ਪੜਚੋਲ ਕਰੋ
Advertisement
ਬੰਗਾਲ 'ਚ ਵੀ ਰੇਲ ਆਵਾਜਾਈ ਠੱਪ, ਕੈਪਟਨ ਮਗਰੋਂ ਅਧੀਰ ਰੰਜਨ ਨੇ ਲਿਖੀ ਰੇਲਵੇ ਮੰਤਰੀ ਨੂੰ ਚਿੱਠੀ
ਪੱਛਮੀ ਬੰਗਾਲ ਵਿੱਚ ਸਥਾਨਕ ਰੇਲ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬੰਗਾਲ ਵਿੱਚ ਲੱਖਾਂ ਲੋਕ ਹਰ ਰੋਜ਼ ਰੇਲ ਯਾਤਰਾ ਕਰਦੇ ਹਨ, ਪਰ ਬੰਗਾਲ ‘ਚ ਰੇਲ ਸਹੂਲਤ ਠੱਪ ਹੈ।
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਐਤਵਾਰ ਨੂੰ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਪੱਤਰ ਲਿਖਿਆ ਹੈ। ਇਸ ਚਿੱਠੀ ਜ਼ਰੀਏ ਉਨ੍ਹਾਂ ਨੇ ਪੱਛਮੀ ਬੰਗਾਲ ਵਿੱਚ ਸਥਾਨਕ ਰੇਲ ਸੇਵਾਵਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬੰਗਾਲ ਵਿੱਚ ਲੱਖਾਂ ਲੋਕ ਹਰ ਰੋਜ਼ ਰੇਲ ਯਾਤਰਾ ਕਰਦੇ ਹਨ, ਪਰ ਬੰਗਾਲ ‘ਚ ਰੇਲ ਸਹੂਲਤ ਠੱਪ ਹੈ।
ਹੁਣ ਸੂਬਾ ਸਰਕਾਰ ਵੱਲੋਂ ਅਧੀਰ ਰੰਜਨ ਨੇ ਇਸ ਬਾਰੇ ਕੇਂਦਰ ਨੂੰ ਚਿੱਠੀ ਲਿਖੀ ਹੈ। ਦੂਜੇ ਪਾਸੇ, ਪੰਜਾਬ ਦੇ ਮੁੱਖ ਮੰਤਰੀ ਨੇ ਬੀਜੇਪੀ ਮੁਖੀ ਜੇਪੀ ਨੱਢਾ ਨੂੰ ਮਾਲ ਗੱਡੀਆਂ ਚਲਾਉਣ ਸਬੰਧੀ ਪੱਤਰ ਲਿਖਿਆ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਪੱਛਮੀ ਬੰਗਾਲ ਸਰਕਾਰ ਨੇ ਰੇਲਵੇ ਬੋਰਡ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸੂਬੇ ਵਿੱਚ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ ਮੈਟਰੋ ਤੇ ਸਥਾਨਕ ਰੇਲ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਬਾਰੇ, ਬੰਗਾਲ ਦੇ ਗ੍ਰਹਿ ਸਕੱਤਰ ਅਲਪਨ ਬੰਧੋਪਾਧਿਆਏ ਨੇ ਰੇਲਵੇ ਬੋਰਡ ਨੂੰ ਚਿੱਠੀ ਲਿਖੀ ਸੀ।
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਾਜਪਾ ਮੁਖੀ ਜੇਪੀ ਨੱਢਾ ਨੂੰ ਰੇਲਾਂ ਸਬੰਧੀ ਚਿੱਠੀ ਲਿਖੀ। ਉਨ੍ਹਾਂ ਨੇ ਮਾਲ ਗੱਡੀਆਂ ਨੂੰ ਮੁਅੱਤਲ ਕਰਨ ਲਈ ਖੁੱਲ੍ਹਾ ਖਤ ਲਿਖਿਆ, ਜਿਸ ਵਿੱਚ ਮੁੱਖ ਮੰਤਰੀ ਨੇ ਸਮੂਹਕ ਇੱਛਾ ਸ਼ਕਤੀ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚ ਹਥਿਆਰਬੰਦ ਬਲਾਂ ਸਮੇਤ ਪੂਰੇ ਦੇਸ਼ ਲਈ ਖ਼ਤਰਨਾਕ ਹੋ ਸਕਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Congress leader Adhir Ranjan Chowdhury writes to Union Railway Minister Piyush Goyal over, "resumption of local train services in West Bengal". pic.twitter.com/b3pSyI4EIZ
— ANI (@ANI) November 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement