Additional Tax on Diesel Vehicle: ਡੀਜ਼ਲ ਵਾਹਨਾਂ 'ਤੇ ਵਾਧੂ ਟੈਕਸ ਲਗਾਉਣ 'ਤੇ ਗਡਕਰੀ ਨੇ ਕਿਹਾ, 'ਸਰਕਾਰ ਸਾਹਮਣੇ ਫਿਲਹਾਲ ਅਜਿਹਾ ਕੋਈ ਪ੍ਰਸਤਾਵ ਨਹੀਂ'
Tax on Diesel Engine Vehicle: ਨਿਤਿਨ ਗਡਕਰੀ ਨੇ ਇਸ ਟੈਕਸ ਨੂੰ ਪ੍ਰਦੂਸ਼ਣ ਟੈਕਸ ਦਾ ਨਾਂ ਦਿੱਤਾ ਹੈ। ਉਨ੍ਹਾਂ ਮੁਤਾਬਕ ਦੇਸ਼ 'ਚ ਡੀਜ਼ਲ ਵਾਹਨਾਂ ਨੂੰ ਘੱਟ ਕਰਨ ਦਾ ਇਹੀ ਤਰੀਕਾ ਹੈ।
10% Additional Tax on Diesel Engine Vehicle: ਸਿਆਮ ਪ੍ਰੋਗਰਾਮ 'ਚ ਡੀਜ਼ਲ ਇੰਜਣ ਵਾਲੇ ਵਾਹਨਾਂ 'ਤੇ 10 ਫੀਸਦੀ ਵਾਧੂ ਟੈਕਸ ਲਗਾਉਣ ਦੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਜਿਹਾ ਕੋਈ ਪ੍ਰਸਤਾਵ ਸਰਕਾਰ ਦੇ ਸਾਹਮਣੇ ਵਿਚਾਰ ਅਧੀਨ ਨਹੀਂ ਹੈ।
There is an urgent need to clarify media reports suggesting an additional 10% GST on the sale of diesel vehicles. It is essential to clarify that there is no such proposal currently under active consideration by the government. In line with our commitments to achieve Carbon Net…
— Nitin Gadkari (@nitin_gadkari) September 12, 2023
ਗਡਕਰੀ ਨੇ ਅੱਗੇ ਕਿਹਾ ਕਿ, ਅਸੀਂ ਆਟੋਮੋਬਾਈਲ ਉਦਯੋਗ ਨੂੰ ਡੀਜ਼ਲ ਇੰਜਣ ਵਾਲੇ ਵਾਹਨਾਂ ਦੇ ਨਿਰਮਾਣ ਨੂੰ ਘਟਾਉਣ ਦੀ ਬੇਨਤੀ ਕਰ ਰਹੇ ਹਾਂ, ਨਹੀਂ ਤਾਂ ਇਸ ਟੈਕਸ ਨੂੰ ਲਾਗੂ ਕਰਨਾ ਜ਼ਰੂਰੀ ਹੋ ਜਾਵੇਗਾ। ਜਿਸ ਕਾਰਨ ਇਨ੍ਹਾਂ ਵਾਹਨਾਂ ਦੀ ਵਿਕਰੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ, ਡੀਜ਼ਲ ਜਿਹੇ ਖ਼ਤਰਨਾਕ ਤੇਲ ਦੀ ਵਜ੍ਹਾ ਨਾਲ ਵਧਦੇ ਪ੍ਰਦੂਸ਼ਿਤ ਨੂੰ ਘੱਟ ਕਰਨ ਤੇ 2070 ਤੱਕ ਕਾਰਬਨ ਨੇਟ ਜ਼ੀਰੋ ਦੀ ਪ੍ਰਤੀਬੱਧਤਾ ਹਾਸਿਲ ਕਰਨ ਤੇ ਆਟੋਮੋਬਾਇਲ ਦੀ ਤੇਜ਼ ਗ੍ਰੋਥ ਨੂੰ ਵਧਾਵਾ ਦੇਣ ਲਈ ਇਹ ਜ਼ਰੂਰੀ ਹੈ ਕਿ ਅਸੀ ਗ੍ਰੀਨ Energy ਦੀ ਦਿਸ਼ਾ ਵਿੱਚ ਸਕਾਰਤਮਕ ਕਦਮ ਚੁੱਕੇ ਜਾਣ ਤੇ ਉਨ੍ਹਾਂ ਨੂੰ ਅਪਣਾਇਆ ਜਾਵੇ।
ਨਿਤਿਨ ਗਡਕਰੀ ਦਾ ਇਹ ਬਿਆਨ ਸਿਆਮ ਦੀ 63ਵੀਂ ਕਨਵੋਕੇਸ਼ਨ 'ਚ ਕਹੀ ਉਸ ਤੋਂ ਬਾਅਦ ਆਇਆ ਹੈ, ਜਿਸ 'ਚ ਉਹ ਆਟੋ ਇੰਡਸਟਰੀ ਨੂੰ ਆਪਣੇ ਸੰਬੋਧਨ 'ਚ ਹੱਸਦੇ ਹੋਏ ਕਹਿ ਰਹੇ ਹਨ, ''ਮੈਂ ਅੱਜ ਸ਼ਾਮ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਕਰਨ ਜਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਡੀਜ਼ਲ 'ਤੇ ਚੱਲਣ ਵਾਲੇ ਹਰ ਕਿਸਮ ਦੇ ਇੰਜਣਾਂ 'ਤੇ 10% ਟੈਕਸ ਲਗਾਉਣ ਦੀ ਅਪੀਲ ਕਰਨ ਜਾ ਰਿਹਾ ਹਾਂ, ਭਾਵੇਂ ਉਹ ਵਾਹਨ ਹੋਣ ਜਾਂ ਜਨਰੇਟਰ, ਅਤੇ ਇਸ ਲਈ ਮੈਂ ਇੱਕ ਪੱਤਰ ਵੀ ਟਾਈਪ ਕੀਤਾ ਹੈ।.
ਹਾਲਾਂਕਿ, 2014 ਤੋਂ ਪੈਟਰੋਲ/ਡੀਜ਼ਲ ਦੀਆਂ ਸੋਧੀਆਂ ਕੀਮਤਾਂ ਦੇ ਕਾਰਨ, ਘਰੇਲੂ ਬਾਜ਼ਾਰ ਵਿੱਚ ਡੀਜ਼ਲ ਇੰਜਣ ਵਾਲੇ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। ਪਿਛਲੇ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਇਨ੍ਹਾਂ ਵਾਹਨਾਂ ਦੀ ਕੁੱਲ ਵਿਕਰੀ ਵਿੱਚ ਡੀਜ਼ਲ ਇੰਜਣ ਵਾਲੇ ਵਾਹਨਾਂ ਦੀ ਗਿਣਤੀ ਲਗਭਗ 18% ਸੀ, ਜੋ ਕਿ ਵਿੱਤੀ ਸਾਲ 2014 ਵਿੱਚ 53% ਸੀ।