ਨਵੀਂ ਦਿੱਲੀ: ਆਧਾਰ ਹੁਣ ਸਾਡੀ ਜ਼ਿੰਦਗੀ ਦਾ ਖ਼ਾਸ ਹਿੱਸਾ ਬਣ ਗਿਆ ਹੈ। ਸਿਮ ਕਾਰਡ ਤੋਂ ਲੈ ਕੇ ਗੈਸ ਕੁਨੈਕਸ਼ਨ ਤਕ ਤੇ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਪੈਨ ਕਾਰਡ ਬਣਾਉਣ ਤਕ ਆਧਾਰ ਕਾਰਡ ਦੀ ਲੋੜ ਹੁੰਦੀ ਹੈ। ਇਹ ਵਿਲੱਖਣ ਹੈ ਤੇ ਕਿਸੇ ਦੂਜੇ ਨਾਲ ਨਹੀਂ ਰਲ਼ਦਾ ਇਸ ਲਈ ਪ੍ਰਮਾਣਿਕ ਪਛਾਣ ਪੱਤਰ ਦੇ ਰੂਪ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।


ਆਧਾਰ ਦੀ ਇੰਨੀ ਵਰਤੋਂ ਤੋਂ ਬਾਅਦ ਇਹ ਖ਼ਦਸ਼ਾ ਹੋ ਜਾਂਦਾ ਹੈ ਕਿ ਕਿਤੇ ਆਧਾਰ ਦੀ ਗ਼ਲਤ ਵਰਤੋਂ ਨਾ ਹੋ ਰਹੀ ਹੋਵੇ। ਇਸ ਲਈ ਤੁਸੀਂ ਆਨਲਾਈਨ ਜਾ ਕੇ ਆਪਣੇ ਆਧਾਰ ਦੇ ਬਾਇਓਮੈਟ੍ਰਿਕ ਡੇਟਾ ਨੂੰ ਲੌਕ ਯਾਨੀ ਸੁਰੱਖਿਅਤ ਕਰ ਸਕਦੇ ਹੋ। ਇਸ ਤਰ੍ਹਾਂ ਬਿਨਾ ਤੁਹਾਡੀ ਆਗਿਆ ਦੇ ਇਸ ਨੂੰ ਕੋਈ ਵਰਤ ਨਹੀਂ ਸਕੇਗਾ।

ਇਸ ਤੋਂ ਇਲਾਵਾ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਹੁਣ ਤਕ ਤੁਸੀਂ ਆਪਣੇ ਆਧਾਰ ਦੀ ਵਰਤੋਂ ਕਿਸ-ਕਿਸ ਥਾਂ 'ਤੇ ਕੀਤੀ ਹੋਈ ਹੈ। ਇਸ ਨਾਲ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਥਾਂ 'ਤੇ ਤੁਹਾਡੇ ਆਧਾਰ ਦੀ ਵਰਤੋਂ ਤੁਹਾਡੀ ਆਗਿਆ ਤੋਂ ਬਿਨਾ ਹੋਈ ਹੈ। ਹਿਸਟਰੀ ਚੈੱਕ ਕਰਨ ਲਈ ਹੇਠ ਦਿੱਤੇ ਅਨਸਾਰ ਕਰੋ:

  • ਆਧਾਰ ਦੀ ਵੈੱਬਸਾਈਟ 'ਤੇ ਜਾ ਕੇ "ਆਧਾਰ ਵੈਰੀਫਿਕੇਸ਼ਨ" ਦੇ ਪੇਜ 'ਤੇ ਜਾਓ।

  • ਉੱਥੇ ਜਾ ਕੇ ਆਪਣਾ ਆਧਾਰ ਨੰਬਰ ਦਰਜ ਕਰੋ ਤੇ ਕਹੇ ਮੁਤਾਬਕ ਕਰੋ।

  • ਅੱਗੇ ਜਾ ਕੇ ਪਹਿਲਾਂ ਮਿਤੀ ਦੀ ਚੋਣ ਕਰੋ, ਜਿੱਥੋਂ ਤੋਂ ਤੁਸੀਂ ਆਪਣੇ ਆਧਾਰ ਦਾ ਰਿਕਾਰਡ ਵੇਖਣਾ ਚਾਹੁੰਦੇ ਹੋ।

  • ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਇੱਕ ਵਾਰ ਵਰਤੇ ਜਾਣ ਵਾਲਾ ਪਾਸਵਰਡ ਯਾਨੀ ਓ.ਟੀ.ਪੀ. ਆਵੇਗਾ।

  • ਹੁਣ ਤੁਹਾਡੇ ਸਾਹਮਣੇ ਉਹ ਸਾਰੇ ਵੇਰਵੇ ਹਨ, ਜਿਸ ਵਿੱਚ ਇਹ ਲਿਖਿਆ ਹੋਵੇਗਾ ਕਿ ਤੁਸੀਂ ਆਪਣਾ ਆਧਾਰ ਕਿੱਥੇ ਤੇ ਕਿਸ ਕੰਮ ਲਈ ਵਰਤਿਆ ਹੋਇਆ ਹੈ।