਦੂਤਾਂ ਤੇ ਸਿਆਸਤਦਾਨਾਂ ਨੂੰ ਵਿਚਾਰ ਸਾਂਝੇ ਕਰਦੇ ਦੇਖਣਾ ਆਪਣੇ ਆਪ 'ਚ ਇੱਕ ਵੱਖਰਾ ਅਨੁਭਵ ਹੋਵੇਗਾ।
ਇਹ ਸੰਮੇਲਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਅਸ਼ਾਂਤੀ ਦੇ ਦੌਰ 'ਚੋਂ ਲੰਘ ਰਹੀ ਹੈ। ਜਦੋਂ ਤਬਦੀਲੀ ਤੇ ਨਵੀਨੀਕਰਨ ਦੀ ਮੰਗ ਕਰਨ ਵਾਲੀਆਂ ਤਾਕਤਾਂ ਇਤਿਹਾਸ ਨੂੰ ਚੁਣੌਤੀ ਦੇ ਰਹੀਆਂ ਹਨ। ਇਸ ਦੇ ਨਾਲ ਹੀ, ਇਹ ਉਹ ਸਮਾਂ ਵੀ ਹੈ ਜਦੋਂ ਵਿਗਿਆਨ ਅਸੰਭਵ ਨੂੰ ਸੰਭਵ ਬਣਾ ਰਿਹਾ ਹੈ ਕਿਉਂਕਿ ਤਕਨਾਲੋਜੀ ਤੇਜ਼ੀ ਨਾਲ ਸਮਾਜ ਦਾ ਲੋਕਤੰਤਰੀਕਰਨ ਕਰ ਰਹੀ ਹੈ।
ਯੂਕਰੇਨ 'ਤੇ ਹਮਲੇ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਯੁੱਧ ਤੋਂ ਘੱਟ ਲਾਭ ਤੇ ਸਖ਼ਤ ਵਿਰੋਧ ਦੇ ਬਾਵਜੂਦ ਪਿੱਛੇ ਹਟਣ ਦੇ ਕੋਈ ਸੰਕੇਤ ਨਹੀਂ ਦਿਖਾ ਰਹੇ। ਦੂਜੇ ਪਾਸੇ, ਜਦੋਂ ਚੀਨ ਵਿੱਚ ਕੋਵਿਡ-19 ਮਹਾਮਾਰੀ ਨਾਲ ਸਖ਼ਤੀ ਨਾਲ ਨਜਿੱਠਣ ਲਈ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਰਹੇ ਹਨ।
ਇਹ ਉਹ ਸਮਾਂ ਹੈ ਜਦੋਂ ਇਰਾਨ ਵਿੱਚ ਦੇਸ਼ ਦੇ ਹਿਜਾਬ ਕਾਨੂੰਨ ਤੋੜਨ ਵਾਲੀ 22 ਸਾਲਾ ਮਾਹਸਾ ਅਮੀਨੀ ਦੀ ਕਥਿਤ ਹਿਰਾਸਤੀ ਮੌਤ ਦੇ ਜਵਾਬ ਵਿੱਚ ਹਜ਼ਾਰਾਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ, ਮੁੱਖ ਤੌਰ 'ਤੇ ਔਰਤਾਂ ਨੂੰ ਸੜਕਾਂ 'ਤੇ ਉਤਰਦਿਆਂ ਦੇਖਿਆ।
ਇਹ ਉਹ ਸਮਾਂ ਹੈ ਜਦੋਂ ਉੱਤਰੀ ਅਮਰੀਕਾ ਵਿੱਚ ਸਮਾਜਿਕ ਰੂੜੀਵਾਦੀ ਤਾਕਤਾਂ ਉਦਾਰ ਜਮਹੂਰੀਅਤ ਦੀ ਬੁਨਿਆਦ ਨੂੰ ਖਤਰੇ ਵਿੱਚ ਪਾਉਣ ਲਈ ਤੁਲੀਆਂ ਹੋਈਆਂ ਹਨ। ਦੱਖਣੀ ਏਸ਼ੀਆ ਆਰਥਿਕ ਅਸਥਿਰਤਾ ਦੀ ਮਾਰ ਹੇਠ ਹੈ। ਇੱਕ ਤਰ੍ਹਾਂ ਨਾਲ ਸੱਤਾ ਵਿੱਚ ਬੈਠੇ ਲੋਕਾਂ ਦੇ ਇਰਾਦਿਆਂ ਦੀ ਜਾਂਚ ਦਾ ਰਾਹ ਖੋਲ੍ਹ ਰਿਹਾ ਹੈ। ਬੇਰੁਜ਼ਗਾਰੀ ਤੇ ਵਧਦੀ ਲਾਗਤ ਦੇਸ਼ ਵਿੱਚ ਮੁੱਖ ਮੁੱਦੇ ਬਣੇ ਹੋਏ ਹਨ।
ਇੱਥੋਂ ਤੱਕ ਕਿ ਸਰਹੱਦਾਂ ਦੇ ਪਾਰ ਸ਼ਰਨਾਰਥੀ ਦਾਖਲੇ ਲਈ ਅੰਤਹੀਣ ਉਡੀਕ ਕਰ ਰਹੇ ਹਨ। ਇਸ ਆਜ਼ਾਦੀ ਲਈ ਉਹ ਆਪਣੀ ਜਾਨ ਦਾਅ 'ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਸਾਰੇ ਮੁੱਦਿਆਂ ਦੇ ਕੇਂਦਰ 'ਚ ਸੱਤਾ ਦੀ ਧੁਰੀ 'ਚ ਬਦਲਾਅ, ਪੁਰਾਣੇ ਗਠਜੋੜਾਂ 'ਤੇ ਸਵਾਲ ਖੜ੍ਹੇ ਕਰਨਾ ਤੇ ਮਿਲੀ ਸਿਆਣਪ ਨੂੰ ਚੁਣੌਤੀ ਦੇਣਾ ਹੈ। ਇਸ ਦੌਰ ਵਿੱਚ ਭਾਰਤ ਕਿੱਥੇ ਖੜ੍ਹਾ ਹੈ, ਇਹ ਦੇਖਣ ਦੀ ਵੀ ਲੋੜ ਹੈ।
ਵਿਸ਼ਵ ਵਿੱਚ ਭਾਰਤ...
