ਚੰਡੀਗੜ੍ਹ: ਇੱਥੇ 18 ਸਾਲਾ ਬਲਾਤਕਾਰ ਪੀੜਤ ਲੜਕੀ ’ਤੇ ਤੇਜ਼ਾਬ ਪਾ ਕੇ ਹਮਲਾ ਕੀਤਾ ਗਿਆ। ਲੜਕੀ ਬਲਾਤਕਾਰ ਦੇ ਕੇਸ ਦੀ ਤਾਰੀਖ਼ ਲਈ ਅਦਾਲਤ ਜਾ ਰਹੀ ਸੀ। ਇਸੇ ਦੌਰਾਨ ਦੋ ਅਣਪਛਾਤੇ ਨੌਜਵਾਨਾਂ ਨੇ ਰਾਹ ਵਿੱਚ ਹੀ ਉਸ ’ਤੇ ਐਸਿਡ ਨਾਲ ਹਮਲਾ ਕਰ ਦਿੱਤਾ।

 

ਜਾਣਕਾਰੀ ਮੁਤਾਬਕ ਦੋਵਾਂ ਨੌਜਵਾਨਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਪੀੜਤ ਲੜਕੀ ’ਤੇ ਤੇਜ਼ਾਬ ਸੁੱਟ ਕੇ ਉਹ ਮੋਟਰਸਾਈਕਲ ’ਤੇ ਚੜ੍ਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੀੜਤ ਲੜਕੀ ਨੂੰ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।


ਪੂਰਾ ਮਾਮਲਾ


 

2016 ਵਿੱਚ ਪੀੜਤਾ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ। ਬਲਾਤਕਾਰ ਦਾ ਮੁਲਜ਼ਮ ਉਸ ਦਾ ਦੋਸਤ ਸੀ। ਦੋਵਾਂ ਦੀ ਦੋਸਤੀ ਫੇਸਬੁੱਕ ਜ਼ਰੀਏ ਹੋਈ ਸੀ। ਮੁਲਜ਼ਮ ਦੀ ਉਮਰ 17 ਸਾਲ ਦੱਸੀ ਗਈ ਹੈ।