ਹੈਦਰਾਬਾਦ: ਸੋਮਵਾਰ ਨੂੰ ਹੈਦਰਾਬਾਦ ‘ਚ ਇਹ ਅਜਿਬ ਕਿੱਸਾ ਸਾਹਮਣੇ ਆਇਆ ਹੈ, ਜਿੱਥੇ ਜਹਾਜ਼ ‘ਚ ਔਰਤ ਦੀ ਡਿਲੀਵਰੀ ਦੇ ਲਈ ਡਾਕਟਰਾਂ ਦੀ ਇੱਕ ਟੀਮ ਨੂੰ ਤੁਰੰਤ ਬੁਲਾਉਣਾ ਪਿਆ। ਜਿਸ ਕਰਕੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਲੈਂਡਿੰਗ ਤੋਂ ਬਾਅਦ ਪੂਰੀ ਸਿਕਊਰਟੀ ਤੋਂ ਬਾਅਦ ਡਾਕਟਰਾਂ ਨੂੰ ਮਹਿਲਾ ਦੀ ਡਿਲੀਵਰੀ ਲਈ ਬੁਲਾਇਆ ਗਿਆ।
ਜਨੇਪੇ ਤੋਂ ਬਾਅਦ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਅਪੋਲੋ ਹਸਪਤਾਲ ਮੁਤਾਬਕ, “ਡਾਕਟਰਾਂ ਕੋਲ ਡਿਲੀਵਰੀ ਸਮੇਂ ਸਰਜੀਕਲ ਬਲੈਡ ਵੀ ਨਹੀਂ ਸੀ, ਉਨ੍ਹਾਂ ਨੇ ਬਿਨਾ ਸਰਜੀਕਲ ਬਲੈਡ ਦੇ ਔਰਤ ਦੀ ਡਿਲੀਵਰੀ ਕੀਤੀ। ਡਾਕਟਰਾਂ ਨੇ ਪੂਰੀ ਸਾਵਧਾਨੀ ਨਾਲ ਮਹਿਲਾ ਦਾ ਉਪਚਾਰ ਕੀਤਾ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਸੁਰਖੀਆ ਪ੍ਰਬੰਧਾਂ ਕਰਕੇ ਸਰਜੀਕਲ ਬਲੈਡ ਅੰਦਰ ਲੈ ਜਾਣ ਦੀ ਇਜਾਜ਼ਤ ਨਹੀ ਮਿਲੀ।
ਇਹ ਪੂਰਾ ਮਾਮਲਾ 8 ਮਈ ਦਾ ਹੈ। ਜਿੱਥੇ ਮਹਿਲਾ ਦੀ ਡਿਲੀਵਰੀ ਕਾਮਯਾਬ ਰਹੀ ਅਤੇ ਮਾਂ-ਬੱਚਾ ਪੂਰੀ ਤਰ੍ਹਾਂ ਸੁਰਖੀਅੱਤ ਹਨ। ਇਹ ਇੰਨਟਰਨੇਸ਼ਨਲ ਵਿਮਾਨ ਦੀ ਜੋ ਵਿਦੈਸ਼ ਲਈ ਰਵਾਨਾ ਹੋ ਰਿਹਾ ਸੀ। ਵਿਮਾਨ ਅਧਿਕਾਰੀਆਂ ਮੁਤਾਬਕ ਬੱਚੇ ਅਤੇ ਮਾਂ ਨੂੰ ਸੁਰਖੀਅੱਤ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇਗਾ। ਇਹ ਪਹਿਲਾ ਮਾਮਲਾ ਨਹੀ ਹੈ ਇਸ ਤੋਂ ਪਹਿਲਾਂ ਵੀ ਭਾਰਤੀ ਮੂਲ ਦੇ ਅਮਰੀਕਨ ਡਾਕਟਰ ਨੇ ਫਲਾਈਟ ‘ਚ ਇੱਕ ਮਹਿਲਾ ਦੀ ਡਿਲੀਵਰੀ ਕਰਵਾਈ ਸੀ।
ਮਹਿਲਾ ਨੇ ਜਹਾਜ਼ ‘ਚ ਦਿੱਤਾ ਬੱਚੇ ਨੂੰ ਜਨਮ, ਕਰਨੀ ਪਈ ਐਮਰਜੈਂਸੀ ਲੈਂਡਿੰਗ
ਏਬੀਪੀ ਸਾਂਝਾ
Updated at:
14 May 2019 11:09 AM (IST)
ਸੋਮਵਾਰ ਨੂੰ ਹੈਦਰਾਬਾਦ ‘ਚ ਇਹ ਅਜਿਬ ਕਿੱਸਾ ਸਾਹਮਣੇ ਆਇਆ ਹੈ, ਜਿੱਥੇ ਜਹਾਜ਼ ‘ਚ ਔਰਤ ਦੀ ਡਿਲੀਵਰੀ ਦੇ ਲਈ ਡਾਕਟਰਾਂ ਦੀ ਇੱਕ ਟੀਮ ਨੂੰ ਤੁਰੰਤ ਬੁਲਾਉਣਾ ਪਿਆ। ਜਿਸ ਕਰਕੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
- - - - - - - - - Advertisement - - - - - - - - -