ਵਿਸ਼ਵ ਉਥਲ-ਪੁਥਲ ਦੇ ਇਸ ਦੌਰ ਵਿੱਚ ਭਾਰਤ ਇਸ ਸਮੇਂ ਵਿਸ਼ਵ ਇਤਿਹਾਸ ਵਿੱਚ ਕਿੱਥੇ ਖੜ੍ਹਾ ਹੈ। ਜਦੋਂ ਦੇਸ਼ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ਼ ਇੱਕ ਸਾਲ ਬਾਕੀ ਰਹਿ ਗਿਆ ਹੈ? ਭਾਰਤ ਲਈ ਆਉਣ ਵਾਲਾ ਸਮਾਂ ਬਹੁਤ ਰੁਝੇਵਿਆਂ ਵਾਲਾ ਹੋਣ ਵਾਲਾ ਹੈ ਕਿਉਂਕਿ ਸਾਲ 2023 ਵਿੱਚ 9 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿੱਥੇ ਇੱਕ ਪਾਸੇ ਦੱਖਣੀ ਭਾਰਤ ਪੁਨਰ-ਉਥਾਨ ਨੂੰ ਗਲੇ ਲਾ ਰਿਹਾ ਹੈ, ਉੱਥੇ ਦੂਜੇ ਪਾਸੇ ਰਾਜਨੀਤਿਕ ਵਿਰੋਧ ਮੁੜ ਸੁਰਜੀਤ ਹੋ ਰਿਹਾ ਹੈ ਤੇ ਇੱਕ ਪੂਰੀ ਨਵੀਂ ਪੀੜ੍ਹੀ ਸਾਰੇ ਖੇਤਰਾਂ ਵਿੱਚ ਅਗਵਾਈ ਕਰਨ ਲਈ ਉਤਸੁਕ ਹੈ।
ਭਾਰਤ ਇਸ ਸਮੇਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਇੰਨਾ ਹੀ ਨਹੀਂ ਦੇਸ਼ ਨੂੰ 2047 ਤੱਕ ਵਿਕਸਤ ਰਾਸ਼ਟਰ ਬਣਨ ਦਾ ਟੀਚਾ ਮਿਥਿਆ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ ਤੇ 'ਮੇਕ ਇਨ ਇੰਡੀਆ' ਵੱਲ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਇਸ ਰਾਹੀਂ ਦੇਸ਼ ਵਿੱਚ ਗਲੋਬਲ ਨਿਵੇਸ਼ ਤੇ ਸਥਾਨਕ ਨਿਰਮਾਣ ਅਤੇ ਰੁਜ਼ਗਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਏਬੀਪੀ ਨੈੱਟਵਰਕ ਆਈਡੀਆਜ਼ ਆਫ਼ ਇੰਡੀਆ ਸਮਿਟ ਦੇ ਦੂਜੇ ਐਡੀਸ਼ਨ ਵਿੱਚ ਇਨ੍ਹਾਂ ਮਹੱਤਵਪੂਰਨ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਜਦੋਂਕਿ ਅਭਿਨੇਤਰੀ ਆਸ਼ਾ ਪਾਰੇਖ ਤੇ ਅਭਿਨੇਤਾ ਆਯੁਸ਼ਮਾਨ ਖੁਰਾਨਾ ਦੇ ਨਾਲ ਲੇਖਕ ਅਮਿਤਵ ਘੋਸ਼ ਤੇ ਦੇਵਦੱਤ ਪਟਨਾਇਕ 'ਨਿਊ ਇੰਡੀਆ' ਦੇ ਗਠਨ 'ਤੇ ਵਿਚਾਰ ਸਾਂਝੇ ਕਰਨਗੇ।
ਏਬੀਪੀ ਨੈੱਟਵਰਕ ਆਈਡੀਆਜ਼ ਆਫ਼ ਇੰਡੀਆ ਸਮਿਟ ਦੇ ਪਹਿਲੇ ਐਡੀਸ਼ਨ ਵਿੱਚ ਇੰਜਨੀਅਰ ਤੇ ਨਵੀਨਤਾਕਾਰੀ ਸੋਨਮ ਵਾਂਗਚੁਕ, ਨੋਬਲ ਪੁਰਸਕਾਰ ਜੇਤੂ ਤੇ ਬਾਲ ਅਧਿਕਾਰ ਕਾਰਕੁਨ ਕੈਲਾਸ਼ ਸਤਿਆਰਥੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਸੀਨੀਅਰ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਤੇ ਸੀਨੀਅਰ ਪੱਤਰਕਾਰ ਵੀਰ ਸੰਘਵੀ ਸ਼ਾਮਲ ਹੋਏ ਸੀ।