Aditya L1 Mission: ਆਦਿਤਿਆ ਐਲ1 ਨੇ ਇਸਰੋ ਨੂੰ ਭੇਜੀ ਧਰਤੀ ਤੇ ਚੰਦ ਨਾਲ ਸੈਲਫੀ, ਵੇਖੋ ਵੀਡੀਓ
ISRO Solar Mission: ਚੰਦਰਮਾ 'ਤੇ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਤੋਂ ਬਾਅਦ, ISRO ਨੇ ਆਦਿਤਿਆ L1 ਨੂੰ ਸੌਰ ਮਿਸ਼ਨ 'ਤੇ ਭੇਜਿਆ ਹੈ। ਹੌਲੀ-ਹੌਲੀ ਇਹ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ।
Adtiya L1 Solar Mission: ਦੇਸ਼ ਦਾ ਪਹਿਲਾ ਸੋਲਰ ਮਿਸ਼ਨ ਆਦਿਤਿਆ L1 ਆਪਣੀ ਮੰਜ਼ਲ ਵੱਲ ਵਧ ਰਿਹਾ ਹੈ। ਇਸ ਦੌਰਾਨ ਸਨ-ਅਰਥ ਐਲ1 ਪੁਆਇੰਟ ਲਈ ਜਾ ਰਹੇ ਆਦਿਤਿਆ-ਐਲ1 ਨੇ ਧਰਤੀ ਤੇ ਚੰਦਰਮਾ ਦੀਆਂ ਸੈਲਫੀ ਤੇ ਤਸਵੀਰਾਂ ਵੀ ਲਈਆਂ ਹਨ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਸ਼ਲ ਮੀਡੀਆ ਸਾਈਟ ਐਕਸ (ਪਹਿਲਾਂ ਟਵਿੱਟਰ) 'ਤੇ ਦਿੱਤੀ।
Aditya-L1 Mission:
— ISRO (@isro) September 7, 2023
👀Onlooker!
Aditya-L1,
destined for the Sun-Earth L1 point,
takes a selfie and
images of the Earth and the Moon.#AdityaL1 pic.twitter.com/54KxrfYSwy
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਦਿਤਿਆ ਐਲ1 ਨੇ ਧਰਤੀ ਦੇ ਚੱਕਰ ਨਾਲ ਜੁੜੀ ਦੂਜੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਸੀ। ਇਸਰੋ ਨੇ ਕਿਹਾ ਸੀ, “ਧਰਤੀ ਔਰਬਿਟ (EBN2) ਨਾਲ ਸਬੰਧਤ ਦੂਜੀ ਪ੍ਰਕਿਰਿਆ ਨੂੰ ITRAC, ਬੈਂਗਲੁਰੂ ਤੋਂ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ। ਮਾਰੀਸ਼ਸ, ਬੈਂਗਲੁਰੂ ਤੇ ਪੋਰਟ ਬਲੇਅਰ ਵਿੱਚ ਆਈਟੀਆਰਏਸੀ/ਇਸਰੋ ਕੇਂਦਰਾਂ ਨੇ ਮਿਸ਼ਨ ਦੌਰਾਨ ਉਪਗ੍ਰਹਿ ਦੀ ਪ੍ਰਾਪਤ ਕੀਤੀ ਨਵੀਂ ਔਰਬਿਟ ਜਾਣਕਾਰੀ 282 km x 40225 km ਹੈ।" ਇਸ ਦੇ ਨਾਲ ਹੀ ਇਸਰੋ ਅਨੁਸਾਰ, ਆਦਿਤਿਆ ਐਲ1 ਦੀ ਧਰਤੀ ਦੇ ਚੱਕਰ ਨਾਲ ਸਬੰਧਤ ਤੀਜੀ ਪ੍ਰਕਿਰਿਆ 10 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਲਗਪਗ 2.30 ਵਜੇ ਤੈਅ ਕੀਤੀ ਗਈ ਹੈ।
2 ਸਤੰਬਰ ਤੋਂ ਸ਼ੁਰੂ ਹੋਇਆ ਸੀ ਮਿਸ਼ਨ ਸੂਰਜ
ਇਸਰੋ ਨੇ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਸੋਲਰ ਮਿਸ਼ਨ ਲਾਂਚ ਕੀਤਾ ਸੀ। ਆਦਿਤਿਆ L1 ਨੂੰ ਸੂਰਜ ਤੇ ਧਰਤੀ ਦੇ ਵਿਚਕਾਰ L1 ਬਿੰਦੂ 'ਤੇ ਰੱਖਿਆ ਜਾਣਾ ਹੈ ਤੇ ਲਾਂਚ ਤੋਂ ਬਾਅਦ ਇਸ ਤੱਕ ਪਹੁੰਚਣ ਲਈ 125 ਦਿਨ ਲੱਗਣਗੇ। ਇਸ ਤੋਂ ਬਾਅਦ ਹੀ ਆਦਿਤਿਆ ਐਲ1 ਸੂਰਜ 'ਤੇ ਖੋਜ ਸ਼ੁਰੂ ਕਰ ਸਕੇਗਾ। ਇਸ ਦੇ ਨਾਲ ਹੀ ਚੰਦਰਯਾਨ-3 ਦੇ ਚੰਦਰਮਾ 'ਤੇ ਸਫਲਤਾਪੂਰਵਕ ਪਹੁੰਚਣ ਤੋਂ ਬਾਅਦ ਲੰਬੀ ਖੋਜ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਇਸਰੋ ਕਈ ਹੋਰ ਮਿਸ਼ਨ ਲਾਂਚ ਕਰਨ ਜਾ ਰਿਹਾ ਹੈ ਜਿਸ ਵਿੱਚ ਵੀਨਸ ਅਤੇ ਗਗਨਯਾਨ ਮਿਸ਼ਨ ਪਾਈਪਲਾਈਨ ਵਿੱਚ ਹਨ। ਸਪੇਸ ਵਿਚ ਵੀਨਸ ਇਕਲੌਤਾ ਗ੍ਰਹਿ ਹੈ ਜਿਸ ਨੂੰ ਲਗਭਗ ਧਰਤੀ ਵਰਗਾ ਕਿਹਾ ਜਾਂਦਾ ਹੈ। ਇਨਸਾਨ ਇੱਥੇ ਰਹਿ ਸਕਦੇ ਹਨ।
ਇਹ ਵੀ ਪੜ੍ਹੋ: Chandrayaan 3 Photo: NASA ਦੇ LRO ਪੁਲਾੜ ਯਾਨ ਦੇ ਕੈਮਰੇ 'ਚ ਕੈਦ ਹੋਇਆ ਵਿਕਰਮ ਲੈਂਡਰ, ਚੰਦ 'ਤੇ ਦਿਖਿਆ ਕੁਝ ਇਦਾਂ ਦਾ ਨਜ਼ਾਰਾ